FacebookTwitterg+Mail

ਸਲਮਾਨ ਖਾਨ ਦੇ ਡੈਬਿਊ ਸਮੇਂ ਬੱਚੀਆਂ ਸਨ ਉਨ੍ਹਾਂ ਦੀਆਂ ਇਹ ਅਦਾਕਾਰਾਂ

salman khan
22 March, 2019 10:15:28 AM

ਜਲੰਧਰ(ਬਿਊਰੋ)— ਡਾਇਰੈਕਟਰ ਸੰਜੈ ਲੀਲਾ ਭੰਸਾਲੀ ਦੇ ਡ੍ਰੀਮ ਪ੍ਰੋਜੈਕਟ 'ਇੰਸ਼ਾਅੱਲਾਹ 'ਚ ਸਲਮਾਨ ਖਾਨ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਫਿਲਮ 'ਚ ਸਲਮਾਨ ਖਾਨ ਨਾਲ ਆਲੀਆ ਭੱਟ ਵੀ ਲੀਡ ਰੋਲ ਨਿਭਾਉਣ ਵਾਲੀ ਹੈ। ਜੇਕਰ ਸਲਮਾਨ ਖਾਨ ਦੇ ਕੈਰੀਅਰ ਦੀ ਸ਼ੁਰੂਆਤ ਦੀ ਗੱਲ ਕਰੀਏ 'ਤਾਂ ਉਹਨਾਂ ਨੇ 1988 'ਚ ਫਿਲਮ 'ਬੀਵੀ ਹੋ ਤੋ ਐਸੀ' ਨਾਲ ਬਾਲੀਵੁੱਡ ਦੁਨੀਆ 'ਚ ਕਦਮ ਰੱਖਿਆ ਸੀ। ਇਸ ਫਿਲਮ ਦੇ 4 ਸਾਲ 6 ਮਹੀਨੇ ਬਾਅਦ ਆਲੀਆ ਭੱਟ ਦਾ ਜਨਮ ਹੋਇਆ ਸੀ। ਆਓ ਜਾਣਦੇ ਹਾਂ ਕਿ ਸਲਮਾਨ ਖਾਨ ਜਿਹੜੀਆਂ ਅਦਾਕਾਰਾਂ ਨਾਲ ਕੰਮ ਕਰ ਚੁੱਕੇ ਜਾਂ ਕਰਨ ਵਾਲੇ ਹਨ ਉਨ੍ਹਾਂ ਦੇ ਡੈਬਿਊ ਸਮੇਂ ਉਨ੍ਹਾਂ ਦੀ ਉਮਰ ਕੀ ਸੀ।
Punjabi Bollywood Tadka
ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਅਤੇ ਸਲਮਾਨ ਖਾਨ ਨੇ ਫਿਲਮ 'ਰੇਸ 3' 'ਚ ਇਕ ਦੂਜੇ ਦੇ ਆਪੋਜ਼ਿਟ ਕੰਮ ਕੀਤਾ ਸੀ ਪਰ ਕੀ ਤੁਹਾਨੂੰ ਪਤਾ ਹੈ ਜਦੋਂ ਸਲਮਾਨ ਖਾਨ ਨੇ 'ਬੀਵੀ ਹੋ ਤੋਂ ਐਸੀ' 'ਚ ਡੈਬਿਊ ਕੀਤਾ ਸੀ ਤਾਂ ਜੈਕਲੀਨ ਦੀ ਉਮਰ ਸਿਰਫ 3 ਸਾਲ 11 ਮਹੀਨੇ ਸੀ।
Punjabi Bollywood Tadka
ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਭਾਰਤ' 'ਚ ਦਿਸ਼ਾ ਪਟਾਨੀ ਵੀ ਮੁੱਖ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। ਦਿਸ਼ਾ ਦਾ ਜਨਮ 'ਬੀਵੀ ਹੋ ਤੋਂ ਐਸੀ' ਫਿਲਮ ਦੇ ਰਿਲੀਜ਼ ਹੋਣ ਤੋਂ 4 ਸਾਲ ਬਾਅਦ ਹੋਇਆ ਸੀ।
Punjabi Bollywood Tadka
ਕੈਟਰੀਨਾ ਨੇ ਸਲਮਾਨ ਦੇ ਨਾਲ ਕਈ ਫਿਲਮਾਂ 'ਚ ਕੰਮ ਕੀਤਾ ਹੈ। ਸਲਮਾਨ ਦੇ ਡੈਬਿਊ ਫਿਲਮ ਦੌਰਾਨ ਕੈਟਰੀਨਾ 5 ਸਾਲ ਦੀ ਸੀ। ਦੋਵੇਂ 'ਭਾਰਤ' ਫਿਲਮ 'ਚ ਨਾਲ ਕੰਮ ਕਰਦੇ ਨਜ਼ਰ ਆਉਣਗੇ।
Punjabi Bollywood Tadka
ਸਲਮਾਨ ਖਾਨ ਅਤੇ ਸੋਨਮ ਕਪੂਰ ਨੇ 'ਪ੍ਰੇਮ ਰਤਨ ਧੰਨ ਪਾਇਓ' ਫਿਲਮ 'ਚ ਨਾਲ ਕੰਮ ਕੀਤਾ ਸੀ। 1988 'ਚ ਸਲਮਾਨ ਦੀ ਡੈਬਿਊ ਫਿਲਮ ਦੌਰਾਨ ਸੋਨਮ ਦੀ ਉਮਰ 3 ਸਾਲ ਦੀ ਸੀ।
Punjabi Bollywood Tadka
ਸਲਮਾਨ ਖਾਨ ਨਾਲ ਅਨੁਸ਼ਕਾ ਸ਼ਰਮਾ ਨੇ 'ਸੁਲਤਾਨ' ਫਿਲਮ ਕੀਤੀ ਸੀ। ਦੱਸ ਦਈਏ ਕਿ ਸਲਮਾਨ ਨੇ ਜਦੋਂ ਬਾਲੀਵੁੱਡ ਡੈਬਿਊ ਕੀਤਾ ਸੀ ਤਾਂ ਉਸ ਸਮੇਂ ਅਨੁਸ਼ਕਾ ਸਿਰਫ ਤਿੰਨ ਸਾਲ ਦੀ ਹੀ ਸੀ।
Punjabi Bollywood Tadka
ਕਰੀਨਾ ਕਪੂਰ ਸਲਮਾਨ ਖਾਨ ਦੀ ਫਿਲਮ 'ਬਾਡੀਗਾਰਡ' ਅਤੇ 'ਬਜਰੰਗੀ ਭਾਈਜਾਨ' 'ਚ ਕੰਮ ਕਰ ਚੁੱਕੀ ਹਨ। ਸਲਮਾਨ ਦੀ ਡੈਬਿਊ ਫਿਲਮ ਦੌਰਾਨ ਕਰੀਨਾ ਦੀ ਉਮਰ 7 ਸਾਲ 11 ਮਹੀਨੇ ਸੀ।
Punjabi Bollywood Tadka
ਪ੍ਰਿਅੰਕਾ ਚੋਪੜਾ, ਸਲਮਾਨ ਖਾਨ ਦੇ ਨਾਲ 'ਸਲਾਮ-ਏ-ਇਸ਼ਕ' ਅਤੇ 'ਮੁਜਸੇ ਸ਼ਾਦੀ ਕਰੋਗੀ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। 1988 'ਚ ਜਦੋਂ ਸਲਮਾਨ ਨੇ ਬਾਲੀਵੁੱਡ 'ਚ ਕਦਮ ਰੱਖਿਆ ਸੀ ਤਾਂ ਉਸ ਸਮੇਂ ਪ੍ਰਿਅੰਕਾ 6 ਸਾਲ ਦੀ ਸੀ।
Punjabi Bollywood Tadka
ਸਲਮਾਨ ਖਾਨ ਦੀ ਉੱਮਰ ਭਾਵੇਂ ਆਪਣੀ ਕੋ ਸਟਾਰ ਤੋਂ ਵਧ ਹੁੰਦੀ ਹੈ ਪਰ ਬਾਕਸ ਆਫਿਸ 'ਤੇ ਉਨ੍ਹਾਂ ਦੀਆਂ ਫਿਲਮਾਂ ਦਾ ਜਲਵਾ ਅਜੇ ਵੀ ਉਸੇ ਤਰਾਂ ਬਰਕਰਾਰ ਹੈ ਜਿਵੇਂ ਉਨ੍ਹਾਂ ਦੇ ਕਰੀਅਰ ਵੇਲੇ ਸ਼ੁਰੂ ਹੋਇਆ ਸੀ।


Tags: Salman KhanBiwi Ho To AisiSultanJacqueline FernandezAnushka Sharma

Edited By

Manju

Manju is News Editor at Jagbani.