FacebookTwitterg+Mail

ਸਲਮਾਨ ਖਾਨ ਦੇ ਜਨਮਦਿਨ ਪਾਰਟੀ 'ਚ ਸ਼ਾਹਰੁਖ ਨੇ ਗਾਇਆ ਗੀਤ, ਵੀਡੀਓ ਵਾਇਰਲ

salman khan
28 December, 2018 02:32:11 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸਲਮਾਨ ਖਾਨ ਨੇ ਬੀਤੇ ਦਿਨ ਆਪਣੇ ਜਨਮਦਿਨ ਦਾ ਜਸ਼ਨ ਮਨਾਇਆ, ਜਿੱਥੇ ਸ਼ਾਹਰੁਖ ਨੇ ਵੀ ਸ਼ਿਰਕਤ ਕੀਤੀ।  ਉਥੇ ਹੀ ਇਸ ਜਸ਼ਨ ਦੌਰਾਨ ਦੋਵਾਂ ਖਾਨਾਂ ਨੇ ਮਿਲ ਕੇ ਇਕ ਗੀਤ ਗਾਇਆ। ਜੀ ਹਾਂ ਸ਼ਾਹਰੁਖ ਖਾਨ ਤੇ ਸਲਮਾਨ ਖਾਨ ਮਿਲ ਕੇ ਅਮਿਤਾਭ ਬੱਚਨ ਦੀ ਫਿਲਮ 'ਸੱਤੇ ਪੇ ਸੱਤਾ' ਦਾ ਗੀਤ 'ਪਿਆਰ ਹਮੇ ਕਿਸ ਮੋੜ ਪੇ ਲੈ ਆਇਆ' ਗਾਇਆ। ਇਸ ਜੋੜੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦੇ ਫੈਨਜ਼ ਵੱਲੋਂ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 

 
 
 
 
 
 
 
 
 
 
 
 
 
 

Karan Arjun in the house! This video of #SalmanKhan and #ShahRukhKhan jamming together is sure to make your day! 😘❤️😍

A post shared by Salman Khan (@salmankhanfanclub) on Dec 27, 2018 at 8:56pm PST

ਸਲਮਾਨ ਖਾਨ ਨੇ ਇਸ ਵਾਰ ਆਪਣੇ ਜਨਮਦਿਨ ਨੂੰ ਬਹੁਤ ਧੂੰਮ ਧਾਮ ਨਾਲ ਮਨਾਇਆ। ਇੱਥੇ ਉਨ੍ਹਾਂ ਨੇ ਆਪਣੇ ਪਨਵੇਲ ਵਾਲੇ ਫਾਰਮਹਾਊਸ 'ਤੇ ਇਕ ਸ਼ਾਨਦਾਰ ਪਾਰਟੀ ਦਾ ਪ੍ਰਬੰਧ ਕੀਤਾ ਅਤੇ ਇਸ ਪਾਰਟੀ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਜਨਮਦਿਨ ਦੀ ਪਾਰਟੀ ਵਿਚ ਸ਼ਾਹਰੁਖ ਖਾਨ ਮਸਤਮੌਲਾ ਅੰਦਾਜ਼ ਵਿਚ ਨਜ਼ਰ ਆਏ। ਸਲਮਾਨ ਖਾਨ ਦੀ ਜਨਮਦਿਨ ਪਾਰਟੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਉੱਥੇ ਹੀ ਸਲਮਾਨ ਹੁਣ ਆਪਣਾ ਨਵਾ ਸਾਲ ਵੀ ਫਾਰਮਹਾਊਸ 'ਚ ਹੀ ਮਨਾਉਣ ਵਾਲੇ ਹਨ।

 


Tags: Salman KhanBirthday PartyShah Rukh KhanVideoInstagram

About The Author

manju bala

manju bala is content editor at Punjab Kesari