FacebookTwitterg+Mail

15 ਹਜ਼ਾਰ ਦੇ ਫੋਨ ਦਾ ਵਿਗਿਆਪਨ ਕਰਕੇ ਸਲਮਾਨ ਨੇ ਕਮਾਏ 7 ਕਰੋੜ

salman charging rs 7 crore per day for ad shoot of smartphone worth rs 150
04 March, 2020 04:49:49 PM

ਮੁੰਬਈ (ਬਿਊਰੋ) — ਫਿਲਮਾਂ ਤੋਂ ਇਲਾਵਾ ਬ੍ਰਾਂਡ ਅੰਡੋਰਸਮੈਂਟ ਦੇ ਮਾਮਲੇ 'ਚ ਵੀ ਸਲਮਾਨ ਖਾਨ ਹੋਰਨਾਂ ਸਿਤਾਰਿਆਂ 'ਤੇ ਭਾਰੀ ਪੈਂਦੇ ਹਨ। ਉਨ੍ਹਾਂ ਦਾ ਸਟਾਰਡਮ ਇਸ ਕਦਰ ਹਾਵੀ ਹੈ ਕਿ ਕੰਪਨੀਆਂ ਉਨ੍ਹਾਂ ਨੂੰ ਬ੍ਰਾਂਡ ਅੰਬੈਸਡਰ ਬਣਾਉਣ ਲਈ ਕਰੋੜਾਂ ਰੁਪਏ ਦੇਖਣ ਨੂੰ ਤਿਆਰ ਰਹਿੰਦੀਆਂ ਹਨ। ਹਾਲ ਹੀ 'ਚ ਚਾਈਨੀਜ ਸਮਾਰਟਫੋਨ ਕੰਪਨੀ ਨੇ ਰਿਅਲ ਮੀ 6 ਤੇ ਰਿਅਲ ਮੀ 6 ਪ੍ਰੋ ਸਮਾਰਟਫੋਨ ਲਈ ਸਲਮਾਨ ਨੂੰ ਆਪਣਾ ਬ੍ਰਾਂਡ ਅੰਬੈਸਡਰ ਚੁਣਿਆ ਹੈ, ਜਿਸ ਲਈ ਉਨ੍ਹਾਂ ਨੂੰ ਕਾਫੀ ਮੋਟੀ ਰਕਮ ਦਿੱਤੀ ਜਾ ਰਹੀ ਹੈ।

ਸਲਮਾਨ ਖਾਨ ਨੂੰ ਮਿਲੇ 7 ਕਰੋੜ
ਬਾਲੀਵੁੱਡ ਹੰਗਾਮਾ 'ਚ ਛਪੀ ਰਿਪੋਰਟ ਮੁਤਾਬਕ, ਸਲਮਾਨ ਖਾਨ ਨੇ ਕੁਝ ਦਿਨ ਪਹਿਲਾਂ ਹੀ ਇਸ ਸਮਾਰਟਫੋਨ ਕੰਪਨੀ ਲਈ ਇਕ ਕਮਰਸ਼ੀਅਲ ਸ਼ੂਟ ਕੀਤਾ। ਇਹ ਕਮਰਸ਼ੀਅਲ ਮੁੰਬਈ ਦੇ ਮਹਿਬੂਬ ਸਟੂਡੀਓ 'ਚ ਸ਼ੂਟ ਹੋਇਆ, ਜਿਸ ਲਈ ਸਲਮਾਨ ਖਾਨ ਨੂੰ ਪ੍ਰਤੀ ਦਿਨ ਦੇ ਹਿਸਾਬ ਨਾਲ 7 ਕਰੋੜ ਰੁਪਏ ਦਿੱਤੇ ਗਏ ਹਨ। ਸਲਮਾਨ ਖਾਨ ਨੇ ਕਿੰਨੇ ਦਿਨਾਂ 'ਚ ਇਸ ਕਮਰਸ਼ੀਅਲ ਨੂੰ ਸ਼ੂਟ ਕੀਤਾ, ਇਹ ਤਾਂ ਨਹੀਂ ਪਤਾ ਲੱਗਾ ਪਰ ਦਿਲਚਸਪ ਗੱਲ ਇਹ ਹੈ ਕਿ ਜਿਹੜੇ ਸਮਾਰਟਫੋਨ ਦੇ ਕਮਰਸ਼ੀਅਲ ਲਈ ਸਲਮਾਨ ਨੂੰ ਇੰਨ੍ਹੀ ਵੱਡੀ ਰਕਮ ਦਿੱਤੀ ਗਈ ਹੈ, ਉਸ ਦੀ ਕੀਮਤ 14,999 ਰੁਪਏ ਹੈ।

ਅੰਬੈਸਡਰ ਬਣ ਕੇ ਖੁਸ਼ ਹੈ ਸਲਮਾਨ
ਇਸ ਕੰਪਨੀ ਨਾਲ ਜੁੜਨ 'ਤੇ ਸਲਮਾਨ ਨੇ ਕਿਹਾ, ''ਮੈਂ ਦੁਨੀਆ ਦੀ ਤੇਜੀ ਨਾਲ ਵਧਦੇ ਸਮਾਰਟਫੋਨ ਬ੍ਰਾਂਡ ਨਾਲ ਜੁੜ ਕੇ ਖੁਸ਼ ਹਾਂ। ਰਿਅਲ ਮੀ 6 ਸੀਰੀਜ਼ ਸਟਾਈਲਿਸ਼ ਹੈ ਤੇ ਇਹ ਗ੍ਰਾਹਕਾਂ ਨੂੰ ਕਾਫੀ ਪਸੰਦ ਆਏਗਾ।'' ਉਥੇ ਹੀ ਰਿਅਲ ਮੀ ਦੇ ਸੀ. ਈ. ਓ. ਅਤੇ ਵਾਈਸ ਪ੍ਰੈਸੀਡੈਂਟ ਮਾਧਵ ਸੇਠ ਨੇ ਕਿਹਾ, ''ਸਲਮਾਨ ਖਾਨ ਸਾਡੇ ਬ੍ਰਾਂਡ ਲਈ ਸਭ ਤੋਂ ਉਪਯੁਕਤ ਚਿਹਰਾ ਇਸ ਲਈ ਹੈ ਕਿਉਂਕਿ ਉਸ ਦੀ ਲੋਕਪ੍ਰਿਯਤਾ ਬਹੁਤ ਜ਼ਿਆਦਾ ਹੈ। ਹਰ ਵਰਗ ਦੇ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ, ਜਿਸ ਕਾਰਨ ਅਸੀਂ ਆਪਣੇ ਟਾਰਗੇਟ ਦਰਸ਼ਕਾਂ ਤੱਕ ਪਹੁੰਚਾਉਣ 'ਚ ਮਦਦ ਮਿਲੇਗੀ।''
ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਦੀ ਅਗਲੀ ਫਿਲਮ 'ਰਾਧੇ' ਈਦ ਦੇ ਖਾਸ ਮੌਕੇ 'ਤੇ ਰਿਲੀਜ਼ ਹੋਵੇਗੀ।


Tags: SuperstarSalman Khan7 CroreAd ShootSmartphoneBollywood Celebrity

About The Author

sunita

sunita is content editor at Punjab Kesari