FacebookTwitterg+Mail

ਸਲਮਾਨ ਨੂੰ ਮਿਲਣ ਦੁਬਈ ਪਹੁੰਚੀ ਸਾਨਿਆ ਮਿਰਜ਼ਾ, ਸਾਂਝੀ ਕੀਤੀ ਤਸਵੀਰ

salman khan
19 March, 2019 10:47:06 AM

ਜਲੰਧਰ(ਬਿਊਰੋ)— ਸਲਮਾਨ ਖਾਨ ਇਨ੍ਹੀਂ ਦਿਨੀਂ 'ਦਬੰਗ ਟੂਰ' ਨੂੰ ਲੈ ਕੇ ਰੁੱਝੇ ਹੋਏ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਫਿਲਮ 'ਭਾਰਤ' ਦੀ ਸ਼ੂਟਿੰਗ ਖਤਮ ਕੀਤੀ ਹੈ। ਸਲਮਾਨ ਅਤੇ ਉਨ੍ਹਾਂ ਦੀ ਟੀਮ ਇਸ ਸਮੇਂ ਦੁਬਈ 'ਚ ਹਨ ਪਰ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਉੱਥੇ ਦੇ ਖਰਾਬ ਮੌਸਮ ਕਾਰਨ ਉਨ੍ਹਾਂ ਨੂੰ ਸ਼ੋਅ ਵਿਚਕਾਰ ਹੀ ਬੰਦ ਕਰਨਾ ਪੈ ਗਿਆ ਹੈ।

 
 
 
 
 
 
 
 
 
 
 
 
 
 

Dubai, Aa gaye aapke sheher me. Swagat nahi karoge? #DabanggTour (tickets link in bio)

A post shared by Salman Khan (@beingsalmankhan) on Mar 14, 2019 at 10:51pm PDT

 

ਸਾਨਿਆ ਨਾਲ ਨਜ਼ਰ ਆਏ ਸਲਮਾਨ

ਸ਼ੋਅ ਦੇ ਵਿਚਕਾਰ ਹੀ ਬੰਦ ਹੋਣ ਕਾਰਨ ਸਲਮਾਨ ਖਾਨ ਦੇ ਫੈਨਜ਼ ਕਾਫੀ ਨਾਰਾਜ਼ ਹੋ ਗਏ ਸਨ ਪਰ ਸਲਮਾਨ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਦੀ ਇਹ ਨਾਰਾਜ਼ਗੀ ਥੋੜ੍ਹੀ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਲਮਾਨ ਇਸ ਤਸਵੀਰ 'ਚ ਟੈਨਿਸ ਸਟਾਰ ਸਾਨਿਆ ਮਿਰਜ਼ਾ ਨਾਲ ਨਜ਼ਰ ਆ ਰਹੀ ਹੈ। ਸਾਨਿਆ ਨੇ ਖੁਦ ਇਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤਾ ਹੈ। ਖਬਰਾਂ ਮੁਤਾਬਕ, ਜਿਵੇਂ ਹੀ ਸਾਨਿਆ ਨੂੰ ਪਤਾ ਲੱਗਿਆ ਕਿ 'ਦਬੰਗ ਟੂਰ' ਨੂੰ ਲੈ ਕੇ ਸਲਮਾਨ ਖਾਨ  ਇਨ੍ਹੀਂ ਦਿਨੀਂ ਦੁਬਈ 'ਚ ਹਨ ਤਾਂ ਉਹ ਉਨ੍ਹਾਂ ਨਾਲ ਮੁਲਾਕਾਤ ਕਰਨ ਪਹੁੰਚ ਗਈ। ਸਾਨਿਆ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, 'ਫੈਮਿਲੀ'।
Punjabi Bollywood Tadka
ਅਪ੍ਰੈਲ ਤੋਂ ਸ਼ੁਰੂ ਕਰਨਗੇ ਸ਼ੂਟਿੰਗ

ਦੱਸ ਦੇਈਏ ਕਿ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ 'ਦਬੰਗ 3' ਦੀ ਸ਼ੂਟਿੰਗ ਅਪ੍ਰੈਲ ਤੋਂ ਸ਼ੁਰੂ ਕਰਨਗੇ। ਇਸ ਫਿਲਮ 'ਚ ਇਕ ਵਾਰ ਫਿਰ ਤੋਂ ਸਲਮਾਨ ਖਾਨ ਅਤੇ ਸੋਨਾਕਸ਼ੀ ਸਿਨਹਾ ਦੀ ਜੋੜੀ ਵੱਡੇ ਪਰਦੇ 'ਤੇ ਨਜ਼ਰ ਆਵੇਗੀ।

 
 
 
 
 
 
 
 
 
 
 
 
 
 

Dubai coffee dates be like ☕️ 💁🏽‍♀️

A post shared by Sania Mirza (@mirzasaniar) on Mar 16, 2019 at 11:57am PDT

 


Tags: Sania MirzaSalman KhanDabangg TourInstagramBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.