FacebookTwitterg+Mail

ਮਾਸਟਰ ਸਲੀਮ ਦਾ ਫੇਸਬੁੱਕ ਪੇਜ ਹੋਇਆ ਹੈਕ, ਸ਼ੇਅਰ ਹੋ ਰਹੀਆਂ ਗਲਤ ਸਟੋਰੀਆਂ (ਵੀਡੀਓ)

saleem s facebook page hacked
27 September, 2019 08:22:30 AM

ਜਲੰਧਰ (ਬਿਊਰੋ) — ਸੋਸ਼ਲ ਮੀਡੀਆ ਨੂੰ ਸਿਤਾਰੇ ਲੋਕਾਂ ਨਾਲ ਸੰਪਰਕ ਬਣਾਈ ਰੱਖਣ ਲਈ ਇਸਤੇਮਾਲ ਕਰਦੇ ਹਨ ਪਰ ਜਦੋਂ ਇਹ ਆਪਣੇ ਹੱਥੋਂ ਬਾਹਰ ਹੋ ਜਾਂਦਾ ਹੈ ਤਾਂ ਇਸ ਦੇ ਬਹੁਤ ਸਾਰੇ ਗਲਤ ਇਸਤੇਮਾਲ ਵੀ ਕੀਤੇ ਜਾਂਦੇ ਹਨ। ਅਜਿਹਾ ਹੀ ਹੋਇਆ ਹੈ ਪੰਜਾਬ ਦੇ ਮੰਨੇ ਪ੍ਰਮੰਨੇ ਗਾਇਕ ਮਾਸਟਰ ਸਲੀਮ ਨਾਲ, ਜਿੰਨ੍ਹਾਂ ਦਾ ਫੇਸਬੁੱਕ ਪੇਜ ਹੈਕ ਹੋ ਗਿਆ ਹੈ। ਜੀ ਹਾਂ ਇਸ ਬਾਰੇ ਜਾਣਕਾਰੀ ਉਨ੍ਹਾਂ ਨੇ ਇਕ ਵੀਡੀਓ ਜਾਰੀ ਕਰਕੇ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੇਰੇ ਪੇਜ 'ਤੇ ਕੋਈ ਵੀ ਗਲਤ ਪੋਸਟ ਨਜ਼ਰ ਆਉਂਦੀ ਹੈ ਤਾਂ ਉਸ 'ਤੇ ਧਿਆਨ ਨਾ ਦਿੱਤਾ ਜਾਵੇ। ਮਾਸਟਰ ਸਲੀਮ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, 'ਆਫੀਸ਼ੀਅਲ ਅਨਾਊਂਸਮੈਂਟ, ਕਿਸੇ ਨੇ ਮੇਰਾ ਪੇਜ ਹੈਕ ਕੀਤਾ ਹੈ, ਸੋ ਕਿਰਪਾ ਕਰਕੇ ਕੋਈ ਵੀ ਸਟੋਰੀ ਵਗੈਰਾ ਪੈਂਦੀ ਹੈ ਤਾਂ ਉਸ 'ਤੇ ਧਿਆਨ ਨਾ ਦਿੱਤਾ ਜਾਵੇ। ਪਹਿਲਾਂ ਹੀ ਰਿਪੋਰਟ ਕੀਤੀ ਹੋਈ ਹੈ ਤੇ ਫੇਸਬੁੱਕ ਨੂੰ ਵੀ ਮੇਲਸ ਕੀਤੀਆਂ ਨੇ ਜਲਦੀ ਸਭ ਕੁਝ ਫਿਕਸ ਹੋ ਜਾਵੇਗਾ ਧੰਨਵਾਦ।'


ਦੱਸ ਦਈਏ ਕਿ ਮਾਸਟਰ ਸਲੀਮ ਨੇ ਵੀਡੀਓ 'ਚ ਵੀ ਇਹ ਹੀ ਕਿਹਾ ਹੈ ਕਿ ਕੋਈ ਉਨ੍ਹਾਂ ਦੇ ਪੇਜ ਤੋਂ ਗਲਤ ਸਟੋਰੀਆਂ ਪਾ ਰਿਹਾ ਹੈ ਜਦੋਂ ਉਹ ਖੁਦ ਫੇਸਬੁੱਕ 'ਤੇ ਕਦੇ ਸਟੋਰੀਆਂ ਨਹੀਂ ਪਾਉਂਦੇ। ਮਾਸਟਰ ਸਲੀਮ ਇਸ ਤਰ੍ਹਾਂ ਦੀ ਘਟਨਾ ਦੇ ਪਹਿਲੇ ਸ਼ਿਕਾਰ ਨਹੀਂ ਹੋਏ ਹਨ। ਅਕਸਰ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਬਾਲੀਵੁੱਡ ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਦਾ ਪੇਜ ਕਿਸੇ ਸ਼ਰਾਰਤੀ ਅਨਸਰ ਨੇ ਹੈਕ ਕਰ ਲਿਆ ਹੈ।


Tags: Master SaleemFacebookHackedVideoPunjabi Singer

Edited By

Sunita

Sunita is News Editor at Jagbani.