ਮੁੰਬਈ (ਬਿਊਰੋ) — ਮਦਰਸ ਡੇ ਦੇ ਮੌਕੇ 'ਤੇ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੇ ਆਪਣੇ ਬੱਚਿਆਂ ਅਤੇ ਉਨ੍ਹਾਂ ਦੀ ਮਾਂ ਸਲਮਾ ਦੇ ਰਿਸ਼ਤੇ ਨੂੰ ਲੈ ਕੇ ਇਕ ਇੰਟਰਵਿਊ 'ਚ ਕਈ ਖੁਲਾਸੇ ਕੀਤੇ ਹਨ। ਸਲੀਮ ਕਹਿੰਦੇ ਹਨ ਕਿ, ''ਸਲਮਾਨ ਖਾਨ ਹੋਵੇ ਜਾਂ ਕੋਈ ਹੋਰ ਮਾਂ ਪਹਿਲੀ ਟੀਚਰ ਹੁੰਦੀ ਹੈ। ਸਲਮਾਨ ਨੂੰ ਵੀ ਚੰਗੇ ਬੁਰੇ ਦੀ ਤਮੀਜ਼ ਆਪਣੀ ਮਾਂ ਤੋਂ ਮਿਲੀ ਹੈ ਅਤੇ ਘਰੋਂ ਹੀ ਉਸ ਨੂੰ ਚੰਗੇ ਸੰਸਕਾਰ ਮਿਲੇ ਹਨ। ਉਸ ਦੀ ਮਾਂ ਉਸ ਨੂੰ ਹਿਦਾਇਤ ਦਿੰਦੀ ਰਹਿੰਦੀ ਹੈ ਅਤੇ ਗਲਤੀ 'ਤੇ ਸਬਕ ਵੀ ਸਿਖਾਉਂਦੀ ਹੈ। ਉਨ੍ਹਾਂ ਦੀ ਮਾਂ ਜਾਂ ਮੈਂ ਕਦੇ ਵੀ ਬੱਚਿਆਂ ਨੂੰ ਲਾਡਲਾ ਰੱਖਣ 'ਚ ਯਕੀਨ ਨਹੀਂ ਰੱਖਦੇ। ਅੱਜ ਕੱਲ੍ਹ ਦੀਆਂ ਮਾਵਾਂ ਆਪਣੇ ਬੱਚਿਆਂ ਦੀਆਂ ਤਰੀਫਾਂ ਦੇ ਪੁਲ ਬੰਨ੍ਹਦੀਆਂ ਰਹਿੰਦੀਆਂ ਹਨ, ਸਾਡੇ ਅਜਿਹਾ ਨਹੀਂ ਹੁੰਦਾ। ਚੰਗਾ ਕੰਮ ਕਰਨਾ ਹਰ ਔਲਾਦ ਦਾ ਫਰਜ਼ ਹੈ। ਕਿਸੇ ਅੰਨੇ ਨੂੰ ਰਸਤਾ ਦਿਖਾਉਣਾ, ਪਿਆਸੇ ਨੂੰ ਪਾਣੀ ਪਿਆਉਣਾ ਹਰ ਕਿਸੇ ਦਾ ਬੁਨਿਆਦੀ ਫਰਜ਼ ਹੈ। ਅਜਿਹੇ 'ਚ ਉਸ ਦੀ ਕਿਉਂ ਪਿੱਠ ਥਪਥਪਾਉਣਾ?

ਇਹ ਗੱਲ ਸਲਮਾ ਅਕਸਰ ਸਲਮਾਨ ਖਾਨ ਦੇ ਦਿਮਾਗ 'ਚ ਪਾਉਂਦੀ ਰਹੀ ਹੈ। ਹਰ ਮਾਂ 'ਚ ਯੋਧਾ ਤੋਂ ਜ਼ਿਆਦਾ ਇਨਸਾਨੀਅਤ ਲੁਕੀ ਹੁੰਦੀ ਹੈ। ਸਲਮਾ 'ਚ ਵੀ ਇਹ ਗੱਲ ਛੁਪੀ ਹੋਈ ਹੈ ਅਤੇ ਉਸ ਨੇ ਹਮੇਸ਼ਾ ਇਹੀ ਚਾਹਿਆ ਕਿ ਸਲਮਾਨ, ਅਰਬਾਜ਼ ਖਾਨ ਤੇ ਸੋਹੇਲ ਖਾਨ 'ਚ ਵੀ ਇਹ ਗੁਣ ਹੋਣ। ਬਾਕੀ ਤਿੰਨਾਂ ਬੱਚਿਆਂ ਨਾਲ ਸਲਮਾ ਮਾਂ ਵਾਂਗ ਪੇਸ਼ ਆਉਂਦੀ ਹੈ। ਜਿਹੜਾ ਬੱਚਾ ਫਾਈਨੇਸ਼ੀਅਲ ਅਤੇ ਫਿਜੀਕਲੀ ਕਮਜ਼ੋਰ ਹੁੰਦਾ ਹੈ ਮਾਂ ਉਸ ਨਾਲ ਬਿਹਤਰ ਤਰੀਕੇ ਨਾਲ ਪੇਸ਼ ਆਉਂਦੀ ਹੈ। ਸਲਮਾਨ ਖਾਨ ਦੀ ਪਹਿਲੀ ਕਮਾਈ 75 ਰੁਪਏ ਸੀ, ਉਹ ਹਾਲੇ ਵੀ ਓਨੀਂ ਹੈ। ਅੱਜ ਵੀ ਜੇਬ ਖਰਚ ਸਾਡੇ ਤੋਂ ਲੈਂਦਾ ਹੈ। ਸਾਰੀ ਕਮਾਈ ਮਾਂ-ਬਾਪ ਕੋਲ ਰੱਖ ਜਾਂਦੇ ਹਨ ਅਤੇ ਜਦੋਂ ਖਰਚ ਕਰਨੇ ਹੁੰਦੇ ਹਨ ਤਾਂ ਸਾਡੇ ਤੋਂ ਲੈਂਦੇ ਹਨ। ਸਲਮਾਨ ਹੋਵੇ ਜਾਂ ਫਿਰ ਅਰਬਾਜ਼ ਜਾਂ ਸੋਹੇਲ ਹਮੇਸ਼ਾ ਇਸ ਗੱਲ ਦਾ ਖਿਆਲ ਰੱਖਦੇ ਹਨ ਕਿ ਸਾਡੇ ਕੋਲ ਅਜਿਹੀ ਕੋਈ ਗੱਲ ਨਾ ਹੋਵੇ ਕਿ ਜਿਸ ਨਾਲ ਸਾਡੇ ਮਾਂ-ਪਿਓ ਨੂੰ ਬੁਰਾ ਲੱਗੇ।''
