FacebookTwitterg+Mail

ਪਾਕਿਸਤਾਨ 'ਚ ਘੁੰਮਦੇ ਨਜ਼ਰ ਆਏ ਸਲਮਾਨ ਖਾਨ, ਵੀਡੀਓ ਵਾਇਰਲ

salman khan
23 January, 2019 08:55:49 AM

ਮੁੰਬਈ(ਬਿਊਰੋ):  ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਹੂ-ਬ-ਹੂ ਸਲਮਾਨ ਖਾਨ ਵਰਗਾ ਦਿਖਾਈ ਦਿੰਦਾ ਹੈ। ਵੀਡੀਓ ਪਾਕਿਸਤਾਨ ਦੇ ਕਰਾਚੀ 'ਚ ਕਿਸੇ ਨੇ ਸ਼ੂਟ ਕੀਤਾ ਗਿਆ ਹੈ ਅਤੇ ਇਹ ਵੀਡੀਓ ਟਿਕ-ਟੌਕ 'ਤੇ ਪੋਸਟ ਕੀਤੀ ਗਈ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਲਮਾਨ ਖਾਨ ਦੇ ਪ੍ਰਸ਼ੰਸਕ ਕ੍ਰੇਜ਼ੀ ਹੋ ਰਹੇ ਹਨ।

 

ਇਹ ਵੀਡੀਓ ਟਵਿਟਰ ਤੇ ਇੰਸਟਾਗ੍ਰਾਮ 'ਤੇ ਵੀ ਕਾਫੀ ਵਾਇਰਲ ਹੋ ਰਹੀ ਹੈ। ਇਸ 'ਚ ਸਲਮਾਨ ਖਾਨ ਵਾਂਗ ਦਿਖਾਈ ਦੇਣ ਵਾਲਾ ਵਿਅਕਤੀ ਕਰਾਚੀ ਦੇ ਬੋਲਟਨ 'ਚ ਮੋਟਰਸਾਈਕਲ ਪਾਰਕ ਕਰ ਰਿਹਾ ਹੈ। ਇਹ ਸ਼ਖ਼ਸ ਸਿਰਫ ਦਿਸਣ 'ਚ ਹੀ ਨਹੀਂ, ਸਗੋਂ ਹੇਅਰ ਸਟਾਈਲ ਤੇ ਹੋਰ ਸਭ ਕੁਝ ਵੀ ਸਲਮਾਨ ਖਾਨ ਤੋਂ ਪ੍ਰੇਰਿਤ ਹੈ। ਸਲਮਾਨ ਖਾਨ ਦੀ ਗੱਲ ਕੀਤੀ ਜਾਏ ਤਾਂ ਜਲਦ ਹੀ ਉਹ ਆਪਣੀ ਨਵੀਂ ਫਿਲਮ 'ਭਾਰਤ' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਉਨ੍ਹਾਂ ਨਾਲ ਕੈਟਰੀਨਾ ਕੈਫ, ਜੈਕੀ ਸ਼ਰੌਫ, ਤਬੂ, ਦਿਸ਼ਾ ਪਾਟਨੀ, ਸੁਨੀਲ ਗਰੋਵਰ ਤੇ ਆਸਿਫ ਸ਼ੇਖ ਨਜ਼ਰ ਆਉਣਗੇ।

 


Tags: Salman KhanPakistanKarachiTik TokBharatKatrina KaifSunil Grover

About The Author

manju bala

manju bala is content editor at Punjab Kesari