FacebookTwitterg+Mail

ਸਲਮਾਨ ਖਾਨ ਦੀ ਫਿਲਮ 'ਭਾਰਤ' ਦਾ ਚੌਥਾ ਪੋਸਟਰ ਰਿਲੀਜ਼

salman khan
18 April, 2019 03:07:14 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸਲਮਾਨ ਖਾਨ ਦੀ ਫਿਲਮ 'ਭਾਰਤ' ਇਸੇ ਸਾਲ ਈਦ 'ਤੇ ਰਿਲੀਜ਼ ਹੋਣ ਜਾ ਰਹੀ ਹੈ ਅਤੇ ਦਰਸ਼ਕਾਂ 'ਚ ਫਿਲਮ ਨੂੰ ਲੈ ਕੇ ਬੇਸਬਰੀ ਬਣੀ ਹੋਈ ਹੈ। ਹਰ ਦਿਨ ਫਿਲਮ ਦੇ ਨਵੇਂ ਪੋਸਟਰ ਸਾਹਮਣੇ ਆ ਰਹੇ ਹਨ ਅਤੇ ਅੱਜ ਫਿਲਮ ਦਾ ਚੌਥਾ ਪੋਸਟਰ ਵੀ ਰਿਲੀਜ਼ ਹੋ ਗਿਆ। ਇਸ ਪੋਸਟਰ 'ਚ ਵੀ ਉਨ੍ਹਾਂ ਨਾਲ ਕੈਟਰੀਨਾ ਕੈਫ ਦਿਖਾਈ ਦੇ ਰਹੇ ਹਨ। ਇਸ ਪੋਸਟਰ 'ਚ ਸਲਮਾਨ ਖਾਨ ਨੌਸੇਨਾ ਅਧਿਕਾਰੀ ਦੇ ਰੂਪ 'ਚ ਨਜ਼ਰ ਆ ਰਹੇ ਹਨ।


ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਸਲਮਾਨ ਖਾਨ ਨੇ ਕੈਪਸ਼ਨ 'ਚ 'ਮੇਰੀ ਮਿੱਟੀ, ਮੇਰਾ ਦੇਸ਼' ਲਿਖਿਆ ਹੈ। ਇਸ ਤੋਂ ਪਹਿਲਾਂ ਸਲਮਾਨ ਖਾਨ ਦੇ ਤਿੰਨ ਪੋਸਟਰ ਸਾਹਮਣੇ ਆ ਚੁੱਕੇ ਹਨ। ਇਸ ਪੋਸਟਰ 'ਚ ਸਲਮਾਨ ਖਾਨ ਕਾਫੀ ਗੰਭੀਰ ਨਜ਼ਰ ਆ ਰਹੇ ਹਨ। ਇਸ 'ਚ ਉਨ੍ਹਾਂ ਨੇ ਗਰੇ ਰੰਗ ਦਾ ਬਲੇਜਰ ਪਾਇਆ ਹੈ ਅਤੇ ਚਸ਼ਮਾ ਲਗਾਇਆ ਹੋਇਆ ਹੈ।


ਇਸ ਪੋਸਟਰ 'ਚ ਕੁਝ ਘਟਨਾਵਾਂ ਦੀਆਂ ਝਲਕੀਆਂ ਨਜ਼ਰ ਆ ਰਹੀਆਂ ਹਨ। ਇਸ 'ਚ ਐਕਟਰ ਜੈਕੀ ਸ਼ਰਾਫ ਨੂੰ ਵੀ ਦੇਖਿਆ ਜਾ ਸਕਦਾ ਹੈ, ਫਿਲਮ 'ਚ ਜੈਕੀ ਸਲਮਾਨ ਦੇ ਪਿਤਾ ਦਾ ਰੋਲ ਨਿਭਾਉਣਗੇ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਸਲਮਾਨ ਨੇ ਲਿਖਿਆ ਸੀ ਕਿ ਜਿੰਨੇ ਸਫੈਦ ਵਾਲ ਮੇਰੇ ਸਿਰ ਤੇ ਦਾੜ੍ਹੀ 'ਚ ਹਨ ਉਸ ਤੋਂ ਕਿਤੇ ਜ਼ਿਆਦਾ ਰੰਗੀਨ ਮੇਰੀ ਜ਼ਿੰਦਗੀ ਰਹੀ ਹੈ। ਇਸ ਦੇ ਨਾਲ ਹੀ ਸਲਮਾਨ ਦੂਜੇ ਪੋਸਟਰ 'ਚ ਜਵਾਨ ਤੇ ਤੀਜੇ ਪੋਸਟਰ 'ਚ ਕੈਟਰੀਨਾ ਕੈਫ ਨਾਲ ਨਜ਼ਰ ਆਏ।

ਦੱਸ ਦੇਈਏ ਕਿ ਫਿਲਮ 'ਭਾਰਤ' ਦਾ ਟਰੇਲਰ 24 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਸਲਮਾਨ ਖਾਨ ਦੀ ਇਸ ਪੀਰੀਅਡ ਡਰਾਮਾ ਫਿਲਮ ਨੂੰ ਅਲੀ ਅੱਬਾਸ ਜ਼ਫਰ ਨੇ ਡਾਇਰੈਕਟ ਕੀਤਾ ਹੈ। ਫਿਲਮ 'ਚ ਸਲਮਾਨ ਖਾਨ ਤੋਂ ਇਲਾਵਾ ਕੈਟਰੀਨਾ ਕੈਫ, ਦਿਸ਼ਾ ਪਟਾਨੀ ਮੁੱਖ ਭੂਮਿਕਾ 'ਚ ਹਨ। ਫਿਲਮ 5 ਜੂਨ ਨੂੰ ਈਦ ਦੇ ਮੌਕੇ ਰਿਲੀਜ਼ ਹੋ ਰਹੀ ਹੈ।

 


Tags: Salman KhanBharat Katrina KaifNew PosterBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.