FacebookTwitterg+Mail

B'Day Spl: 75 ਰੁਪਏ ਸੀ ਸਲਮਾਨ ਖਾਨ ਦੀ ਪਹਿਲੀ ਕਮਾਈ, ਹੁਣ ਕਮਾਉਂਦੇ ਹਨ ਕਰੋੜਾਂ

salman khan
27 December, 2018 10:15:26 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਬੰਗ ਖਾਨ ਅੱਜ ਆਪਣਾ 53ਵਾਂ ਜਨਮ ਦਿਨ ਮਨਾ ਰਹੇ ਹਨ। ਸਲਮਾਨ ਦੇ ਬਚਪਨ ਦਾ ਨਾਂ ਅਬਦੁਲ ਰਸ਼ੀਦ ਸਲੀਮ ਸਲਮਾਨ ਖ਼ਾਨ ਹੈ ਪਰ ਫੈਨਜ਼ ਵੱਲੋਂ ਅਕਸਰ ਹੀ ਸਲਮਾਨ ਨੂੰ ਭਾਈਜਾਨ, ਦਬੰਗ ਖ਼ਾਨ, ਸੱਲੂ ਅਜਿਹੇ ਨਾਂਵਾਂ ਨਾਲ ਬੁਲਾਇਆ ਜਾਂਦਾ ਹੈ।

Punjabi Bollywood Tadka
ਸਲਮਾਨ ਖ਼ਾਨ ਦਾ ਜਨਮ ਇੰਦੌਰ, ਮੱਧ ਪ੍ਰਦੇਸ਼ 'ਚ ਬਾਲੀਵੁੱਡ ਦੇ ਰਾਈਟਰ ਸਲੀਮ ਖ਼ਾਨ ਦੇ ਘਰ ਹੋਇਆਂ। ਉਨ੍ਹਾਂ ਦੀ ਮਾਂ ਦਾ ਨਾਂਅ ਸੁਸ਼ੀਲਾ ਚਰਕ ਹੈ। ਐਕਟਰਸ ਹੈਲਨ, ਸਲਮਾਨ ਖ਼ਾਨ ਦੀ ਸੌਤੇਲੀ ਮਾਂ ਹੈ। ਅਰਬਾਜ਼ ਅਤੇ ਸੋਜੇਲ ਖ਼ਾਨ ਸਲਮਾਨ ਦੇ ਭਰਾ ਹਨ। ਸਲਮਾਨ ਦੀਆਂ ਦੋ ਭੈਣਾਂ ਅਲਵੀਰਾ ਅਤੇ ਅਰਪਿਤਾ ਵੀ ਹਨ।

Punjabi Bollywood Tadka
ਉਨ੍ਹਾਂ ਨੇ ਆਪਣੀ ਪੜਾਈ ਸਿੰਧਿਆ ਸਕੂਲ, ਗਵਾਲੀਅਰ ਤੋਂ ਕੀਤੀ, ਜਿੱਥੇ ਅਰਬਾਜ਼ ਵੀ ਸਲਮਾਨ ਦੇ ਨਾਲ ਹੀ ਪੜ੍ਹਦੇ ਸਨ। ਸਲਮਾਨ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਬੀਵੀ ਹੋ ਤੋ ਐਸੀ' ਤੋਂ ਕੀਤੀ, ਜਦਕਿ ਉਨ੍ਹਾਂ ਦੀ ਪਹਿਲੀ ਸੁਪਰਹਿੱਟ ਫ਼ਿਲਮ 'ਮੈਨੇ ਪਿਆਰ ਕੀਆ' ਸੀ। ਜਿਸ ਤੋਂ ਬਾਅਦ ਸੱਲੂ ਨੇ 'ਹਮ ਆਪਕੇ ਹੈਂ ਕੌਣ' ਫ਼ਿਲਮ ਤੋਂ ਲੱਖਾਂ ਲੋਕਾਂ ਦਾ ਦਿਲ ਜਿੱਤਿਆ। ਸਲਮਾਨ ਨੇ ਇਸ ਤੋਂ ਬਾਅਦ ਆਪਣੀ ਲਾਈਫ 'ਚ ਕਦੇ ਮੁੜ ਕੇ ਨਹੀਂ ਦੇਖਿਆ।

Punjabi Bollywood Tadka
ਅਜਿਹਾ ਨਹੀਂ ਕੀ ਸਲਮਾਨ ਨੇ ਹਮੇਸ਼ਾ ਕਾਮਯਾਬੀ ਦੀ ਪੋੜੀਆਂ ਹੀ ਚੜ੍ਹੀਆਂ ਹਨ। ਇਕ ਸਮਾਂ ਅਜਿਹਾ ਵੀ ਆਇਆ ਸੀ ਕਿ ਉਨ੍ਹਾਂ ਦੀ ਫ਼ਿਲਮਾਂ ਇਕ ਤੋਂ ਬਾਅਦ ਇਕ ਬਾਕਸਆਫਿਸ 'ਤੇ ਫਲੌਪ ਹੋ ਰਹੀਆਂ ਸੀ ਪਰ 'ਤੇਰੇ ਨਾਮ' ਫ਼ਿਲਮ ਦੇ ਆਉਣ ਤੋਂ ਬਾਅਦ ਇਕ ਵਾਰ ਫੇਰ ਉਸ ਨੇ ਆਪਣੇ ਨਾਂ ਦਾ ਸਿੱਕਾ ਇੰਡਸਟਰੀ 'ਚ ਚਮਕਾ ਲਿਆ ਅਤੇ ਅੱਜ ਇਹ ਖ਼ਾਨ ਪੂਰੀ ਇੰਡਸਟਰੀ 'ਤੇ ਜਿਵੇਂ ਰਾਜ਼ ਕਰਦਾ ਹੈ।

Punjabi Bollywood Tadka
ਇਸ ਸਾਲ ਸਲਮਾਨ ਦੀ ਫ਼ਿਲਮ 'ਰੇਸ-3' ਬਾਕਸ ਆਫਿਸ 'ਤੇ ਆਈ ਜਿਸ ਨੇ ਕਈ ਨਵੇਂ ਰਿਕਾਰਡ ਕਾਈਮ ਕੀਤੇ। ਹੁਣ ਤਾਂ ਜਿਸ ਫ਼ਿਲਮ 'ਚ ਵੀ ਸਲਮਾਨ ਹੁੰਦੇ ਹਨ ਉਸ ਦੀ ਕਮਾਈ 100 ਕਰੋੜ ਰੁਪਏ ਪੱਕੀ ਹੈ ਇਹ ਤੈਅ ਹੋ ਗਿਆ ਹੈ ਫੇਰ ਫ਼ਿਲਮ ਫਲੋਪ ਹੋਵੇ ਜਾਂ ਹਿੱਟ।

Punjabi Bollywood Tadka
ਸਲਮਾਨ ਖਾਨ 20 ਸਾਲ ਤੋਂ ਫਿਲਮ ਇੰਡਸਟੀ 'ਚ ਰਾਜ਼ ਕਰ ਰਹੇ ਹਨ। ਸਲਮਾਨ ਦੀ ਪਹਿਲੀ ਕਮਾਈ 75 ਰੁਪਏ ਸੀ। ਇਨ੍ਹਾਂ 20 ਸਾਲਾਂ 'ਚ ਉਨ੍ਹਾਂ ਨੇ ਬਹੁਤ ਪੈਸਾ ਕਮਾਇਆ ਅਤੇ ਕਾਫੀ ਪ੍ਰਾਪਟੀ ਵੀ ਬਣਾ ਲਈ। ਸਲਮਾਨ ਦਾ ਨਾਮ ਹੁਣ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਿਆਂ ਭਾਰਤੀਆਂ ਦੀ ਲਿਸਟ 'ਚ ਵੀ ਸ਼ਾਮਿਲ ਹੋ ਗਿਆ ਹੈ।


Tags: Salman KhanHappy BirthdayBiwi Ho To AisiTere Naam

About The Author

manju bala

manju bala is content editor at Punjab Kesari