ਮੁੰਬਈ(ਬਿਊਰੋ)— ਸਲਮਾਨ ਖਾਨ ਦੇ ਜਨਮਦਿਨ 'ਚ ਕੁਝ ਦਿਨ ਹੀ ਬਾਕੀ ਰਹਿ ਗਏ ਹਨ। ਚਾਹੇ ਉਹ ਇਸ ਸਮੇਂ ਆਪਣੀ ਫਿਲਮ ਭਾਰਤ ਦੀ ਸ਼ੂਟਿੰਗ 'ਚ ਬਿਜ਼ੀ ਹੋਣ ਪਰ ਆਪਣੇ ਜਨਮਦਿਨ ਲਈ ਉਨ੍ਹਾਂ ਨੇ ਤਿਆਰੀਆਂ ਕਰ ਲਈਆਂ ਹਨ। ਕੀ ਤੁਸੀਂ ਜਾਣਦੇ ਹੋ ਕਿ ਇਸ ਵਾਰ ਸਲਮਾਨ ਆਪਣਾ ਜਨਮਦਿਨ ਕਿੱਥੇ ਅਤੇ ਕਿਵੇਂ ਸੈਲੀਬ੍ਰੇਟ ਕਰਨ ਵਾਲੇ ਹਨ?
ਰਿਪੋਰਟ ਮੁਤਾਬਕ, ਸਲਮਾਨ ਆਪਣੇ ਇਸ ਖਾਸ ਦਿਨ ਨੂੰ ਯਾਦਗਾਰ ਬਣਾਉਣ ਲਈ ਪਰਿਵਾਰ ਵਾਲਿਆਂ ਨਾਲ ਪਨਵੇਲ ਸਥਿਤ ਆਪਣੇ ਫਾਰਮਹਾਊਸ 'ਤੇ ਜਾਣਗੇ। ਹਾਲਾਂਕਿ ਕ੍ਰਿਸਮਸ ਵੀ ਨੇੜੇ ਹੈ, ਇਸ ਲਈ ਇਸ ਤਰ੍ਹਾਂ ਨਾਲ ਪਲਾਨਿੰਗ ਕੀਤੀ ਜਾ ਰਹੀ ਹੈ ਕਿ ਸਲਮਾਨ ਫਾਰਮਹਾਊਸ 'ਤੇ ਹੀ ਬਰਥਡੇ ਸੈਲੀਬ੍ਰੇਟ ਕਰਨ ਤੋਂ ਇਲਾਵਾ ਕ੍ਰਿਸਮਸ ਵੀ ਮਨਾ ਲੈਣ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਸਲਮਾਨ ਇਸ ਵਾਰ ਆਪਣੇ ਬਰਥਡੇ 'ਤੇ ਇਕ ਗਰੈਂਡ ਪਾਰਟੀ ਦੇਣ ਵਾਲੇ ਹਨ, ਜਿਸ 'ਚ ਉਨ੍ਹਾਂ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਫਿਲਮੀ ਸਿਤਾਰੇ ਵੀ ਸ਼ਾਮਿਲ ਹੋਣਗੇ।
ਰਿਪੋਰਟਸ ਮੁਤਾਬਕ, ਸਲਮਾਨ ਅਤੇ ਉਨ੍ਹਾਂ ਦਾ ਪਰਿਵਾਰ 24 ਦਸੰਬਰ ਨੂੰ ਹੀ ਪਨਵੇਲ ਸਥਿਤ ਫਾਰਮਹਾਊਸ ਪਹੁੰਚ ਜਾਣਗੇ ਅਤੇ ਜਸ਼ਨ ਦੀ ਸ਼ੁਰੂਆਤ ਹੋ ਜਾਵੇਗੀ। ਉਥੇ ਹੀ ਫਿਲਮ ਦੀ ਗੱਲ ਕਰੀਏ ਤਾਂ ਸਲਮਾਨ ਦੀ 'ਭਾਰਤ' ਨੂੰ ਅਲੀ ਅੱਬਾਸ ਜ਼ਫਰ ਡਾਇਰੈਕਟ ਕਰ ਰਹੇ ਹਨ। ਇਸ ਫਿਲਮ 'ਚ ਉਨ੍ਹਾਂ ਤੋਂ ਇਲਾਵਾ ਕੈਟਰੀਨਾ ਕੈਫ ਵੀ ਨਜ਼ਰ ਆਵੇਗੀ। ਇਹ ਫਿਲਮ ਅਗਲੇ ਸਾਲ ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।