FacebookTwitterg+Mail

ਮਾਸਟਰ ਸਲੀਮ ਦੀ ਇਹ ਵੀਡੀਓ ਦੇਖ ਨਿਕਲਣਗੇ ਤੁਹਾਡੇ ਵੀ ਹੰਝੂ

saleem live show video viral
20 November, 2019 03:45:35 PM

ਜਲੰਧਰ (ਬਿਊਰੋ) : ਮਾਸਟਰ ਸਲੀਮ ਆਪਣੇ ਗੀਤਾਂ ਦੇ ਨਾਲ-ਨਾਲ ਅੱਜ-ਕੱਲ ਆਪਣੀਆਂ ਵਾਇਰਲ ਹੁੰਦਿਆਂ ਵੀਡੀਓਜ਼ ਕਾਰਨ ਕਾਫੀ ਸੁਰਖੀਆਂ 'ਚ ਰਹਿੰਦੇ ਹਨ। ਉਹ ਕਈ ਵਾਰ ਸਟੇਜ 'ਤੇ ਕੁਝ ਅਜਿਹਾ ਕਰ ਜਾਂਦੇ ਹਨ, ਜਿਸ ਦੇ ਚਲਦਿਆਂ ਸਲੀਮ ਨੂੰ ਆਲੋਚਨਾ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ ਪਰ ਜੋ ਅੱਜ ਅਸੀਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਉਸ ਵੀਡੀਓ ਨੂੰ ਦੇਖ ਕੇ ਤੁਸੀ ਮਾਸਟਰ ਸਲੀਮ ਦੀ ਆਲੋਚਨਾ ਨਹੀਂ ਸਗੋਂ ਤਾਰੀਫ ਕਰੋਗੇ। ਜੀ ਹਾਂ ਮਾਸਟਰ ਸਲੀਮ ਦੇ ਲਾਈਵ ਸ਼ੋਅ ਦੌਰਾਨ ਸਟੇਜ 'ਤੇ ਆਈ ਇਸ ਔਰਤ ਨੂੰ ਮਾਸਟਰ ਸਲੀਮ ਬਹੁਤ ਸਤਿਕਾਰ ਦਿੰਦੇ ਹਨ। ਹੋਰ ਤਾਂ ਹੋਰ ਸਲੀਮ ਉਨ੍ਹਾਂ ਕੋਲੋਂ ਪੈਸੇ ਵੀ ਨਹੀ ਲੈਂਦੇ। ਸਤਿਕਾਰ ਵਜੋਂ ਮਾਂ ਦੀ ਮਮਤਾ ਨੂੰ ਦਰਸਾਉਂਦਾ ਇਕ ਗੀਤ ਵੀ ਮਾਸਟਰ ਸਲੀਮ ਗਾ ਦਿੰਦੇ ਹਨ।


ਦੱਸਣਯੋਗ ਹੈ ਕਿ ਲੋਕਾਂ ਨੂੰ ਭਾਵੁਕ ਕਰ ਦੇਣ ਵਾਲੀ ਮਾਸਟਰ ਸਲੀਮ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਮਾਸਟਰ ਸਲੀਮ ਦੀਆਂ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਲੈ ਕੇ ਉਹ ਸੁਰਖੀਆਂ 'ਚ ਆ ਚੁੱਕੇ ਹਨ।


Tags: Master SaleemLive ShowVideo ViralPunjabi Celebrity

About The Author

sunita

sunita is content editor at Punjab Kesari