FacebookTwitterg+Mail

ਇੰਸਟਾਗ੍ਰਾਮ ’ਤੇ ਸਲਮਾਨ ਦੇ ਫਾਲੋਅਰਜ਼ ਦੀ ਗਿਣਤੀ ਹੋਈ 3 ਕਰੋੜ, ਐਕਟਰ ਨੇ ਇੰਝ ਕੀਤਾ ਧੰਨਵਾਦ

salman celebrates 30mn followers on instagram with quirky video
01 March, 2020 04:41:04 PM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਸਲਮਾਨ ਖਾਨ ਦੀ ਲੋਕਪ੍ਰਿਅਤਾ ਦੁਨੀਆਭਰ ਵਿਚ ਹੈ। ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਫੈਨਜ਼ ਦੀ ਗਿਣਤੀ ਇੰਨੀ ਹੋ ਗਈ ਹੈ ਕਿ ਸਲਮਾਨ ਉਨ੍ਹਾਂ ਨੂੰ ਧੰਨਵਾਦ ਕਹਿਣ ਲਈ ਆਏ। ਇਸ ਕਾਰਨ ਇੰਸਟਾਗ੍ਰਾਮ ’ਤੇ ਉਨ੍ਹਾਂ ਨੇ ਇਕ ਖਾਸ ਵੀਡੀਓ ਸ਼ੇਅਰ ਕੀਤਾ ਹੈ। ਸਲਮਾਨ ਦੇ ਆਧਿਕਾਰਿਕ ਇੰਸਟਾਗ੍ਰਾਮ ’ਤੇ ਫਾਲੋਅਰਜ਼ ਦੀ ਗਿਣਤੀ ਤਿੰਨ ਕਰੋੜ (30 ਮਿਲੀਅਨ) ਦੇ ਪਾਰ ਹੋ ਗਈ ਹੈ। ਤਿੰਨ ਕਰੋੜ ਦੀ ਗਿਣਤੀ ਪਾਰ ਕਰਦੇ ਹੀ ਸਲਮਾਨ ਨੇ ਸਾਰੇ ਫੈਨਜ਼ ਨੂੰ ਧੰਨਵਾਦ ਕਿਹਾ ਹੈ, ਉਨ੍ਹਾਂ ਦਾ ਇਕ ਬੂਮਰੈਂਗ ਸਾਹਮਣੇ ਆਇਆ ਹੈ। ਇਸ ਵਿਚਕਾਰ ਉਹ ਫੈਨਜ਼ ਨੂੰ ਸੈਲੀਊਟ ਕਰਦੇ ਨਜ਼ਰ ਆਏ ਹਨ। ਸਲਮਾਨ ਹੱਥ ਜੋੜ ਕੇ ਲੋਕਾਂ ਦਾ ਅਭਿਨੰਦਨ ਕਰ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ,‘‘ਊਈ ਮਾਂ, ਤੀਹ ਮਿਲੀਅਨ,  ਤੁਹਾਡਾ ਸਾਰਿਆਂ ਦਾ ਧੰਨਵਾਦ।’’

 
 
 
 
 
 
 
 
 
 
 
 
 
 

Ouii ma 30 million! Thank u all!

A post shared by Salman Khan (@beingsalmankhan) on Feb 29, 2020 at 5:11am PST


ਦੱਸ ਦੇਈਏ ਕਿ ਸਲਮਾਨ ਦਾ ਇਹ ਡਾਇਲਾਗ ਉਨ੍ਹਾਂ ਦੀ ਫਿਲਮ ‘ਅੰਦਾਜ਼ ਆਪਣਾ ਆਪਣਾ’ ਦਾ ਹੈ। ਫਿਲਮ ਵਿਚ ਉਨ੍ਹਾਂ ਦੇ  ਨਾਲ ਆਮਿਰ ਖਾਨ, ਕਰਿਸ਼ਮਾ ਕਪੂਰ ਤੇ ਰਵੀਨਾ ਟੰਡਨ ਦੀ ਮੁੱਖ ਭੂਮਿਕਾ ਸੀ। ਇਹ ਫਿਲਮ ਦਰਸ਼ਕਾਂ ਨੂੰ ਵੀ ਖੂਬ ਪਸੰਦ ਆਈ ਸੀ। ਜੇਕਰ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਉਹ ਆਪਣੀ ਫਿਲਮ ‘ਰਾਧੇ’ ਵਿਚ ਰੁੱਝੇ ਹੋਏ ਹਨ। ਫਿਲਮ 22 ਮਈ ਯਾਨੀ ਈਦ ’ਤੇ ਹੀ ਰਿਲੀਜ਼ ਹੋਵੇਗੀ।


Tags: Salman KhanVideo30 MillionInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari