FacebookTwitterg+Mail

ਸਲਮਾਨ ਦੀ ਆਵਾਜ਼ 'ਚ ਰਿਲੀਜ਼ ਹੋਏਗਾ 'ਨੋਟਬੁੱਕ' ਦਾ ਚੌਥਾ ਗੀਤ

salman khan
16 March, 2019 03:40:07 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਹੋਮ ਪ੍ਰੋਡਕਸ਼ਨ ਤਹਿਤ ਬਣੀ ਫਿਲਮ 'ਨੋਟਬੁੱਕ' ਦਾ ਚੌਥਾ ਗੀਤ ਰਿਲੀਜ਼ ਹੋਣ ਵਾਲਾ ਹੈ। ਇਸ ਫਿਲਮ ਦੇ ਹੁਣ ਤੱਕ ਤਿੰਨ ਗੀਤ ਰਿਲੀਜ਼ ਹੋ ਚੁੱਕੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਵੀ ਕੀਤਾ ਹੈ। ਹੁਣ ਫਿਲਮ ਦੇ ਚੌਥੇ ਗੀਤ ਦਾ ਨਿੱਕਾ ਜਿਹਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਨੂੰ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਨੇ ਗਾਇਆ ਹੈ। 'ਨੋਟਬੁੱਕ' ਦੇ ਚੌਥੇ ਗੀਤ ਦਾ ਟੀਜ਼ਰ ਖੁਦ ਸਲਮਾਨ ਖਾਨ ਨੇ ਆਪਣੇ ਟਵਿਟਰ 'ਤੇ ਸ਼ੇਅਰ ਕੀਤਾ ਹੈ।

 

ਹਾਲਾਂਕਿ ਗੀਤ ਰਿਲੀਜ਼ ਹੋਣ 'ਚ ਹਾਲੇ ਦੋ ਦਿਨ ਬਾਕੀ ਹਨ। ਸਲਮਾਨ ਦੇ ਪ੍ਰੋਡਕਸ਼ਨ ਤਹਿਤ ਬਣੀ ਇਸ ਫਿਲਮ ਨਾਲ ਸਲਮਾਨ ਦੇ ਦੋਸਤ ਮੋਹਨੀਸ਼ ਬਹਲ ਦੀ ਧੀ ਅਤੇ ਨੂਤਨ ਦੀ ਪੋਤੀ ਪ੍ਰਨੂਤਨ ਅਤੇ ਸਲਮਾਨ ਦੇ ਦੋਸਤ ਦਾ ਬੇਟਾ ਜ਼ਹੀਰ ਇਕਬਾਲ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੇ ਹਨ। ਦੱਸ ਦਈਏ ਕਿ ਇਹ ਫਿਲਮ ਇਕ ਲਵਸਟੋਰੀ ਹੈ, ਜਿਸ ਦੀ ਕਹਾਣੀ ਲੋਕਾਂ ਨੂੰ 29 ਮਾਰਚ ਨੂੰ ਪਤਾ ਲੱਗੇਗੀ।


Tags: 4th SongNotebookMainTaareSalman KhanMurad KhetaniAshwin VardeNitin Kakkar

Edited By

Sunita

Sunita is News Editor at Jagbani.