FacebookTwitterg+Mail

ਸਲਮਾਨ ਖਾਨ ਦੇ ਸਹਿਯੋਗ 'ਚ ਪਿਤਾ ਸਲੀਮ ਨੇ ਤੋੜੀ ਚੁੱਪੀ, ਟਵਿੱਟਰ ਰਾਹੀ ਦਿੱਤੇ ਕਰਾਰੇ ਜਵਾਬ

salim khan supports salman
04 October, 2016 02:44:23 PM
ਮੁੰਬਈ— ਬਾਲੀਵੁੱਡ 'ਚ ਪਾਕਿਸਤਾਨੀ ਕਲਾਕਾਰਾਂ ਦੇ ਕੰਮ ਕਰਨ ਦੇ ਸਹਿਯੋਗ 'ਚ ਸਲਮਾਨ ਖ਼ਾਨ ਦੇ ਬਿਆਨ ਨੂੰ ਲੈ ਕੇ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਨੇ ਆਖਿਰਕਾਰ ਚੁਪੀ ਤੋੜੀ ਹੈ। 70 ਦੇ ਦਹਾਕੇ ਦੇ ਮਸ਼ਹੂਰ ਫਿਲਮ ਸਕ੍ਰਿਪਟ ਰਾਈਟਰ ਰਹਿ ਚੁੱਕੇ ਸਲੀਮ ਖਾਨ ਨੇ ਤਿੱਖੇ ਲਹਿਜ਼ੇ 'ਚ ਕਈ ਟਵੀਟ ਕੀਤੇ ਹਨ। ਉਨ੍ਹਾਂ ਨੇ ਟਵੀਟ ਰਾਹੀਂ ਇਸ ਮਾਮਲੇ 'ਚ ਆਪਣੇ ਬੇਟੇ ਸਲਮਾਨ ਨੂੰ ਸਹਿਯੋਗ ਦਿੱਤਾ ਹੈ। ਸਲਮਾਨ ਨੇ ਕੁਝ ਦਿਨ ਪਹਿਲਾਂ ਦਿੱਲੀ 'ਚ ਬਿਆਨ ਦਿੱਤਾ ਸੀ ਕਿ ਕਲਾਕਾਰ ਅਤੇ ਅੱਤਵਾਦ ਦੋ ਵੱਖ-ਵੱਖ ਪਹਿਲੂ ਹਨ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਸੀ ਕਿ ਪਾਕਿਸਤਾਨੀ ਕਲਾਕਾਰਾਂ ਨੂੰ ਵੀਜ਼ਾ ਅਤੇ ਭਾਰਤ ਆਉਣ ਦੀ ਆਗਿਆ ਭਾਰਤ ਸਰਕਾਰ ਵਲੋਂ ਹੀ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਆਪਣੇ ਇਸ ਬਿਆਨ ਨਾਲ ਇਹ ਜ਼ਾਹਰ ਕੀਤਾ ਸੀ ਕਿ ਉਹ ਪਾਕਿਸਤਾਨੀ ਕਲਾਕਾਰਾਂ 'ਤੇ ਰੋਕ ਲੱਗਣ ਦੇ ਪੱਖ 'ਚ ਨਹੀਂ ਹਨ।
ਇਕ ਅੰਗਰੇਜ਼ੀ ਨਿਊਜ਼ ਚੈਨਲ 'ਤੇ ਵਿਅੰਗ ਕਰਦੇ ਹੋਏ ਸਲੀਮ ਨੇ ਉਨ੍ਹਾਂ ਲੋਕਾਂ 'ਤੇ ਨਿਸ਼ਾਨੇ ਕੱਸਿਆ ਹੈ, ਜਿਹੜੇ ਇਸ ਮਾਮਲੇ 'ਤੇ ਸਲਮਾਨ ਖਾਨ, ਕਰਨ ਜੌਹਰ, ਮਹੇਸ਼ ਭੱਟ ਅਤੇ ਸੀਪੀਐੱਮ ਦੇ ਆਗੂ ਸੀਤਾਰਾਮ ਯੇਚੁਰੀ 'ਤੇ ਨਿਸ਼ਾਨਾ ਕੱਸ ਰਹੇ ਹਨ। ਸਲੀਮ ਨੇ ਉਨ੍ਹਾਂ ਨੂੰ ਟਵੀਟ ਕਰਦੇ ਹੋਏ ਲਿਖਿਆ ਹੈ, ''ਜੈਂਟਲਮੈਨ ਆਪਣੇ ਆਪ ਨੂੰ ਵੱਡਾ ਦਿਖਾਓ , ਕਿਉਂਕਿ ਤੁਸੀਂ ਲੋਕਾਂ ਦਾ ਮਨੋਰੰਜਨ ਕਰਨ ਦਾ ਕੰਮ ਕਰਦੇ ਹਨ।'' ਤੁਸੀਂ ਰੋਲਾ ਪਾਉਣ ਵਾਲੇ ਲੋਕ ਅਤੇ ਅਪਮਾਨ ਕਰਨ ਦੇ ਹੱਕ 'ਚ ਨਹੀਂ ਹੋ। ਮਿਸਟਰ ਯੇਚੁਰੀ ਤੁਸੀਂ ਸਾਵਧਾਨ ਰਹੋਂ ਕਿਉਂਕਿ ਸਾਂਤੀ ਦੀ ਗੱਲ ਕਰਨਾ ਤੁਹਾਨੂੰ ਗੱਦਾਰ ਬਣਾ ਸਕਦੀ ਹੈ। ਸਲੀਮ ਨੇ ਇਕ ਹੋਰ ਟਵੀਟ 'ਚ ਲਿਖਿਆ, ''ਮਿਸਟਰ ਮਹੇਸ਼ ਸਾਡੇ ਦੇਸ਼ 'ਚ ਟੀ. ਵੀ. 'ਤੇ ਡਰਾਮਾ ਕਰਨ ਵਾਲੇ ਸਿਤਾਰਿਆਂ ਦੀ ਘਾਟ ਨਹੀਂ ਹੈ, ਫਿਰ ਤੁਸੀ ਕਿਉਂ ਸਰਹੱਦ ਪਾਰ ਦੇਖ ਰਹੇ ਹੋ।''
ਜ਼ਿਕਰਯੋਗ ਹੈ ਕਿ ਸਲੀਮ ਖਾਨ ਨੇ ਇਕ ਹੋਰ ਟਵੀਟ 'ਚ ਕਿਹਾ ਹੈ ਕਿ ਇੰਦਰਾ ਜੀ ਨੇ ਮਾਸਕੋ 'ਚ ਇਕ ਅਨਾਮ ਸੈਨਿਕ ਦੀ ਕਬਰ 'ਤੇ ਸ਼ਰਧਾਂਜ਼ਲੀ ਦਿੰਦੇ ਹੋਏ ਕਿਹਾ ਸੀ ਕਿ ਲੜਾਈ 'ਚ ਜਦੋਂ ਵੀ ਗੋਲੀ ਚਲਾਈ ਜਾਂਦੀ ਹੈ ਤਾਂ ਉਸ ਦਾ ਦਰਦ ਇਕ ਮਾਂ ਦੇ ਦਿਲ ਤੱਕ ਵੀ ਪਹੁੰਚਦਾ ਹੈ।

Tags: ਸਲਮਾਨਸਹਿਯੋਗਸਲੀਮsalimsupportssalmans