FacebookTwitterg+Mail

BB11: ਜਦੋਂ ਸਲਮਾਨ ਨੇ ਜਿਓਤੀ ਦੀ ਲਈ ਬੋਲਡ ਕਲਾਸ, ਘਰਵਾਲੇ ਸ਼ਰਮ ਨਾਲ ਹੋਏ ਪਾਣੀ-ਪਾਣੀ

salman khan  s bold class
16 October, 2017 12:31:25 PM

ਮੁੰਬਈ(ਬਿਊਰੋ)— ਨਾਮਜ਼ਦ 'ਚ ਨਾਂ ਹੋਣ ਦੇ ਬਾਵਜੂਦ 'ਬਿੱਗ ਬੌਸ 11' ਦੀ ਮੁਕਾਬਲੇਬਾਜ਼ ਜਿਓਤੀ ਸੇਫ ਹੋ ਗਈ ਤੇ ਇਸ ਦੇ ਪਿੱਛੇ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਹੁਣ ਉਨ੍ਹਾਂ ਦਾ ਪ੍ਰਸਿੱਧੀ ਵੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਸਪਨਾ ਚੌਧਰੀ ਨਾਲ ਉਹ ਸਿਰਫ ਕੁਝ ਵੋਟਾਂ ਤੋਂ ਪਿੱਛੇ ਰਹੀ। ਹਾਲਾਂਕਿ ਘਰ 'ਚ ਜਿਓਤੀ ਦਾ ਕੁਝ ਖਾਸ ਰੋਲ ਨਹੀਂ ਰਹਿੰਦਾ ਪਰ ਉਹ ਹਰ ਜਗ੍ਹਾ ਮੌਜੂਦ ਜ਼ਰੂਰ ਰਹਿੰਦੀ ਹੈ ਅਤੇ ਵੱਧ-ਚੜ੍ਹ ਕੇ ਹਿੱਸਾ ਲੈਂਦੀ ਹੈ ਤੇ ਇਸੇ ਗੱਲ 'ਤੇ ਖੁਦ ਸਲਮਾਨ ਨੇ ਜਿਓਤੀ ਦੀ ਤਾਰੀਫ ਕੀਤੀ। ਜਿਓਤੀ ਦੀ ਇਕ ਆਦਤ ਇਹ ਵੀ ਹੈ, ਜਦੋਂ ਉਨ੍ਹਾਂ ਨੂੰ ਕੁਝ ਸਮਝ ਨਹੀਂ ਆਉਂਦਾ ਤਾਂ ਉਹ ਘਰ ਦੇ ਮੈਂਬਰਾਂ ਨੂੰ ਸਵਾਲ ਕਰਨ ਲੱਗਦੀ ਹੈ ਤੇ ਉਸੇ ਚੋਂ ਇਕ ਸਵਾਲ ਦੇ ਜਵਾਬ 'ਚ ਸਲਮਾਨ ਖਾਨ ਨੇ ਉਨ੍ਹਾਂ ਦੀ ਕਲਾਸ ਲੈ ਲਈ। ਸਲਮਾਨ ਨੇ ਜਿਓਤੀ ਨੂੰ ਸੈਕਸ ਐਜੂਕੇਸ਼ਨ ਦੇ ਬਾਰੇ 'ਚ ਰੱਜ ਕੇ ਸਮਝਾਇਆ। ਉਨ੍ਹਾਂ ਨੇ ਜਿਓਤੀ ਦੀ ਅਜਿਹੀ ਬੋਲਡ ਕਲਾਸ ਲਈ ਕਿ ਘਰਵਾਲੇ ਵੀ ਸ਼ਰਮਿੰਦੇ ਹੋ ਗਏ।
ਜਾਣਕਾਰੀ ਮੁਤਾਬਕ ਸਲਮਾਨ ਨੇ ਦਰਸ਼ਕਾਂ ਦੇ ਸਾਹਮਣੇ ਟੀ. ਵੀ. 'ਤੇ ਜਿਓਤੀ ਨੂੰ ਸਮਝਾਆਿ ਕਿ ਮੈਟਰੋ ਸੈਕਸ਼ੂਅਲ, ਹੈਟਰੋ ਸੈਕਸ਼ੂਅਲ, ਹੋਮੋ ਸੈਕਸ਼ੂਅਲ, ਬਾਈ ਸੈਕਸ਼ੂਅਲ ਆਖਿਰ ਹੁੰਦਾ ਕੀ ਹੈ। ਸਲਮਾਨ ਨੇ ਜਿਓਤੀ ਨੂੰ ਕਿਹਾ ਕਿ ਵੰਸ਼ ਇਨ੍ਹਾਂ ਦਾ ਵੀ ਵੱਧਦਾ ਹੈ ਬਸ ਤਰੀਕਾ ਕੁਝ ਵੱਖਰਾ ਹੁੰਦਾ ਹੈ। ਪੂਰੀ ਗੱਲ ਸਮਝਾਉਣ ਤੋਂ ਬਾਅਦ ਸਲਮਾਨ ਨੇ ਹੱਸਦੇ ਹੋਏ ਜਿਓਤੀ ਨੂੰ ਕਿਹਾ ਕਿ ਅੱਜ ਦੀ ਸੈਕਸ ਐਜੂਕੇਸ਼ਨ ਦੀ ਕਲਾਸ ਇੱਥੇ ਹੀ ਖਤਮ। ਸਲਮਾਨ ਜਦੋਂ ਜਿਓਤੀ ਦੀ ਬੋਲਡ ਕਲਾਸ ਲੈ ਰਹੇ ਸਨ ਤਾਂ ਸਾਰੇ ਘਰਵਾਲੇ ਸ਼ਰਮ ਨਾਲ ਆਪਣਾ ਸਿਰ ਝੁਕਾਏ ਬੈਠੇ ਸਨ। ਹਾਲਾਂਕਿ ਸਭਿਯਸਾਚੀ ਤੇ ਵਿਕਾਸ ਗੁਪਤਾ ਸਲਮਾਨ ਦੀ ਗੱਲ 'ਤੇ ਹਾਂ ਨਾਲ ਹਾਂ ਮਿਲਾ ਰਹੇ ਸਨ। ਬਿੱਗ ਬੌਸ ਦੇ ਘਰ 'ਚ ਵੀ ਵਿਕਾਸ ਗੁਪਤਾ ਨੇ ਜਿਓਤੀ ਨੂੰ ਇਸ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ।


Tags: Bigg boss 11Vikas GuptaSalman khanBold classJyotiHousematesਬਿੱਗ ਬੌਸ 11