FacebookTwitterg+Mail

10 ਸਾਲਾਂ ਬਾਅਦ ਸਲਮਾਨ ਇਸ ਨਿਰਦੇਸ਼ਕ ਦੀ ਫਿਲਮ 'ਚ ਕਰਨਗੇ ਕੰਮ

salman khan
05 June, 2017 01:45:54 PM

ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਜਲਦ ਹੀ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਅਗਲੀ ਫਿਲਮ 'ਚ ਨਜ਼ਰ ਆ ਸਕਦੇ ਹਨ। ਹਾਲ ਹੀ 'ਚ ਇਨ੍ਹਾਂ ਦੋਵਾਂ 'ਚ ਫਿਲਮ ਨੂੰ ਲੈ ਕੇ ਗੱਲ ਬਾਤ ਚੱਲ ਰਹੀ ਹੈ ਇਸ ਖਬਰ ਦਾ ਖੁਲਾਸਾ ਸਲਮਾਨ ਨੇ ਆਪ ਹੀ ਕੀਤਾ ਹੈ। ਸੂਤਰਾਂ ਮੁਤਾਬਕ ਸਲਮਾਨ ਨੇ ਕਿਹਾ ਕਿ ਅਸੀਂ ਦੋਵੇਂ ਇਕ ਸਕ੍ਰਿਪਟ 'ਤੇ ਕੰਮ ਕਰ ਰਹੇ ਹਾਂ। ਹਾਲਾਂਕਿ ਇਸ ਫਿਲਮ ਦੀ ਸ਼ੂਟਿੰਗ ਤਾਂ ਹੀ ਸ਼ੁਰੂ ਹੋਵੇ ਜਦੋਂ ਮੇਰੀ ਸਭ ਫਿਲਮਾਂ ਦੀ ਸ਼ੂਟਿੰਗ ਪੂਰੀ ਹੋ ਜਾਵੇਗੀ। ਇਸ ਤੋਂ ਇਲਾਵਾ ਸੰਜੇ ਵੀ 'ਪਦਮਾਵਤੀ' ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਹੀ ਇਸ 'ਤੇ ਕੰਮ ਕਰਨਗੇ।
ਜ਼ਿਕਰਯੋਗ ਹੈ ਕਿ ਸਲਮਾਨ ਅਤੇ ਸੰਜੇ ਲੀਲਾ ਭੰਸਾਲੀ 'ਹਮ ਦਿਲ ਦੇ ਚੁੱਕੇ ਸਨਮ' ਵਰਗੀ ਹਿੱਟ ਫਿਲਮਾਂ 'ਚ ਇਕੱਠੇ ਕੰਮ ਕਰ ਚੁੱਕੇ ਹਨ। ਸਾਲ 1999 'ਚ ਆਈ ਫਿਲਮ ਨੇ ਬਾਕਸ ਆਫਿਸ 'ਤੇ ਉਸ ਸਾਲ ਕਾਫੀ ਧਮਾਲਾਂ ਪਾਈਆਂ ਸਨ। ਇਸ ਤੋਂ ਇਲਾਵਾ ਆਖਰੀ ਵਾਰ ਸਲਮਾਨ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਸਾਵਰਿਆ' 'ਚ ਨਜ਼ਰ ਆਏ ਸਨ।


Tags: Salman Khan Sanjay Leela Bhansali Hum Dil De Chuke Sanam Celebrity Saawariya ਸਲਮਾਨ ਖਾਨ ਸੰਜੇ ਲੀਲਾ ਭੰਸਾਲੀ