FacebookTwitterg+Mail

B'Day: ਜਦੋਂ ਸਲਮਾਨ ਦੇ ਬਦਲੇ ਪਿਤਾ ਸਲੀਮ ਖਾਨ ਨੇ ਸਕੂਲ ’ਚ ਭੁਗਤੀ ਸਜ਼ਾ

salim khan birthday
24 November, 2019 12:27:14 PM

ਮੁੰਬਈ(ਬਿਊਰੋ)- ‘ਸ਼ੋਲੇ’, ‘ਦੀਵਾਰ’ ਅਤੇ ‘ਡੋਨ’ ਵਰਗੀਆਂ ਅਣਗਿਣਤ ਵਧੀਆ ਫਿਲਮਾਂ ਦੀ ਪਟਕਥਾ ਲਿਖਣ ਵਾਲੇ ਸਲੀਮ ਖਾਨ ਅੱਜ 84 ਸਾਲ ਦੇ ਹੋ ਗਏ ਹਨ। ਇਕ ਸ਼ਾਨਦਾਰ ਲੇਖਕ ਹੋਣ ਦੇ ਨਾਲ-ਨਾਲ ਉਹ ਇਕ ਜ਼ਿੰਦਾਦਿਲ ਇਨਸਾਨ ਵੀ ਹਨ। ਮੁੰਬਈ ਵਿਚ ਐਕਟਰ ਬਣਨ ਦੀ ਚਾਹਤ ਵਿਚ ਪਹੁੰਚੇ ਸਲੀਮ ਖਾਨ ਦੀ ਇਹ ਇੱਛਾ ਪੂਰੀ ਤਾਂ ਨਹੀਂ ਹੋ ਸਕੀ ਪਰ ਇਕ ਲੇਖਕ ਦੇ ਤੌਰ ਵਿਚ ਉਨ੍ਹਾਂ ਨੇ ਜਿਸ ਤਰ੍ਹਾਂ ਨਾਲ ਬਾਲੀਵੁੱਡ ਵਿਚ ਆਪਣਾ ਯੋਗਦਾਨ ਦਿੱਤਾ, ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਕੋਈ ਉਨ੍ਹਾਂ ਨੂੰ ਗਿਆਨ ਦਾ ਸਾਗਰ ਕਹਿੰਦਾ ਹੈ ਤਾਂ ਕੋਈ ਪੂਰਾ ਸੰਸਥਾਨ।
Punjabi Bollywood Tadka
ਸਲੀਮ ਖਾਨ ਦੀ ਜ਼ਿੰਦਗੀ ਦੇ ਕਈ ਕਿੱਸੇ ਲੋਕਾਂ ਵਿਚਕਾਰ ਮਸ਼ਹੂਰ ਹਨ ਪਰ ਇਕ ਕਾਫੀ ਦਿਲਚਸਪ ਕਿੱਸਾ ਉਨ੍ਹਾਂ ਦੇ ਬੇਟੇ ਸਲਮਾਨ ਖਾਨ ਦੇ ਸਕੂਲ ਦੇ ਦਿਨਾਂ ਦਾ ਵੀ ਹੈ। ਕੁਝ ਮਹੀਨੇ ਪਹਿਲਾਂ ਜਦੋਂ ਪਿਤਾ-ਪੁੱਤਰ ‘ਦਿ ਕਪਿਲ ਸ਼ਰਮਾ ਸ਼ੋਅ’ ਵਿਚ ਪਹੁੰਚੇ ਸਨ ਤਾਂ ਉਨ੍ਹਾਂ ਨੇ ਆਪਣੀ ਕਹਾਣੀ ਦੱਸੀ ਸੀ। ਇਸ ਦੌਰਾਨ ਸਲਮਾਨ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਉਨ੍ਹਾਂ ਦੀ ਜਗ੍ਹਾ ਸਜਾ ਮਿਲੀ ਸੀ। ਸਲਮਾਨ ਖਾਨ ਨੇ ਦੱਸਿਆ ਸੀ ਕਿ ਉਹ ਬਚਪਨ ਵਿਚ ਬਹੁਤ ਸ਼ੈਤਾਨ ਸਨ। ਇਸ ਲਈ ਉਨ੍ਹਾਂ ਨੂੰ ਬਹੁਤ ਮਾਰ ਵੀ ਪੈਂਦੀ ਸੀ। ਉਨ੍ਹਾਂ ਦੀ ਪਿੱਠ ’ਤੇ ਡੰਡੇ ਦੇ ਨਿਸ਼ਾਨ ਬਣੇ ਰਹਿੰਦੇ ਸਨ।
Punjabi Bollywood Tadka
ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ 4 ਕਲਾਸ ਵਿਚ ਸਨ ਤਾਂ ਉਨ੍ਹਾਂ ਦੀ ਟੀਚਰ ਨੇ ਉਨ੍ਹਾਂ ਨੂੰ ਕਲਾਸ ਦੇ ਬਾਹਰ ਖੜਾ ਕਰ ਦਿੱਤਾ ਸੀ। ਇਸ ਦੇ ਨਾਲ ਹੀ ਪਿਤਾ ਜੀ ਉਸ ਸਮੇਂ ਕੋਈ ਕੰਮ ਦੌਰਾਨ ਉਥੋਂ ਨਿਕਲ ਰਹੇ ਸਨ ਤਾਂ ਉਨ੍ਹਾਂ ਨੇ ਮੈਨੂੰ ਬਾਹਰ ਖੜ੍ਹਾ ਦੇਖਿਆ। ਪਹਿਲਾਂ ਤਾਂ ਪਿਤਾ ਨੂੰ ਲੱਗਾ ਕਿ ਮੈਂ ਜਰੂਰ ਕੋਈ ਸ਼ੈਤਾਨੀ ਕੀਤੀ ਹੋਵੇਗੀ। ਇਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਉਹ ਕਿਸ ਸਜ਼ਾ ਲਈ ਖੜਾ ਹੈ?
Punjabi Bollywood Tadka
ਮੈਂ ਜਵਾਬ ਦਿੱਤਾ ਕਿ ਮੈਨੂੰ ਇਸ ਬਾਰੇ ਵਿਚ ਨਹੀਂ ਪਤਾ ਤਾਂ ਪਿਤਾ ਜੀ ਫਿਰ ਸਕੂਲ ਦੇ ਪ੍ਰਿੰਸੀਪਲ ਕੋਲ ਗਏ ਅਤੇ ਪੁੱਛਿਆ ਕਿ ਸਲਮਾਨ ਨੂੰ ਕਿਉਂ ਸਜ਼ਾ ਦਿੱਤੀ ਗਈ ਹੈ ? ਪ੍ਰਿੰਸੀਪਲ ਨੇ ਜਵਾਬ ਦਿੱਤਾ ਉਸ ਨੇ ਸਕੂਲ ਫੀਸ ਟਾਈਮ ’ਤੇ ਨਹੀਂ ਦਿੱਤੀ, ਇਸ ਲਈ ਉਸ ਨੂੰ ਸਜ਼ਾ ਦਿੱਤੀ ਗਈ ਹੈ ਤਾਂ ਸਲੀਮ (ਪਿਤਾ) ਨੇ ਪ੍ਰਿੰਸੀਪਲ ਨੂੰ ਕਿਹਾ ਕਿ ਫੀਸ ਨਾ ਭਰ ਪਾਉਣਾ ਉਸ ਦੀ ਗਲਤੀ ਹੈ। ਸਲਮਾਨ ਨੂੰ ਕਲਾਸ ਵਿਚ ਬੈਠਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਲਮਾਨ ਦੀ ਜਗ੍ਹਾ ਸਜ਼ਾ ਵਿਚ ਖੜ੍ਹਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਪਿਤਾ ਜੀ (ਸਲੀਮ ਖਾਨ) ਸਜ਼ਾ ਵਿਚ ਤੱਦ ਤੱਕ ਖੜ੍ਹੇ ਰਹੇ ਜਦੋਂ ਤੱਕ ਸਕੂਲ ਦੀ ਛੁੱਟੀ ਨਾ ਹੋਈ।
Punjabi Bollywood Tadka


Tags: Salim KhanHappy BirthdaySholayDeewaarZanjeerTeesri Manzil

About The Author

manju bala

manju bala is content editor at Punjab Kesari