FacebookTwitterg+Mail

ਸਲਮਾਨ ਖਾਨ ਦੇ ਜਨਮਦਿਨ 'ਤੇ ਇਸ ਵਾਰ ਹੋਵੇਗਾ ਸ਼ਾਨਦਾਰ ਜਸ਼ਨ

salman khan
20 December, 2018 03:54:18 PM

ਮੁੰਬਈ(ਬਿਊਰੋ)— ਸਲਮਾਨ ਖਾਨ ਦੇ ਜਨਮਦਿਨ 'ਚ ਕੁਝ ਦਿਨ ਹੀ ਬਾਕੀ ਰਹਿ ਗਏ ਹਨ। ਚਾਹੇ ਉਹ ਇਸ ਸਮੇਂ ਆਪਣੀ ਫਿਲਮ ਭਾਰਤ ਦੀ ਸ਼ੂਟਿੰਗ 'ਚ ਬਿਜ਼ੀ ਹੋਣ ਪਰ ਆਪਣੇ ਜਨਮਦਿਨ ਲਈ ਉਨ੍ਹਾਂ ਨੇ ਤਿਆਰੀਆਂ ਕਰ ਲਈਆਂ ਹਨ। ਕੀ ਤੁਸੀਂ ਜਾਣਦੇ ਹੋ ਕਿ ਇਸ ਵਾਰ ਸਲਮਾਨ ਆਪਣਾ ਜਨਮਦਿਨ ਕਿੱਥੇ ਅਤੇ ਕਿਵੇਂ ਸੈਲੀਬ੍ਰੇਟ ਕਰਨ ਵਾਲੇ ਹਨ?
Punjabi Bollywood Tadka
ਰਿਪੋਰਟ ਮੁਤਾਬਕ, ਸਲਮਾਨ ਆਪਣੇ ਇਸ ਖਾਸ ਦਿਨ ਨੂੰ ਯਾਦਗਾਰ ਬਣਾਉਣ ਲਈ ਪਰਿਵਾਰ ਵਾਲਿਆਂ ਨਾਲ ਪਨਵੇਲ ਸਥਿਤ ਆਪਣੇ ਫਾਰਮਹਾਊਸ 'ਤੇ ਜਾਣਗੇ। ਹਾਲਾਂਕਿ ਕ੍ਰਿਸਮਸ ਵੀ ਨੇੜੇ ਹੈ, ਇਸ ਲਈ ਇਸ ਤਰ੍ਹਾਂ ਨਾਲ ਪਲਾਨਿੰਗ ਕੀਤੀ ਜਾ ਰਹੀ ਹੈ ਕਿ ਸਲਮਾਨ ਫਾਰਮਹਾਊਸ 'ਤੇ ਹੀ ਬਰਥਡੇ ਸੈਲੀਬ੍ਰੇਟ ਕਰਨ ਤੋਂ ਇਲਾਵਾ ਕ੍ਰਿਸਮਸ ਵੀ ਮਨਾ ਲੈਣ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਸਲਮਾਨ ਇਸ ਵਾਰ ਆਪਣੇ ਬਰਥਡੇ 'ਤੇ ਇਕ ਗਰੈਂਡ ਪਾਰਟੀ ਦੇਣ ਵਾਲੇ ਹਨ, ਜਿਸ 'ਚ ਉਨ੍ਹਾਂ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਫਿਲਮੀ ਸਿਤਾਰੇ ਵੀ ਸ਼ਾਮਿਲ ਹੋਣਗੇ।
Punjabi Bollywood Tadka
ਰਿਪੋਰਟਸ ਮੁਤਾਬਕ, ਸਲਮਾਨ ਅਤੇ ਉਨ੍ਹਾਂ ਦਾ ਪਰਿਵਾਰ 24 ਦਸੰਬਰ ਨੂੰ ਹੀ ਪਨਵੇਲ ਸਥਿਤ ਫਾਰਮਹਾਊਸ ਪਹੁੰਚ ਜਾਣਗੇ ਅਤੇ ਜਸ਼ਨ ਦੀ ਸ਼ੁਰੂਆਤ ਹੋ ਜਾਵੇਗੀ। ਉਥੇ ਹੀ ਫਿਲਮ ਦੀ ਗੱਲ ਕਰੀਏ ਤਾਂ ਸਲਮਾਨ ਦੀ 'ਭਾਰਤ' ਨੂੰ ਅਲੀ ਅੱਬਾਸ ਜ਼ਫਰ ਡਾਇਰੈਕਟ ਕਰ ਰਹੇ ਹਨ। ਇਸ ਫਿਲਮ 'ਚ ਉਨ੍ਹਾਂ ਤੋਂ ਇਲਾਵਾ ਕੈਟਰੀਨਾ ਕੈਫ ਵੀ ਨਜ਼ਰ  ਆਵੇਗੀ। ਇਹ ਫਿਲਮ ਅਗਲੇ ਸਾਲ ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।

 


Tags: Salman KhanBirthday PlanBharatAli Abbas ZafarKatrina Kaif

About The Author

manju bala

manju bala is content editor at Punjab Kesari