FacebookTwitterg+Mail

ਸਲਮਾਨ ਦੀ ਫਿਲਮ ਲਈ ਫੈਨਜ਼ 'ਚ ਕਰੇਜ਼, ਇੰਝ ਕਰ ਰਹੇ ਨੇ ਫਰੀ ਸੇਵਾ

salman khan
04 June, 2019 04:09:20 PM

ਮੁੰਬਈ(ਬਿਊਰੋ)— ਸਲਮਾਨ ਖਾਨ ਅਭਿਨੀਤ 'ਭਾਰਤ' ਕੱਲ ਈਦ ਦੇ ਮੌਕੇ 'ਤੇ ਦੇਸ਼ਭਰ 'ਚ ਰਿਲੀਜ਼ ਹੋਣ ਲਈ ਤਿਆਰ ਹੈ ਅਤੇ ਦੇਸ਼ਭਰ ਤੋਂ ਪ੍ਰਸ਼ੰਸਕ ਆਪਣੇ ਭਾਈਜਾਨ ਨੂੰ ਆਪਣਾ ਸਮਰਥਨ ਦੇਣ 'ਚ ਕੋਈ ਕਸਰ ਨਹੀਂ ਛੱਡ ਰਹੇ। ਸਲਮਾਨ ਪ੍ਰਤੀ ਆਪਣੇ ਪਿਆਰ ਨੂੰ ਬਿਆਨ ਕਰਨ ਲਈ ਐਕਟਰ ਦੇ ਫੈਨਜ਼ ਮੁੰਬਈ, ਦਿੱਲੀ ਵਰਗੇ ਤਮਾਮ ਸ਼ਹਿਰਾਂ 'ਚ ਜਨਤਾ ਲਈ ਮੁਫਤ 'ਚ ਕੁਝ ਸੇਵਾਵਾਂ ਉਪਲੱਬਧ ਕਰ ਰਹੇ ਹਨ।
Punjabi Bollywood Tadka
ਜਿੱਥੇ ਮੁੰਬਈ 'ਚ ਆਟੋ-ਰਿਕਸ਼ਾ ਚਾਲਕ, 'ਭਾਰਤ' ਦੀ ਟਿਕਟ ਦਿਖਾਉਣ 'ਤੇ ਮੁਸਾਫਰਾਂ ਨੂੰ ਮੁਫਤ ਆਟੋ ਦੀ ਸਵਾਰੀ ਦੀ ਪੇਸ਼ਕਸ਼ ਕਰ ਰਹੇ ਹਨ ਤਾਂ ਉਥੇ ਹੀ ਫਿਲਮ ਦੇ ਨਾਮ 'ਤੇ ਮੁੰਬਈ 'ਚ ਸਥਿਤ ਇਕ ਰੈਸਟੋਰੈਂਟ, 'ਭਾਰਤ' ਮੂਵੀ ਦੀ ਟਿਕਟ ਦਿਖਾਉਣ 'ਤੇ ਆਪਣੇ ਰੈਸਟੋਰੈਂਟ 'ਚ ਮੁਫਤ ਭੋਜਨ ਅਤੇ ਹੋਸਪਿਟੈਲਿਟੀ ਪ੍ਰਦਾਨ ਕਰ ਰਹੇ ਹਨ।
Punjabi Bollywood Tadka
ਇੰਨਾ ਹੀ ਨਹੀਂ, ਬਾਂਦਰਾ 'ਚ ਇਕ ਹੋਰ ਰੈਸਟੋਰੈਂਟ,'ਭਾਈਜਾਨ ਹੋਟਲ' ਆਪਣੇ ਗਰਾਹਕਾਂ ਦੁਆਰਾ ਸਲਮਾਨ ਸਟਾਰਰ 'ਭਾਰਤ' ਦੀ ਟਿਕਟ ਦਿਖਾਉਣ 'ਤੇ ਖਾਣ 'ਤੇ 25 ਫੀਸਦੀ ਦੀ ਛੂਟ ਦੇ ਰਹੇ ਹਨ। ਇਹ ਸਿਲਸਿਲਾ ਇੱਥੇ ਨਹੀਂ ਰੁੱਕਿਆ। ਹਾਲ ਹੀ 'ਚ ਨਾਸਿਕ 'ਚ ਇਕ ਪ੍ਰਸ਼ੰਸਕ ਨੇ ਐਕਟਰ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਖੁਦ ਲਈ ਇਕ ਪੂਰਾ ਥੀਏਟਰ ਬੁੱਕ ਕੀਤਾ ਹੈ।
Punjabi Bollywood Tadka
ਰਿਲੀਜ਼ ਤੋਂ ਕਾਫੀ ਪਹਿਲਾਂ, ਐਡਵਾਂਸ ਬੁਕਿੰਗ 'ਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੁਪਰਸਟਾਰ ਸਲਮਾਨ ਦੇ ਦੇਸ਼ ਅਤੇ ਵਿਦੇਸ਼ 'ਚ ਅਣਗਿਣਤ ਫੈਨਜ਼ ਹਨ ਅਤੇ ਪ੍ਰਸ਼ੰਸਕਾਂ ਦਾ ਇਹ ਅਣ-ਉਚਿਤ ਸਮਰਥਨ ਇਸ ਸਚਾਈ ਦਾ ਨਤੀਜਾ ਹੈ ਕਿ ਕਿਵੇਂ 'ਭਾਰਤ' ਸਲਮਾਨ  ਦੇ ਕਰੇਜ ਨੇ ਸੰਪੂਰਣ ਦੇਸ਼ 'ਚ ਲੋਕਾਂ ਨੂੰ ਆਕਰਸ਼ਿਤ ਕਰ ਲਿਆ ਹੈ।
Punjabi Bollywood Tadka
ਦੱਸ ਦੇਈਏ ਕਿ ਫਿਲਮ 'ਚ ਸਲਮਾਨ ਖਾਨ, ਕੈਟਰੀਨਾ ਕੈਫ, ਤੱਬੂ, ਦਿਸ਼ਾ ਪਟਾਨੀ, ਸੁਨੀਲ ਗਰੋਵਰ ਅਤੇ ਜੈਕੀ ਸ਼ਰਾਫ ਵਰਗੇ ਦਮਦਾਰ ਕਲਾਕਾਰ ਨਜ਼ਰ ਆਉਣਗੇ।
Punjabi Bollywood Tadka


Tags: Salman KhanBharatKatrina KaifDisha PataniSunil GroverBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari