FacebookTwitterg+Mail

3 ਸਾਲ ਦਾ ਹੋਇਆ ਸਲਮਾਨ ਦਾ ਭਾਣਜਾ, ਦੇਖੋ ਵੀਡੀਓ

salman khan
31 March, 2019 12:30:47 PM

ਜਲੰਧਰ(ਬਿਊਰੋ)— ਬਾਲੀਵੁੱਡ ਐਕਟਰ ਸਲਮਾਨ ਖਾਨ ਆਪਣੇ ਭਾਣਜੇ ਆਹਿਲ ਸ਼ਰਮਾ ਦੇ ਬਹੁਤ ਜ਼ਿਆਦਾ ਕਰੀਬ ਹਨ ਇਹ ਤਾਂ ਸਾਰੇ ਹੀ ਜਾਣਦੇ ਹਨ। ਸਲਮਾਨ ਆਏ ਦਿਨ ਆਹਿਲ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਸ਼ਨੀਵਾਰ ਰਾਤ ਹੀ ਸਲਮਾਨ ਨੇ ਆਹਿਲ ਦਾ ਤੀਜਾ ਬਰਥਡੇ ਸੈਲੀਬ੍ਰੇਟ ਕੀਤਾ। ਇਸ ਮੌਕੇ 'ਤੇ ਆਲਿਹ ਦੇ ਤਿੰਨਾਂ ਮਾਮਿਆਂ ਸਲਮਾਨ, ਸੁਹੇਲ ਖਾਨ ਅਤੇ ਅਰਬਾਜ਼ ਖਾਨ ਨੇ ਇਸ ਦਿਨ ਨੂੰ ਸਪੈਸ਼ਲ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ।

 
 
 
 
 
 
 
 
 
 
 
 
 
 

#HappyBirthday #3yrsold #Ahil 😍 @arpitakhansharma @aaysharma

A post shared by Atul Agnihotri (@atulreellife) on Mar 30, 2019 at 12:42am PDT


ਆਹਿਲ ਦੇ ਜਨਮਦਿਨ 'ਤੇ ਖਾਸ ਤਰ੍ਹਾਂ ਦੇ ਕੇਕ ਦਾ ਇੰਤਜ਼ਾਮ ਕੀਤਾ ਗਿਆ ਸੀ। ਕੇਕ ਏਵੇਂਜਰਸ ਥੀਮ ਨਾਲ ਸਜਾਇਆ ਗਿਆ ਸੀ, ਜਿਸ 'ਚ ਸਪਾਈਡਰਮੈਨ, ਸੁਪਰਮੈਨ ਵਰਗੇ ਕਈ ਸੁਪਰ ਹੀਰੋ ਦੀਆਂ ਤਸਵੀਰਾਂ ਸਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਆਹਿਲ ਦੇ ਫੇਵਰੇਟ ਮਾਮੂ ਜਾਨ ਸਲਮਾਨ ਖਾਨ ਨਾਲ ਟਾਈਮ ਬਿਤਾਉਂਦੇ ਨਜ਼ਰ ਆ ਰਹੇ ਹਨ।


ਸਲਮਾਨ ਆਹਿਲ ਨੂੰ ਬਹੁਤ ਪਿਆਰ ਕਰਦੇ ਹਨ। ਉਨ੍ਹਾਂ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਉਹ ਆਹਿਲ ਨਾਲ ਮਸਤੀ ਕਰਨ ਲੱਗ ਜਾਂਦੇ ਹਨ।


Tags: Salman KhanBirthday BashVideoFilm Star Birthdayਫ਼ਿਲਮ ਸਟਾਰ ਜਨਮਦਿਨ

Edited By

Manju

Manju is News Editor at Jagbani.