FacebookTwitterg+Mail

ਸਲਮਾਨ ਖਾਨ ਦੀ ਫਿਲਮ 'ਭਾਰਤ' ਦਾ ਪੰਜਵਾਂ ਪੋਸਟਰ ਰਿਲੀਜ਼

salman khan
19 April, 2019 02:42:51 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸਲਮਾਨ ਖਾਨ ਦੀ ਫਿਲਮ 'ਭਾਰਤ' ਇਸੇ ਸਾਲ ਈਦ 'ਤੇ ਰਿਲੀਜ਼ ਹੋਣ ਜਾ ਰਹੀ ਹੈ ਅਤੇ ਦਰਸ਼ਕਾਂ 'ਚ ਫਿਲਮ ਨੂੰ ਲੈ ਕੇ ਬੇਸਬਰੀ ਬਣੀ ਹੋਈ ਹੈ। ਹਰ ਦਿਨ ਫਿਲਮ ਦੇ ਨਵੇਂ ਪੋਸਟਰ ਸਾਹਮਣੇ ਆ ਰਹੇ ਹਨ ਅਤੇ ਅੱਜ ਫਿਲਮ ਦਾ ਪੰਜਵਾਂ ਪੋਸਟਰ ਵੀ ਰਿਲੀਜ਼ ਹੋ ਗਿਆ ਅਤੇ ਇਸ 'ਚ ਵੀ ਸਲਮਾਨ ਖਾਨ ਦਾ ਇਕ ਵੱਖਰਾ ਲੁੱਕ ਦੇਖਣ ਨੂੰ ਮਿਲ ਰਿਹ ਹੈ। ਇਸ ਪੋਸਟਰ 'ਚ ਵੀ ਉਨ੍ਹਾਂ ਨਾਲ ਕੈਟਰੀਨਾ ਕੈਫ ਦਿਖਾਈ ਦੇ ਰਹੇ ਹਨ।


ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਮੁਸਕੁਰਾਉਂਦੇ ਚਿਹਰੇ ਪਿੱਛੇ ਦਰਦ ਲੁੱਕਿਆ ਹੁੰਦਾ ਹੈ ਅਤੇ ਉਹੀ ਦਰਦ ਤੁਹਾਨੂੰ ਜ਼ਿੰਦਾ ਰੱਖਦਾ ਹੈ। ਇਸ ਪੋਸਟਰ ਉੱਤੇ ਸਾਲ 1990 ਲਿਖਿਆ ਹੈ। ਇਸ ਤੋਂ ਪਹਿਲਾਂ ਵੀ ਫਿਲਮ ਦੇ ਚਾਰ ਪੋਸਟਰ ਰਿਲੀਜ਼ ਹੋ ਚੁੱਕੇ ਹਨ। ਹਰ ਪੋਸਟਰ 'ਚ ਉਨ੍ਹਾਂ ਦਾ ਵੱਖਰਾ ਲੁੱਕ ਦੇਖਣ ਨੂੰ ਮਿਲਦਾ ਹੈ।
Punjabi Bollywood Tadka
ਦੱਸ ਦੇਈਏ ਕਿ ਫਿਲਮ 'ਭਾਰਤ' ਦਾ ਟਰੇਲਰ 24 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਸਲਮਾਨ ਖਾਨ ਦੀ ਇਸ ਪੀਰੀਅਡ ਡਰਾਮਾ ਫਿਲਮ ਨੂੰ ਅਲੀ ਅੱਬਾਸ ਜ਼ਫਰ ਨੇ ਡਾਇਰੈਕਟ ਕੀਤਾ ਹੈ। ਫਿਲਮ 'ਚ ਸਲਮਾਨ ਖਾਨ ਤੋਂ ਇਲਾਵਾ ਕੈਟਰੀਨਾ ਕੈਫ, ਦਿਸ਼ਾ ਪਟਾਨੀ ਮੁੱਖ ਭੂਮਿਕਾ 'ਚ ਹਨ। ਫਿਲਮ 5 ਜੂਨ ਨੂੰ ਈਦ ਦੇ ਮੌਕੇ ਰਿਲੀਜ਼ ਹੋ ਰਹੀ ਹੈ


Tags: Salman KhanBharat Katrina KaifNew PosterBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.