FacebookTwitterg+Mail

ਸਲਮਾਨ ਖਾਨ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ : ਪੂਜਾ ਮਿਸ਼ਰਾ

salman and his brothers raped me
17 October, 2018 05:26:17 PM

ਮੁੰਬਈ (ਬਿਊਰੋ)— ਅਭਿਨੇਤਰੀ ਪੂਜਾ ਮਿਸ਼ਰਾ ਨੇ 'ਮੀ ਟੂ' ਦੀ ਚੱਲ ਰਹੀ 'ਮੁਹਿੰਮ' ਦੌਰਾਨ ਸਲਮਾਨ ਖਾਨ 'ਤੇ ਗੰਭੀਰ ਦੋਸ਼ ਲਾਏ ਹਨ। ਪੂਜਾ ਨੇ ਕਿਹਾ, 'ਸਲਮਾਨ ਤੇ ਉਸ ਦੇ ਭਰਾਵਾਂ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਇਸ ਸਬੰਧੀ ਮੈਂ ਕਈ ਵਾਰ ਸਲਮਾਨ ਦੇ ਪਿਤਾ ਸਲੀਮ ਖਾਨ ਨੂੰ ਵੀ ਦੱਸਿਆ ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ।'

ਪੂਜਾ ਮਿਸ਼ਰਾ ਇਥੇ ਹੀ ਨਹੀਂ ਰੁਕੀ। ਉਸ ਨੇ ਕਿਹਾ, 'ਸ਼ਤਰੂਘਨ ਸਿਨਹਾ ਨੇ ਮੇਰੇ 'ਤੇ ਕਾਲਾ ਜਾਦੂ ਕਰ ਦਿੱਤਾ ਸੀ, ਜਿਸ ਤੋਂ ਬਾਅਦ ਮੇਰੇ ਪਿੱਛੇ ਭੂਤ ਲੱਗ ਗਏ। ਮੇਰੇ ਲੈਪਟਾਪ ਤੇ ਮੋਬਾਇਲ ਫੋਨ ਨੂੰ ਹੈਕ ਕਰ ਲਿਆ ਗਿਆ। ਉਥੋਂ ਕਈ ਆਈਡੀਏ ਚੋਰੀ ਕਰ ਲਏ ਗਏ।' ਪੂਜਾ ਨੇ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਸਲਮਾਨ ਤੇ ਸ਼ਤਰੂਘਨ ਉਸ ਤੋਂ ਮੁਆਫੀ ਮੰਗਣ। ਪੂਜਾ ਨੇ ਬਿੱਗ ਬਾਸ ਦੇ ਸੀਜ਼ਨ 5 'ਚ ਵੀ ਹਿੱਸਾ ਲਿਆ ਸੀ।

Punjabi Bollywood Tadka

ਦੱਸਣਯੋਗ ਹੈ ਕਿ ਪੂਜਾ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਕਰ ਚੁੱਕੀ ਹੈ ਪਰ ਲੋਕ ਉਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਸੋਸ਼ਲ ਮੀਡੀਆ 'ਤੇ ਵੀ ਪੂਜਾ ਨੂੰ ਝਾੜ ਪਾਈ ਜਾਂਦੀ ਹੈ। ਉਸ ਨੂੰ ਝੂਠੀ ਤੇ ਧੋਖੇਬਾਜ਼ ਤਕ ਕਿਹਾ ਜਾਂਦਾ ਹੈ।


Tags: Pooja Misrra Salman Khan Sohail Khan Arbaz Khan Shatrughan Sinha

Edited By

Rahul Singh

Rahul Singh is News Editor at Jagbani.