FacebookTwitterg+Mail

ਜ਼ਹੀਰ ਇਕਬਾਲ ਆਪਣੀ ਡੈਬਿਊ ਫਿਲਮ 'ਚ ਕਰਨਗੇ ਡਬਲਰੋਲ

salman khan
25 March, 2019 03:02:10 PM

ਜਲੰਧਰ(ਬਿਊਰੋ)— ਸੁਪਰਸਟਾਰ ਸਲਮਾਨ ਖਾਨ ਦੇ ਪ੍ਰੋਡਕਸ਼ਨ ਹਾਊਸ ਤਲੇ ਬਣ ਰਹੀ ਫਿਲਮ 'ਨੋਟਬੁੱਕ' ਹੁਣ ਆਪਣੀ ਰਿਲੀਜ਼ ਤੋਂ ਕੁਝ ਦਿਨਾਂ ਦੀ ਦੂਰੀ 'ਤੇ ਹੈ। ਫਿਲਮ ਦੇ ਟਰੇਲਰ ਅਤੇ ਗੀਤਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਨਾਲ ਪ੍ਰਨੂਤਨ ਅਤੇ ਜ਼ਹੀਰ ਇਕਬਾਲ ਫਿਲਮੀ ਦੁਨੀਆ 'ਚ ਆਪਣਾ ਸਫਰ ਸ਼ੁਰੂ ਕਰਨ ਲਈ ਤਿਆਰ ਹਨ। ਫਿਲਮ 'ਚ ਜ਼ਹੀਰ ਇਕਬਾਲ ਇਕ ਨਹੀਂ ਸਗੋਂ ਦੋਹਰੀ ਭੂਮਿਕਾ 'ਚ ਨਜ਼ਰ ਆਉਣਗੇ। ਆਪਣੀ ਡੈਬਿਊ ਫਿਲਮ 'ਚ ਜ਼ਹੀਰ ਟੀਚਰ ਤੋਂ ਇਲਾਵਾ ਇਕ ਆਰਮੀ ਫੌਜੀ ਦੀ ਭੂਮਿਕਾ 'ਚ ਵੀ ਨਜ਼ਰ ਆਉਣਗੇ। ਫਿਲਮ ਦੇ ਕੁਝ ਸੀਨ 'ਚ ਐਕਟਰ ਫੌਜ ਦੀ ਵਰਦੀ 'ਚ ਦਿਖਾਈ ਦੇਣਗੇ। ਉਹ ਫਿਲਮ 'ਚ ਬਹੁਤ ਘੱਟ ਸਮੇਂ ਲਈ ਸੋਲਜਰ ਬਣੇ ਹਨ ਪਰ ਪਰਦੇ 'ਤੇ ਭਾਰਤੀ ਆਰਮੀ ਦੇ ਅਧਿਕਾਰੀ ਦਾ ਕਿਰਦਾਰ ਨਿਭਾਉਣ ਲਈ ਮਾਣ ਮਹਿਸੂਸ ਕਰ ਰਹੇ ਹਨ। ਜ਼ਹੀਰ ਨੂੰ ਭਾਰਤੀ ਫੌਜ 'ਤੇ ਨਾਜ਼ ਹੈ।
ਫਿਲਮ 'ਨੋਟਬੁੱਕ' ਉਸ ਸਮੇਂ 'ਤੇ ਆਧਾਰਿਤ ਜਦੋਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਜ਼ਿਆਦਾ ਵਿਕਸਿਤ ਨਹੀਂ ਹੋਇਆ ਸੀ। ਇਸ ਫਿਲਮ ਰਾਹੀਂ ਨਿਤਿਨ ਕੱਕੜ ਨੇ ਦੋ ਅਜ਼ਨਬੀਆਂ ਦੀ ਰੋਮਾਂਟਿਕ ਕਹਾਣੀ 'ਚ ਜਾਦੂ ਬਿਖੇਰਿਆ ਹੈ ਜੋ ਇਕ ਹੀ 'ਨੋਟਬੁੱਕ' ਦੇ ਵਰਕੇ ਹਨ, ਇਕ-ਦੂੱਜੇ ਨਾਲ ਜੁੜੇ ਤਾਂ ਹੋਏ ਹੈ ਪਰ ਵੱਖ-ਵੱਖ ਹਨ, ਫਿਲਮ 'ਚ ਦੋ ਦਿਲਾਂ ਦਾ ਸਭ ਤੋਂ ਡੂੰਘੇ ਰਿਸ਼ਤੇ ਨੂੰ ਪੇਸ਼ ਕੀਤਾ ਗਿਆ ਹੈ। 'ਨੋਟਬੁੱਕ' ਦਰਸ਼ਕਾਂ ਨੂੰ ਇਕ ਰੋਮਾਂਟਿਕ ਸਫਰ 'ਤੇ ਲੈ ਜਾਵੇਗੀ, ਜਿਸ ਨੂੰ ਦੇਖ ਕੇ ਤੁਹਾਡੇ ਮਨ 'ਚ ਸਵਾਲ ਉੱਠੇਗਾ ਕਿ ਕੀ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਪਿਆਰ ਕਰ ਸਕਦੇ ਹੋ ਜਿਸ ਨਾਲ ਤੁਸੀਂ ਕਦੇ ਮਿਲੇ ਨਹੀਂ ਹੋ? 'ਨੋਟਬੁੱਕ' ਨੂੰ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ 'ਚ ਫਿਲਮਾਇਆ ਗਿਆ ਹੈ, ਜਿਸ 'ਚ ਪ੍ਰੇਮੀ ਫਿਰਦੌਸ ਤੇ ਕਬੀਰ ਦੀ ਪ੍ਰਾਮਾਣਿਕ ਪ੍ਰੇਮ ਕਹਾਣੀ ਨਾਲ-ਨਾਲ ਬਾਲ ਕਲਾਕਾਰਾਂ ਦੀ ਦਮਦਾਰ ਕਾਸਟਿੰਗ ਦੇਖਣ ਨੂੰ ਮਿਲੇਗੀ, ਜੋ ਕਹਾਣੀ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਫਿਲਮ ਦੇ ਨਿਰਮਾਤਾ ਸਲਮਾਨ ਖਾਨ, ਮੁਰਾਦ ਖੇਤਾਨੀ ਹਨ ਅਤੇ ਫਿਲਮ ਦਾ ਨਿਰਦੇਸ਼ਨ ਨਿਤਿਕ ਕੱਕੜ ਨੇ ਕੀਤਾ ਹੈ। ਇਹ ਫਿਲਮ 29 ਮਾਰਚ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Salman Khan Notebook Nitin KakkarBollywood Celebrity News in PunjabiZaheer IqbalPranutanਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.