FacebookTwitterg+Mail

ਕੈਟਰੀਨਾ ਕੈਫ ਤੇ ਸਲਮਾਨ ਖਾਨ ਤੋਂ ਤੰਗ ਕਿਸਾਨ! (ਵੀਡੀਓ)

salman katrina
13 November, 2018 07:46:12 PM

ਬੱਲੋਵਾਲ (ਬਿਊਰੋ)— ਪੰਜਾਬ ਦਾ ਇਕ ਛੋਟਾ ਜਿਹਾ ਪਿੰਡ ਬੱਲੋਵਾਲ ਜਿਥੋਂ ਦੀ ਆਬਾਦੀ ਸਿਰਫ 2500 ਹੈ। ਉਦਯੋਗਿਕ ਸ਼ਹਿਰ ਲੁਧਿਆਣਾ ਤੋਂ ਸਿਰਫ 15 ਕਿਲੋਮੀਟਰ ਦੂਰ ਪਿੰਡ ਬੱਲੋਵਾਲ ਅੱਜਕਲ ਸੁਰਖੀਆਂ 'ਚ ਹੈ। ਜੀ ਹਾਂ ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀ ਫਿਲਮ ਦੀ ਸ਼ੂਟਿੰਗ ਹੋਵੇ ਤਾਂ ਚਰਚਾ ਆਪਣੇ ਆਪ ਹੋ ਜਾਂਦੀ ਹੈ ਤੇ ਲੋਕਾਂ ਦਾ ਹਜੂਮ ਆਪਣੇ ਆਪ ਇਕੱਠਾ ਵੀ ਹੋ ਜਾਂਦਾ ਹੈ। ਲੁਧਿਆਣਾ ਦੇ ਪਿੰਡ ਬੱਲੋਵਾਲ 'ਚ ਵੀ ਸਲਮਾਨ-ਕੈਟਰੀਨਾ ਦੀ ਫਿਲਮ 'ਭਾਰਤ' ਦੀ ਸ਼ੂਟਿੰਗ ਚੱਲ ਰਹੀ ਹੈ। ਇਥੇ ਸ਼ੂਟਿੰਗ ਤੋਂ ਜ਼ਿਆਦਾ ਚਰਚਾ ਫਿਲਮ ਦੇ ਸੈੱਟ ਦੀ ਹੈ, ਜਿਸ ਨੇ ਅਚਾਨਕ ਹੀ ਇਕ ਛੋਟੇ ਜਿਹੇ ਪਿੰਡ ਨੂੰ ਫਿਲਮ ਸਿਟੀ 'ਚ ਬਦਲ ਦਿੱਤਾ ਹੈ।

ਪਿੰਡ ਬੱਲੋਵਾਲ 'ਚ ਲੱਗਾ 'ਭਾਰਤ' ਫਿਲਮ ਦਾ ਸੈੱਟ ਇਸ ਲਈ ਖਾਸ ਹੈ ਕਿਉਂਕਿ ਇਥੇ ਭਾਰਤ-ਪਾਕਿਸਤਾਨ ਦੀ ਸਰਹੱਦ ਬਣਾਈ ਗਈ ਹੈ। ਪਿੰਡ 'ਚ ਸਾਰਾ ਦਿਨ ਪਾਕਿਸਤਾਨੀ ਆਰਮੀ ਤੇ ਉਨ੍ਹਾਂ ਦੀਆਂ ਗੱਡੀਆਂ ਘੁੰਮ ਰਹੀਆਂ ਹਨ ਤੇ ਆਉਣ-ਜਾਣ ਵਾਲੇ ਲੋਕ ਵੀ ਪਾਕਿਸਤਾਨੀ ਲਿਬਾਸ 'ਚ ਨਜ਼ਰ ਆ ਰਹੇ ਹਨ। ਅਜਿਹੇ 'ਚ ਪਿੰਡ ਵਾਸੀ ਖੁਸ਼ ਹੋਣ ਦੇ ਨਾਲ-ਨਾਲ ਕਿਤੇ ਨਾ ਕਿਤੇ ਚਿੰਤਿਤ ਵੀ ਹਨ ਕਿਉਂਕਿ ਉਨ੍ਹਾਂ ਨੂੰ ਸ਼ੂਟਿੰਗ ਲਈ ਜ਼ਮੀਨ ਦੇਣ ਬਦਲੇ ਪੈਸੇ ਤਾਂ ਮਿਲੇ ਹਨ ਪਰ ਉਹ ਖੁੱਲ੍ਹ ਕੇ ਆਪਣੀ ਸਮੱਸਿਆ ਦੱਸਣ ਤੋਂ ਹਿਚਕ ਰਹੇ ਹਨ।

ਸਲਮਾਨ-ਕੈਟਰੀਨਾ ਦੀ ਫਿਲਮ ਲਈ ਪਿੰਡ ਵਾਲਿਆਂ ਦੀ ਜ਼ਮੀਨ ਤਾਂ ਲੈ ਲਈ ਗਈ ਪਰ ਜੇਕਰ ਸ਼ੂਟਿੰਗ ਲੰਬੀ ਜਾਂਦੀ ਹੈ ਤਾਂ ਕਿਸਾਨਾਂ ਨੂੰ ਹੋਰ ਪੈਸੇ ਦਿੱਤੇ ਜਾਣਗੇ। ਇਸ ਦੇ ਨਾਲ ਸ਼ੂਟਿੰਗ ਨੇ ਪਿੰਡ ਵਾਲਿਆਂ ਨੂੰ ਰੁਜ਼ਗਾਰ ਵੀ ਦਿੱਤਾ ਹੈ। ਪਿੰਡ ਦੇ ਨੌਜਵਾਨਾਂ ਨੂੰ 300 ਰੁਪਏ ਦਿਹਾੜੀ ਦੇ ਹਿਸਾਬ ਨਾਲ ਸੈੱਟ 'ਤੇ ਕੰਮ ਵੀ ਮਿਲਿਆ ਹੈ। ਬਹਿਰਹਾਲ 'ਭਾਰਤ' ਫਿਲਮ ਦੀ ਸ਼ੂਟਿੰਗ ਲਈ ਲੱਗੇ ਸੈੱਟ ਨੇ ਲੁਧਿਆਣਾ ਦੇ ਇਸ ਛੋਟੇ ਜਿਹੇ ਪਿੰਡ 'ਚ ਰੌਣਕਾਂ ਲਗਾ ਦਿੱਤੀਆਂ ਹਨ, ਜੋ 18 ਨਵੰਬਰ ਨੂੰ ਖ਼ਤਮ ਹੋ ਜਾਵੇਗੀ।


Tags: Salman Khan Katrina Kaif Bharat Shooting Ludhiana Farmers

Edited By

Rahul Singh

Rahul Singh is News Editor at Jagbani.