FacebookTwitterg+Mail

ਹਰੇਕ ਤਰ੍ਹਾਂ ਦੇ ਗੀਤ 'ਚ ਜਾਨ ਭਰਨਾ ਮਾਸਟਰ ਸਲੀਮ ਲਈ ਨਹੀਂ ਹੈ ਕੋਈ ਔਖਾ ਕੰਮ

saleem happy birthday
13 July, 2018 05:20:52 PM

ਜਲੰਧਰ(ਬਿਊਰੋ)— ਮਾਸਟਰ ਸਲੀਮ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਇਕ ਜਾਣਿਆ-ਪਛਾਣਿਆ ਨਾਂ ਬਣ ਚੁੱਕਾ ਹੈ। ਉਨ੍ਹਾਂ ਨੂੰ ਗਾਇਕੀ ਦਾ ਜਾਦੂ ਆਪਣੇ ਪਿਤਾ ਉਸਤਾਦ ਪੂਰਨ ਸ਼ਾਹ ਕੋਟੀ ਤੋਂ ਮਿਲਿਆ ਹੈ। ਪਿਤਾ ਹੀ ਉਨ੍ਹਾਂ ਦੇ ਟੀਚਰ, ਗੁਰੂ ਤੇ ਇੰਸਟੀਚਿਊਟ ਹਨ। ਅੱਜ ਮਾਸਟਕ ਸਲੀਮ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ।
Punjabi Bollywood Tadka
ਉਨ੍ਹਾਂ ਦਾ ਜਨਮ 13 ਜੁਲਾਈ 1980 'ਚ ਮਾਤਾ ਬੀਬੀ ਮਾਥਰੋ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਪਹਿਲੀ ਵਾਰ ਦੂਰਦਰਸ਼ਨ 'ਤੇ ਆਪਣਾ ਗੀਤ 'ਸੁਣ ਚਰਖੇ ਦੀ ਘੂਕ ਗਾਇਆ' ਸੀ, ਜਿਸ ਨੇ ਸਾਰਿਆਂ ਦਾ ਮਨ ਮੋਹ ਲਿਆ ਸੀ। ਮਾਸਟਰ ਸਲੀਮ ਇਕ ਅਜਿਹੇ ਗਾਇਕ ਹਨ, ਜਿਹੜੇ ਹਰ ਤਰ੍ਹਾਂ ਦੇ ਗੀਤ ਨੂੰ ਆਪਣੀ ਆਵਾਜ਼ ਦੇ ਸਕਦੇ ਹਨ।
Punjabi Bollywood Tadka
ਭਾਵੇਂ ਉਹ ਸੂਫੀ ਗੀਤ ਹੋਣ, ਭੰਗੜੇ ਵਾਲੇ ਜਾਂ ਸੈਡ। ਉਨ੍ਹਾਂ ਲਈ ਅਜਿਹੇ ਗੀਤਾਂ 'ਚ ਜਾਨ ਭਰਨਾ ਕੋਈ ਔਖਾ ਕੰਮ ਨਹੀਂ ਹੈ। ਉਨ੍ਹਾਂ ਨੇ ਗਾਇਕੀ ਨੂੰ ਇਕ ਜਜ਼ਬੇ ਵਜੋਂ ਲਿਆ ਹੈ, ਜਿਸ ਦੀ ਅੱਜ ਅਸੀਂ ਸਾਰੇ ਕਦਰ ਕਰਦੇ ਹਾਂ।
Punjabi Bollywood Tadka
ਦੱਸਣਯੋਗ ਹੈ ਕਿ ਇਸ ਸਾਲ ਜਨਵਰੀ 'ਚ ਸੋਸ਼ਲ ਮੀਡੀਆ 'ਤੇ ਮਾਸਟਰ ਸਲੀਮ ਦੀ ਇਕ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ 'ਚ ਉਨ੍ਹਾਂ ਦਾ ਸ਼ਾਗਿਰਦ ਉਨ੍ਹਾਂ ਦੇ ਪੈਰ ਧੋ ਕੇ ਪਾਣੀ ਪੀਂਦਾ ਨਜ਼ਰ ਆਇਆ ਸੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪੂਰੇ ਪੰਜਾਬ 'ਚ ਉਨ੍ਹਾਂ ਦੀ ਨਿੰਦਿਆ ਕੀਤੀ ਜਾਣ ਲੱਗੀ।
Punjabi Bollywood Tadka
ਇਸ ਤੋਂ ਬਾਅਦ ਮਾਸਟਰ ਸਲੀਮ ਨੇ ਇਕ ਵੀਡੀਓ ਦੇ ਜ਼ਰੀਏ ਆਪਣਾ ਪੱਖ ਰੱਖਦਿਆਂ ਕਿਹਾ ਕਿ ਮੈਂ ਆਪਣੇ ਵੱਲੋਂ ਆਪਣੇ ਸ਼ਾਗਿਰਦ ਨੂੰ ਇਹ ਸਭ ਕਰਨ ਤੋਂ ਰੋਕਿਆ ਸੀ ਪਰ ਉਹ ਮੇਰੇ ਰੋਕਣ ਦੇ ਬਾਵਜੂਦ ਵੀ ਅਜਿਹਾ ਕਰਦਾ ਰਿਹਾ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Master SaleemHappy BirthdayJind MahiCharkhe Di GhookJadon Da Saada Dil TuttiaHeyy BabyyDostanaLove Aaj Kal

Edited By

Sunita

Sunita is News Editor at Jagbani.