FacebookTwitterg+Mail

ਕਿਉਂ ਨਹੀਂ ਹੋ ਰਿਹਾ ਸਲਮਾਨ ਦਾ ਵਿਆਹ, ਪਿਤਾ ਨੇ ਕੀਤਾ ਖੁਲਾਸਾ

salman khan  s father salim reveals why he is not getting married
09 May, 2019 01:02:49 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਬੰਗ ਖਾਨ ਆਪਣੀਆਂ ਫਿਲਮਾਂ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੇ ਹਨ। ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਦੇਣ ਵਾਲੇ ਸਲਮਾਨ ਖਾਨ ਫਿਲਹਾਲ ਆਪਣੀਆਂ ਫਿਲਮਾਂ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ ਪਰ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਹਮੇਸ਼ਾ ਇਹ ਜਾਨਣ ਲਈ ਉਤਸ਼ਾਹਿਤ ਰਹਿੰਦੇ ਹਨ ਕਿ ਸਲਮਾਨ ਖਾਨ ਵਿਆਹ ਕਦੋਂ ਕਰਵਾਉਣਗੇ । ਹੁਣ ਉਨ੍ਹਾਂ ਦੇ ਪਿਤਾ ਨੇ ਸਲਮਾਨ ਖਾਨ ਦੇ ਵਿਆਹ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ ਕਿ ਸਲਮਾਨ ਖਾਨ ਵਿਆਹ ਕਿਉਂ ਨਹੀਂ ਕਰਵਾ ਰਹੇ।
Punjabi Bollywood Tadka
ਦਰਅਸਲ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਜਦੋਂ ਸਲਮਾਨ ਖਾਨ ਦੇ ਕਿਸੇ ਰਿਲੇਸ਼ਨ ਦੀ ਸ਼ੁਰੂਆਤ ਹੁੰਦੀ ਹੈ ਤਾਂ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਹੈ ਪਰ ਕੁਝ ਹੀ ਸਮੇਂ ਬਾਅਦ ਸਲਮਾਨ ਉਸ ਲੜਕੀ 'ਚ ਆਪਣੀ ਮਾਂ ਦੀ ਝਲਕ ਦੇਖਣ ਲੱਗ ਜਾਂਦੇ ਹਨ, ਬਸ ਫਿਰ ਇੱਥੋਂ ਹੀ ਮਾਮਲਾ ਵਿਗੜਣਾ ਸ਼ੁਰੂ ਹੋ ਜਾਂਦਾ ਹੈ।
Punjabi Bollywood Tadka
ਸਲਮਾਨ ਖਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦ ਹੀ ਆਪਣੀ ਨਵੀਂ ਫਿਲਮ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ ਅਤੇ ਦਰਸ਼ਕ ਵੀ 5 ਜੂਨ ਨੂੰ ਆਉਣ ਵਾਲੀ ਉਨ੍ਹਾਂ ਦੀ ਫਿਲਮ 'ਭਾਰਤ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ 'ਚ ਉੇਨ੍ਹਾਂ ਨਾਲ ਕੈਟਰੀਨਾ ਕੈਫ ਨਜ਼ਰ ਆਵੇਗੀ।
Punjabi Bollywood Tadka


Tags: Salman KhanSalim KhanBharat Satellite Shankar Dabangg 3Bollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.