FacebookTwitterg+Mail

Hud Hud Dabangg ਗੀਤ ਦੇ ਵਿਵਾਦ ’ਤੇ ਸਲਮਾਨ ਖਾਨ ਨੇ ਤੋੜੀ ਚੁੱਪੀ

salman khan  s dabangg 3 lands into new controversy
01 December, 2019 04:43:25 PM

ਮੁੰਬਈ(ਬਿਊਰੋ)- ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਦਬੰਗ-3' ਦਾ ਗੀਤ 'ਮੁਨਾ ਬਦਨਾਮ ਹੁਆ' ਜਾਰੀ ਹੋ ਗਿਆ ਹੈ। ਇਸ ਤੋਂ ਪਹਿਲਾਂ ਫਿਲਮ ਦਾ ਗੀਤ Hud Hud Dabangg ਰਿਲੀਜ਼ ਹੋਇਆ ਸੀ ਤੇ ਫਿਲਮ ਦੇ ਇਸ ਗੀਤ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਹੁਣ ਫਿਲਮ ਦੇ ਸਟਾਰ ਸਲਮਾਨ ਖਾਨ ਨੇ ਇਸ ਵਿਵਾਦ ਨੂੰ ਲੈ ਕੇ ਆਪਣਾ ਪੱਖ ਰੱਖਿਆ ਹੈ ਤੇ ਕਿਹਾ ਹੈ ਕਿ ਇਸ ਫਿਲਮ 'ਤੇ ਗੀਤ 'ਚ ਕਝ ਵੀ ਇਤਾਰਜ਼ਯੋਗ ਨਹੀਂ ਹੈ। ਇਸ ਤੋਂ ਪਹਿਲਾਂ ਲੋਕਾਂ ਨੇ ਇਤਰਾਜ਼ ਜਤਾਇਆ ਸੀ ਕਿ 'ਦਬੰਗ 3' ਦੇ ਟਾਈਟਲ ਗੀਤ 'ਹੁਡ-ਹੁਡ ਦਬੰਗ' 'ਚ ਸਲਮਾਨ ਨਾਲ ਕੁਝ ਸਾਧੂ ਸੰਤਾਂ ਨੂੰ ਵੀ ਡਾਂਸ ਕਰਦੇ ਦਿਖਾਇਆ ਗਿਆ ਹੈ, ਸਾਧੂਆਂ ਦਾ ਡਾਂਸ ਕਰਨਾ ਲੋਕਾਂ ਨੂੰ ਪਸੰਦ ਨਹੀਂ ਆਇਆ ਤੇ ਇਸ ਦਾ ਵਿਰੋਧ ਹੋਇਆ। ਇੱਥੋਂ ਤਕ ਕਿ ਲੋਕਾਂ ਨੇ ਫਿਲਮ ਦਾ ਬਾਈਕਾਟ ਕਰਨ ਨੂੰ ਲੈ ਕੇ ਟਵੀਟ ਕੀਤੇ। ਹਾਲਾਂਕਿ, ਸਲਮਾਨ ਖਾਨ ਨੂੰ ਇਸ 'ਚ ਕੁਝ ਵੀ ਗਲਤ ਨਹੀਂ ਲੱਗਦਾ।

ਸਲਮਾਨ ਖਾਨ ਨੇ 'ਮੁਨਾ ਬਦਨਾਮ ਹੋਆ' ਗੀਤ ਲਾਂਚ ਦੌਰਾਨ ਕਿਹਾ, ‘'ਮੈਨੂੰ ਖੁਸ਼ੀ ਹੈ ਕਿ ਲੋਕ ਇਸ ਨੂੰ ਵੱਡੀ ਫਿਲਮ ਮੰਨ ਰਹੇ ਹਨ। ਜਦੋਂ ਮੈਂ ‘ਬਜਰੰਗੀ ਭਾਈਜਾਨ’ ਫਿਲਮ ਦਿੱਤੀ ਸੀ, ਤਾਂ ਉਸ ਦੇ ਨਾਂ ਨੂੰ ਲੈ ਕੇ ਵਿਵਾਦ ਹੋਇਆ, ਪਰ ਉਹ ਰੱਦ ਹੋ ਗਿਆ। ਇਸ ਲਈ ਇਸ ਤਰ੍ਹਾਂ ਦੇ ਵਿਵਾਦ ਇੰਡਸਟਰੀ ਦਾ ਹਿੱਸਾ ਹਨ। ਮੈਨੂੰ ਨਹੀਂ ਲੱਗਦਾ ਕਿ ਇਸ ਫਿਲਮ ਚ ਕੁਝ ਵੀ ਇਤਰਾਜ਼ਯੋਗ ਹੈ, ਜਿਸ ਨਾਲ ਕੋਈ ਵਿਵਾਦ ਖੜ੍ਹਾ ਹੋਵੇ।


Tags: Salman KhanDabangg 3ControversySongVideoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari