ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਸਿਕ੍ਰਪਟ ਰਾਈਟਰ ਸਲੀਮ ਖਾਨ ਤੇ ਉਨ੍ਹਾਂ ਦੀ ਪਹਿਲੀ ਪਤਨੀ ਸੁਸ਼ੀਲਾ ਚਰਕ ਦੇ ਵਿਆਹ ਨੂੰ (18 ਨਵੰਬਰ 1956) 53 ਸਾਲ ਹੋ ਚੁੱਕੇ ਹਨ।
ਵਿਆਹ ਦੀ ਵਰ੍ਹੇਗੰਢ ਦੇ ਮੌਕੇ 'ਤੇ ਸਲੀਮ ਦੀ ਗੋਦ ਲਈ ਹੋਈ ਅਰਪਿਤਾ ਖਾਨ ਨੇ ਮੁੰਬਈ ਦੇ ਬਾਂਦਰਾ ਇਲਾਕੇ ਸਥਿਤ ਆਪਣੇ ਘਰ ਗ੍ਰੈਂਡ ਪਾਰਟੀ ਦਾ ਆਯੋਜਨ ਕੀਤਾ।
ਸ਼ੁੱਕਰਵਾਰ ਰਾਤ ਰੱਖੀ ਗਈ ਇਸ ਪਾਰਟੀ 'ਚ ਸਲਮਾਨ ਖਾਨ ਦੀ ਕਥਿਤ ਪ੍ਰੇਮਿਕਾ ਯੂਲੀਆ ਵੰਤੂਰ ਤੇ ਆਉਣ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ' 'ਚ ਉਨ੍ਹਾਂ ਦੀ ਕੋ-ਸਟਾਰ ਤੇ ਸਾਬਕਾ ਪ੍ਰੇਮਿਕਾ ਕੈਟਰੀਨਾ ਕੈਫ ਵੀ ਮੌਜੂਦ ਰਹੀ।
ਲੰਬੇ ਸਮੇਂ ਬਾਅਦ ਯੂਲੀਆ ਤੇ ਸਲਮਾਨ ਮੀਡੀਆ ਦੇ ਕੈਮਰਿਆਂ 'ਚ ਕੈਦ ਹੋਏ।
ਅਸਲ 'ਚ ਵੀਜ਼ਾ ਐਕਸਪਾਇਰ ਹੋਣ ਦੇ ਕਾਰਨ ਯੂਲੀਆ ਕਾਫੀ ਸਮੇਂ ਤੋਂ ਦੇਸ਼ 'ਚੋਂ ਬਾਹਰ ਸੀ ਪਰ ਹੁਣ ਉਹ ਮੁੰਬਈ ਆ ਚੁੱਕੀ ਹੈ ਤੇ ਸਲਮਾਨ ਦੇ ਮਾਤਾ-ਪਿਤਾ ਦਾ ਜਸ਼ਨ ਮਨਾਉਣ ਉਨ੍ਹਾਂ ਦੀ ਭੈਣ ਦੇ ਘਰ ਪਹੁੰਚ ਗਈ।
ਜ਼ਿਕਰਯੋਗ ਹੈ ਕਿ ਇਸ ਮੌਕੇ ਸਲਮਾਨ, ਯੂਲੀਆ ਨੂੰ ਮੈਚਿੰਗ ਆਊਟਫਿੱਟ 'ਚ ਦਿਖਣਗੇ। ਦਿਲਚਸਪ ਗੱਲ ਇਹ ਰਹੀ ਕਿ ਇਸ ਦੌਰਾਨ ਕੈਟਰੀਨਾ ਨੇ ਵੀ ਬਲੈਕ ਕਲਰ ਦੀ ਸ਼ਾਰਟ ਡਰੈੱਸ 'ਚ ਨਜ਼ਰ ਆਈ।
ਪਾਰਟੀ 'ਚ ਮੇਨ ਅਟ੍ਰੈਕਸ਼ ਭਾਵੇਂ ਯੂਲੀਆ ਵੰਤੂਰ ਤੇ ਕੈਟਰੀਨਾ ਕੈਫ ਰਹੀ ਪਰ ਮਲਾਇਕਾ ਅਰੋੜ 'ਤੋਂ ਵੀ ਨਜ਼ਰ ਹਟਾਉਣਾ ਬੇਹੱਦ ਮੁਸ਼ਕਿਲ ਹੋ ਰਿਹਾ ਸੀ।
ਸਿਲਵਰ ਰੰਗ ਦੀ ਸ਼ਾਰਟ ਡਰੈੱਸ 'ਚ ਆਪਣੇ ਸਾਬਕਾ ਸੱਸ-ਸਹੁਰੇ ਦੀ ਪਾਰਟੀ 'ਚ ਪਹੁੰਚੀ ਮਲਾਇਕਾ ਬੇਹੱਦ ਹੌਟ ਲੱਗ ਰਹੀ ਸੀ।
ਇਨ੍ਹਾਂ ਤੋਂ ਇਲਾਵਾ ਪਾਰਟੀ 'ਚ ਅਰਬਾਜ਼ ਖਾਨ, ਭੈਣ ਅਲਵੀਰਾ ਖਾਨ ਪਤੀ ਅਤੁੱਲ ਅਗਨੀਹੋਤਰੀ ਨਾਲ, ਸੋਹੇਲ ਖਾਨ ਪਤਨੀ ਸੀਮਾ ਖਾਨ ਨਾਲ, ਸਲੀਮ ਖਾਨ ਦੀ ਦੂਜੀ ਪਤਨੀ ਹੇਲਨ, ਦੀਆ ਮਿਰਜ਼ਾ ਪਤੀ ਸਾਹਿਲ ਨਾਲ, ਅੰਮ੍ਰਿਤਾ ਅਰੋੜਾ ਪਤੀ ਸ਼ਕੀਲ ਨਾਲ, ਫਿਲਮਕਾਰ ਸਾਜਿਦ ਨਾਡਿਆਡਵਾਲਾ ਆਪਣੇ ਪੂਰੇ ਪਰਿਵਾਰ ਨਾਲ ਸ਼ਾਮਲ ਹੋਏ।