FacebookTwitterg+Mail

ਹੁਣ ਇਸ ਜਗ੍ਹਾ 'ਤੇ 'ਦਬੰਗ 3' ਦੀ ਸ਼ੂਟਿੰਗ ਕਰਨਗੇ ਸਲਮਾਨ ਖਾਨ

salman khan
21 April, 2019 04:18:47 PM

ਮੁੰਬਈ(ਬਿਊਰੋ)— ਸਲਮਾਨ ਖਾਨ ਇਕ ਪਾਸੇ ਆਪਣੀ ਫਿਲਮ 'ਭਾਰਤ' ਦੇ ਪੋਸਟਰ ਰਿਲੀਜ਼ ਕਰ ਰਹੇ ਹਨ ਅਤੇ ਦੂਜੇ ਪਾਸੇ ਉਹ ਆਪਣੀ ਨਵੀਂ ਫਿਲਮ 'ਦਬੰਗ-3' ਦੀ ਸ਼ੂਟਿੰਗ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਦੇ ਮਾਹੇਸ਼ਵਰ ਸ਼ੈਡਿਊਲ ਨੂੰ ਕਾਸਟ ਨੇ ਖਤਮ ਕਰ ਲਿਆ ਹੈ। ਹੁਣ ਫਿਲਮ ਦੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਹੋਣੀ ਹੈ। ਇਸ ਦੀ ਸ਼ੂਟਿੰਗ ਦੋ ਹਫਤੇ ਬਾਅਦ ਸ਼ੁਰੂ ਹੋਣੀ ਹੈ। ਇਸ ਵਾਰ ਫਿਲਮ ਦੀ ਸ਼ੂਟਿੰਗ ਮੁੰਬਈ ਦੇ ਮਲਾਡ 'ਚ ਸ਼ੁਰੂ ਹੋਵੇਗੀ। ਇਸ ਦੀ ਇਕ ਦਿਨ ਪਹਿਲਾਂ ਆਊਟਡੋਰ ਸੀਕਵੈਂਸ ਦੀ ਸ਼ੂਟਿੰਗ ਹੋਣੀ ਹੈ।


ਪਹਿਲੇ ਸ਼ੈਡਿਊਲ ਦੌਰਾਨ ਉਨ੍ਹਾਂ ਦੇ ਸੈੱਟ ਤੋਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ। ਇਸ ਦੇ ਨਾਲ ਹੀ ਖਬਰਾਂ ਤਾਂ ਇਹ ਵੀ ਹਨ ਕਿ ਹੁਣ ਫਿਲਮ ਦੇ ਨਾਲ ਕਨੰੜ ਐਕਟਰ ਸੁਦੀਪ ਵੀ ਜੁੜਨ ਵਾਲੇ ਹਨ। ਫਿਲਮ ਦੀ ਸ਼ੂਟਿੰਗ ਕਰੀਬ ਦੋ ਮਹੀਨੇ ਹੋਰ ਚੱਲੇਗੀ। ਇਸ ਤੋਂ ਬਾਅਦ ਫਿਲਮ ਦੇ ਗੀਤਾਂ ਦੀ ਸ਼ੂਟਿੰਗ ਹੋਣੀ ਹੈ ਜਿਨ੍ਹਾਂ ਨੂੰ ਕਿਤੇ ਹੋਰ ਸ਼ੂਟ ਕੀਤਾ ਜਾਣਾ ਹੈ। ਫਿਲਮ 'ਚ ਸੁਦੀਪ ਵਿਲੇਨ ਦਾ ਕਿਰਦਾਰ ਕਰ ਰਹੇ ਹਨ। ਇਸ ਦਾ ਮਤਲਬ ਕੀ ਸਲਮਾਨ ਤੇ ਸੁਦੀਪ 'ਚ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੇਗੀ।


Tags: Salman KhanBharat Satellite ShankarBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.