FacebookTwitterg+Mail

ਅਜਿਹੀ ਵੈੱਬ ਸੀਰੀਜ਼ ਬਣਾਉਣਾ ਚਾਹੁੰਦੇ ਹਨ ਸਲਮਾਨ ਖਾਨ, ਕੀਤਾ ਖੁਲਾਸਾ

salman khan
22 March, 2019 03:21:48 PM

ਜਲੰਧਰ(ਬਿਊਰੋ)— ਸਲਮਾਨ ਖਾਨ ਨੇ ਹਾਲ ਹੀ 'ਚ ਆਪਣੀ ਫਿਲਮ 'ਭਾਰਤ' ਦੀ ਸ਼ੂਟਿੰਗ ਖਤਮ ਕੀਤੀ ਹੈ। ਜਿਸ ਤੋਂ ਬਾਅਦ ਉਹ ਅਗਲੀ ਫਿਲਮ 'ਦਬੰਗ-3' ਦੀ ਸ਼ੂਟਿੰਗ ਕਰਨ ਦੀ ਤਿਆਰੀ 'ਚ ਹਨ। ਇਸ ਦੇ ਨਾਲ ਹੀ ਹਾਲ ਹੀ 'ਚ ਸਲਮਾਨ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਵੈੱਬ ਸੀਰੀਜ਼ 'ਤੇ ਚਰਚਾ ਕੀਤੀ। ਜਲਦ ਹੀ ਸਲਮਾਨ ਦੇ ਬੈਨਰ ਹੇਠ ਬਣੀ ਫਿਲਮ 'ਨੋਟਬੁੱਕ' ਰਿਲੀਜ਼ ਹੋਣ ਵਾਲੀ ਹੈ ਜਿਸ ਦੇ ਪ੍ਰਮੋਸ਼ਨ 'ਚ ਸਲਮਾਨ ਲੱਗੇ ਹੋਏ ਹਨ। ਇਸ ਦੌਰਾਨ ਸਲਮਾਨ ਨੇ ਕਿਹਾ, ਉਹ ਜਦੋਂ ਵੀ ਵੈੱਬ ਸੀਰੀਜ਼ ਬਣਾਉਨਗੇ ਤਾਂ ਉਸ ਦਾ ਕੰਸੈਪਟ ਉਹ ਪਰਿਵਾਰਕ ਰੱਖਣਗੇ।
ਸਲਮਾਨ ਨੇ ਕਿਹਾ,''ਵੈੱਬ ਸੀਰੀਜ਼ ਚੰਗੀ ਹੈ ਪਰ ਥੋੜ੍ਹੀ ਸਾਫ ਹੋਣੀ ਚਾਹੀਦੀ ਹੈ। ਮੈਨੂੰ ਵੈੱਬ 'ਤੇ ਚੱਲਣ ਵਾਲੀ ਬਕਵਾਸ ਚੀਜ਼ਾਂ ਪਸੰਦ ਨਹੀਂ ਹਨ। ਸਲਮਾਨ ਨੇ ਕਿਹਾ ਮੈਨੂੰ ਵੀ ਹਾਲ ਹੀ 'ਚ ਵੈੱਬ ਸੀਰੀਜ਼ ਲਈ ਅਪ੍ਰੋਚ ਕੀਤਾ ਗਿਆ ਸੀ ਪਰ ਮੈਂ ਮਨ੍ਹਾਂ ਕਰ ਦਿੱਤਾ। ਮੈਂ ਵੀ ਵੈੱਬ ਸੀਰੀਜ਼ ਲਈ ਕੰਟੈਂਟ ਪ੍ਰੋਡਿਊਸ ਕਰਾਂਗਾ ਪਰ 'ਹਮ ਆਪਕੇ ਹੈਂ ਕੌਨ' ਵਰਗਾ।''


Tags: Salman KhanWeb-SeriesHum Aapke Hai KaunNotebookBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.