ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਅੱਜ ਆਪਣਾ 53 ਵਾਂ ਜਨਮਦਿਨ ਮਨਾ ਰਹੇ ਹਨ। ਉਹ ਪਨਵੇਲ ਸਥਿਤ ਆਪਣੇ ਫਾਰਮਹਾਊਸ 'ਚ ਕਰੀਬੀ ਦੋਸਤਾਂ ਅਤੇ ਪਰਿਵਾਰ ਵਾਲਿਆਂ ਨਾਲ ਬਰਥਡੇ ਸੈਲੀਬ੍ਰੇਟ ਕਰ ਰਹੇ ਹਨ। ਬੁੱਧਵਾਰ ਰਾਤ ਤੋਂ ਹੀ ਐਕਟਰ ਦਾ ਬਰਥਡੇ ਸ਼ੁਰੂ ਹੋ ਚੁੱਕਿਆ ਹੈ। ਖਬਰ ਮੁਤਾਬਕ ਪਨਵੇਲ 'ਚ ਸਲਮਾਨ ਖਾਨ ਦੀ ਇਹ ਪਾਰਟੀ 28 ਦਸੰਬਰ ਦੀ ਸਵੇਰ ਤੱਕ ਚਲੇਗੀ। ਸਲਮਾਨ ਦੀ ਪਾਰਟੀ 'ਚ ਕਈ ਬਾਲੀਵੁੱਡ ਸਿਤਾਰੇ ਵੀ ਸ਼ਾਮਿਲ ਹੋਏ ਹਨ।
ਐਕਟਰ ਦਾ ਕੇਕ ਕਟਿੰਗ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਆਪਣੇ ਲਾਡਲੇ ਭਾਣਜੇ ਆਹਿਲ ਨਾਲ ਕੇਕ ਕੱਟਦੇ ਨਜ਼ਰ ਆ ਰਹੇ ਹਨ। ਸਲਮਾਨ ਖਾਨ ਦਾ ਬਰਥਡੇ ਕਾਫੀ ਸਪੈਸ਼ਲ ਹੈ। 4 ਸਟੋਰੀ ਕੇਕ 'ਚ ਸਲਮਾਨ ਖਾਨ ਦੀਆਂ ਤਸਵੀਰਾਂ ਲੱਗੀਆਂ ਹਨ। ਦੂਜੇ ਪਾਸੇ ਫੈਨਜ਼ ਵਿਚਕਾਰ ਵੀ ਸਲਮਾਨ ਖਾਨ ਦੇ ਜਨਮਦਿਨ ਨੂੰ ਲੈ ਕੇ ਕਾਫੀ ਉਤਸ਼ਾਹ ਭਰਿਆ ਹੋਇਆ ਹੈ।
ਉਹ ਸਲਮਾਨ ਖਾਨ ਦੇ ਬਰਥਡੇ 'ਤੇ ਕੇਕ ਕੱਟ ਕੇ ਸੈਲੀਬ੍ਰੇਟ ਕਰ ਰਹੇ ਹਨ। ਇੰਟਰਨੈੱਟ 'ਤੇ ਸਲਮਾਨ ਖਾਨ ਦੀਆਂ ਕਈ ਡਾਂਸਿੰਗ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਉੱਥੇ ਹੀ ਜੇਕਰ ਫਿਲਮਾਂ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਭਾਰਤ' ਹੈ।
ਇਸ ਨੂੰ ਅਲੀ ਅੱਬਾਸ ਜ਼ਫਰ ਡਾਇਰੈਕਟ ਕਰ ਰਹੇ ਹਨ। ਇਸ ਫਿਲਮ 'ਚ ਉਨ੍ਹਾਂ ਤੋਂ ਇਲਾਵਾ ਕੈਟਰੀਨਾ ਕੈਫ ਵੀ ਨਜ਼ਰ ਆਵੇਗੀ। ਇਸ ਫਿਲਮ ਅਗਲੇ ਸਨਾਲ ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।