ਮੁੰਬਈ(ਬਿਊਰੋ)— ਸੁਪਰਸਟਾਰ ਸਲਮਾਨ ਖਾਨ ਆਪਣੇ ਦੋਵੇਂ ਭਰਾਵਾਂ ਨਾਲ ਸ਼ੁੱਕਰਵਾਰ ਮਾਂ ਸਲਮਾ ਦਾ ਜਨਮਦਿਨ ਮਨਾਉਣ ਲਈ ਭੈਣ ਅਰਪਿਤਾ ਘਰ ਪਹੁੰਚੇ। ਇਸ ਖਾਸ ਮੌਕੇ 'ਤੇ ਪਿਤਾ ਸਲੀਮ ਖਾਨ ਅਤੇ ਤਮਾਮ ਬਾਲੀਵੁੱਡ ਸਿਤਾਰੇ ਵੀ ਪਹੁੰਚੇ। ਪਾਰਟੀ 'ਚ ਮਲਾਇਕਾ ਅਰੋੜਾ ਵੀ ਆਪਣੀ ਭੈਣ ਨਾਲ ਪਹੁੰਚੀ। ਇਸ ਖਾਸ ਮੌਕੇ 'ਤੇ ਸਲਮਾਨ ਖਾਨ ਦੀ ਦੂਜੀ ਮਾਂ ਵੀ ਪਹੁੰਚੀ। ਇਸ ਵਾਰ ਵੀ ਹਮੇਸ਼ਾ ਦੀ ਤਰ੍ਹਾਂ ਸਲਮਾਨ ਟੀ-ਸ਼ਰਟ ਅਤੇ ਜੀਨਸ 'ਚ ਨਜ਼ਰ ਆਏ। ਇਸ ਪਾਰਟੀ 'ਚ ਅਰਬਾਜ਼ ਖਾਨ ਦੀ ਗਰਲਫਰੈਂਡ ਜੋਓਰਜੀਆ ਐਂਡ੍ਰਿਆਨੀ ਵੀ ਨਜ਼ਰ ਆਈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਸਲਮਾਨ ਆਪਣੀ ਆਉਣ ਵਾਲੀ ਫ਼ਿਲਮ 'ਭਾਰਤ' ਤੇ ਸ਼ੋਅ 'ਬਿੱਗ ਬੌਸ' ਦੀ ਸ਼ੂਟਿੰਗ 'ਚ ਕਾਫੀ ਬਿਜ਼ੀ ਹਨ। ਅਰਬਾਜ਼ ਖ਼ਾਨ ਨਾਲ ਤਲਾਕ ਤੋਂ ਬਾਅਦ ਵੀ ਮਲਾਇਕਾ ਅਕਸਰ ਹੀ ਖ਼ਾਨਸ ਦੇ ਘਰ ਪਾਰਟੀਆਂ 'ਚ ਨਜ਼ਰ ਆਉਂਦੀ ਹੈ। ਇਸ ਪਾਰਟੀ 'ਚ ਆਉਣਾ ਤਾਂ ਉਸ ਲਈ ਕਾਫੀ ਖਾਸ ਸੀ। ਜਿੱਥੇ ਪਾਰਟੀ 'ਚ ਮਲਾਇਕਾ ਆਪਣੀ ਭੈਣ ਅੰਮ੍ਰਿਤਾ ਅਰੋੜਾ ਨਾਲ ਸੀ, ਉੱਥੇ ਹੀ ਅਰਬਾਜ਼ ਖ਼ਾਨ ਇੱਥੇ ਆਪਣੀ ਗਰਲਫਰੈਂਡ ਨਾਲ ਨਜ਼ਰ ਆਏ। ਇਸ ਮੌਕੇ ਸਲਮਾਨ ਦੇ ਪਾਪਾ ਤੇ ਰਾਈਟਰ ਸਲੀਮ ਦੀ ਖੁਸ਼ੀ ਦੇਖਣ ਵਾਲੀ ਸੀ। ਪਾਰਟੀ 'ਚ ਉਹ ਮਹਿਮਾਨਾਂ ਨੂੰ ਖੁਸ਼ੀ-ਖੁਸ਼ੀ ਮਿਲੇ। ਨਾਲ ਹੀ ਮੀਡੀਆ ਨੂੰ ਖੂਬ ਤਸਵੀਰਾਂ ਵੀ ਦਿੱਤੀਆਂ।