FacebookTwitterg+Mail

ਇਕ ਵਾਰ ਫਿਰ ਰਿਲੀਜ਼ ਹੋਵੇਗੀ 'ਟਾਈਗਰ ਜ਼ਿੰਦਾ ਹੈ'

salman khan
08 February, 2019 09:05:31 AM

ਮੁੰਬਈ(ਬਿਊਰੋ)— ਸਲਮਾਨ ਖਾਨ ਦੀ ਬਲਾਕਬਸਟਰ ਫਿਲਮ 'ਟਾਈਗਰ ਜ਼ਿੰਦਾ ਹੈ' ਤਾਂ ਸਭ ਨੂੰ ਯਾਦ ਹੀ ਹੋਵੇਗੀ। ਸਲਮਾਨ ਦੇ ਫੈਨਜ਼ ਲਈ ਖੁਸ਼ਖਬਰੀ ਹੈ ਕਿ ਉਹ ਇਸ ਫਿਲਮ ਨੂੰ ਫੇਰ ਤੋਂ ਨਵੇਂ ਅੰਦਾਜ਼ 'ਚ ਦੇਖ ਸਕਣਗੇ। ਬਾਲੀਵੁੱਡ ਦੀ ਇਸ ਸੁਪਰਹਿੱਟ ਫਿਲਮ ਨੂੰ ਤੇਲਗੂ ਭਾਸ਼ਾ 'ਚ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਹੁਣ ਤੱਕ ਸਾਊਥ ਦੀਆਂ ਫਿਲਮਾਂ ਨੂੰ ਹੀ ਹਿੰਦੀ 'ਚ ਰੀਮੇਕ ਕੀਤਾ ਜਾ ਰਿਹਾ ਸੀ ਪਰ ਹੁਣ ਜਲਦ ਹੀ ਸਲਮਾਨ ਦੀ ਫਿਲਮ 'ਟਾਈਗਰ ਜ਼ਿੰਦਾ ਹੈ' ਨੂੰ ਦੂਜੀ ਭਾਸ਼ਾ 'ਚ ਬਣਾਇਆ ਜਾ ਰਿਹਾ ਹੈ।

Punjabi Bollywood Tadka
ਇਸ 'ਚ ਲੀਡ ਐਕਟਰਸ ਦਾ ਰੋਲ ਤਮੰਨਾ ਭਾਟੀਆ ਤੇ ਸਲਮਾਨ ਦਾ ਰੋਲ ਗੋਪੀਚੰਦ ਨਿਭਾਉਣਗੇ। ਇਸ ਦਾ ਅਜੇ ਔਫੀਸ਼ੀਅਲ ਐਲਾਨ ਨਹੀਂ ਹੋਇਆ। ਫਿਲਹਾਲ ਗੋਪੀਚੰਦ ਦੀਆਂ ਫਿਲਮਾਂ ਲੋਕਾਂ ਨੂੰ ਕੁਝ ਖਾਸ ਪਸੰਦ ਨਹੀਂ ਆ ਰਹੀਆਂ। ਅਜਿਹੇ 'ਚ ਉਨ੍ਹਾਂ ਨੂੰ ਇਕ ਹਿੱਟ ਫਿਲਮ ਦੀ ਲੋੜ ਹੈ ਜੋ ਸ਼ਾਇਦ 'ਟਾਈਗਰ ਜ਼ਿੰਦਾ ਹੈ' ਹੋ ਸਕਦੀ ਹੈ।


Tags: Salman KhanTiger Zinda HaiRemakeSultan Gunday

About The Author

manju bala

manju bala is content editor at Punjab Kesari