FacebookTwitterg+Mail

IPL ਸੱਟੇਬਾਜ਼ੀ 'ਚ ਫਸੇ ਅਰਬਾਜ਼ ਦੇ ਬਚਾਅ ਲਈ ਪਿਤਾ ਸਲੀਮ ਖਾਨ ਨੇ ਦਿੱਤਾ ਬੇਤੁਕਾ ਬਿਆਨ

salim khan and arbaaz khan
03 June, 2018 04:52:06 PM

ਮੁੰਬਈ(ਬਿਊਰੋ)— ਆਈ. ਪੀ. ਐੱਲ. ਸੱਟੇਬਾਜ਼ੀ 'ਚ ਕਰੀਬ 3 ਕਰੋੜ ਰੁਪਏ ਖਰਾਬ ਕਰ ਬੈਠੇ ਹਨ ਅਰਬਾਜ਼ ਖਾਨ। ਪੁਲਸ ਦੀ ਪੁੱਛਗਿੱਛ 'ਚ ਅਰਬਾਜ਼ ਖਾਨ ਨੇ IPL 'ਚ ਪੈਸੇ ਲਾਉਣ ਦੀ ਗੱਲ ਕਬੂਲ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਅਰਬਾਜ਼ ਕਾਨ ਦੇ ਵਿਆਹ ਟੁੱਟਣ ਦਾ ਕਾਰਨ ਵੀ ਸੱਟੇਬਾਜ਼ੀ ਹੀ ਸੀ। ਇੰਨਾ ਸਭ ਕੁਝ ਹੋਣ ਦੇ ਬਾਅਦ ਅਰਬਾਜ਼ ਕਾਮ ਦੇ ਪਿਤਾ ਸਲੀਮ ਖਾਨ ਨੇ ਅਜਿਹਾ ਕੁਝ ਕਿਹਾ ਹੈ, ਜਿਸ ਨੂੰ ਸੁਣ ਕੇ ਯਕੀਨ ਕਰਨਾ ਥੋੜਾ ਔਖਾ ਹੋ ਜਾਵੇਗਾ। ਸਲੀਮ ਖਾਨ ਨੇ ਕਿਹਾ, ''ਇਸ ਮਾਮਲੇ 'ਚ ਗ੍ਰਿਫਤਾਰ ਸਟੋਰੀਏ ਸੋਨੂੰ ਜਾਲਾਨ ਦੇ ਤਾਰ ਅਫਗਾਨੀਸਤਾਨ, ਪਾਕਿਸਤਾਨ, ਸਾਊਦੀ ਅਰਬ ਤੇ ਦੱਖਣੀ ਅਫਰੀਕਾ ਨਾਲ ਜੁੜੇ ਹੋਏ ਹਨ ਤਾਂ ਸਿਰਫ ਮੇਰੇ ਬੇਟੇ ਅਰਬਾਜ਼ ਖਾਨ ਦਾ ਨਾਂ ਹੀ ਕਿਉਂ ਸਾਹਮਣੇ ਆ ਰਿਹਾ ਹੈ? ਕੀ ਇਸ ਸਟੋਰੀਏ ਸੋਨੂੰ ਜਾਲਾਨ ਦੀ ਡਾਇਰੀ 'ਚ ਇਕ ਅਰਬਾਜ਼ ਦਾ ਹੀ ਨਾਂ ਹੈ? ਕੀ ਇਕ ਆਦਮੀ 'ਤੇ ਉਸ ਦੀ ਦੁਕਾਨ ਚੱਲ ਰਹੀ ਹੈ? ਕਲੱਬ ਤੇ ਜਿਮਖਾਨਾ 'ਚ ਜੂਆ ਚੱਲਦਾ ਹੈ, ਘੋੜੇ ਦੀ ਰੇਸ ਦੀ ਆਗਿਆ ਹੈ, ਲਾਟਰੀ ਠੀਕ ਹੈ ਪਰ ਸਾਡੇ ਦੇਸ਼ 'ਚ ਕ੍ਰਿਕਟ 'ਤੇ ਸੱਟੇਬਾਜ਼ੀ ਠੀਕ ਨਹੀਂ ਹੈ, ਇਸ ਦੇ ਬਾਵਜੂਦ ਵੀ ਇਸ 'ਚ ਕਈ ਲੋਕ ਸ਼ਾਮਲ ਹਨ। ਕ੍ਰਿਕਟ ਸੱਟੇਬਾਜ਼ੀ ਨੂੰ ਲੀਗਲ ਕਿਉਂ ਨਹੀਂ ਕਰ ਦਿੱਤਾ ਜਾਂਦਾ? ਕੀ ਇਸ ਦੇ ਬਦਲੇ 'ਚ ਭਾਰੀ ਰੈਵਿਊ ਇਕੱਠਾ ਨਹੀਂ ਹੋਵੇਗਾ।
15 ਮਈ ਨੂੰ ਐਂਟੀ ਐਕਸਟਰਸ਼ਨ ਸੇਲ ਨੇ ਮੁੰਬਈ 'ਚ ਬੁਕੀ ਸੋਨੂੰ ਜਾਲਾਨ ਦੇ ਚਾਰ ਸਾਥੀਆਂ ਦੀ ਗ੍ਰਿਫਤਾਰੀ ਕਰਕੇ ਸੱਟੇਬਾਜੀ ਰੈਕੇਟ ਦਾ ਭੰਡਾ ਭੰਨ੍ਹਿਆ ਸੀ। ਇਸ ਤੋਂ ਪੁੱਛਗਿੱਛ ਦੇ ਆਧਾਰ 'ਤੇ ਐਂਟੀ ਐਕਸਟਰਸ਼ਨ ਸੇਲ ਨੇ 29 ਮਈ ਨੂੰ ਸੋਨੂੰ ਜਾਲਾਨ ਨੂੰ ਘਰ ਦਬੋਚਿਆ ਸੀ। ਸੋਨੂੰ ਦੇ ਘਰ ਤੋਂ ਮਿਲੀ ਡਾਇਰੀ 'ਚ ਅਰਬਾਜ਼ ਖਾਨ ਸਮੇਤ ਕਈ ਬਾਲੀਵੁੱਡ ਹਸਤੀਆਂ, ਠੇਕੇਦਾਰਾਂ ਤੇ ਬਿਲਡਰਾਂ ਦੇ ਨਾਂ ਦਰਜ ਹਨ, ਜਿਸ ਤੋਂ ਬਾਅਦ ਪੁਲਸ ਨੇ ਅਰਬਾਜ਼ ਖਾਨ 'ਤੇ ਸ਼ਿਕੰਜਾ ਕੱਸਿਆ। ਕਰੀਬ 100 ਤੋਂ ਜ਼ਿਆਦਾ ਸਟੋਰੀਆਂ ਦੇ ਮੋਬਾਇਲ ਨੰਬਰ ਵੀ ਇਸ 'ਚ ਹਨ ਅਤੇ ਡਾਇਰੀ 'ਚ ਦਰਜ ਬਾਕੀ ਲੋਕਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ। 


Tags: Salim KhanArbaaz KhanSalman KhanMalaika Arora KhanBettingIndian Premier LeagueSonu Jalan

Edited By

Sunita

Sunita is News Editor at Jagbani.