FacebookTwitterg+Mail

ਸ਼ੂਟਿੰਗ ਕਰਨ ਪਹੁੰਚੇ ਸਲਮਾਨ ਖਾਨ ਨੂੰ ਭੀੜ ਨੇ ਪਾਇਆ ਘੇਰਾ, ਵੀਡੀਓ

salman khan
17 July, 2019 10:55:29 AM

ਮੁੰਬਈ(ਬਿਊਰੋ)— ਸਲਮਾਨ ਖਾਨ ਦੀ ਹਾਲ 'ਚ ਰਿਲੀਜ਼ ਹੋਈ ਫਿਲਮ 'ਭਾਰਤ' ਨੇ ਬਾਕਸ ਆਫਿਸ 'ਤੇ ਕਾਫੀ ਵਧੀਆ ਕਮਾਈ ਕੀਤੀ ਹੈ। ਫਿਲਮ ਦੀ ਸਫਲਤਾ ਤੋਂ ਬਾਅਦ ਹੁਣ ਸਲਮਾਨ ਆਪਣੇ ਅਗਲੇ ਪ੍ਰੋਜੈਕਟ 'ਚ ਲੱਗੇ ਹੋਏ ਹਨ। ਸਲਮਾਨ ਨੇ ਮਹਾਰਾਸ਼ਟਰ ਦੇ ਫਲਟਨ 'ਚ ਫਿਲਮ 'ਦਬੰਗ 3' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਲੋਕੇਸ਼ਨ 'ਤੇ ਪਹੁੰਚੇ ਸਲਮਾਨ ਖਾਨ ਨੂੰ ਦੇਖਣ ਲਈ ਫੈਨਜ਼ ਦੀ ਭਾਰੀ ਭੀੜ ਇਕੱਠੀ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਦੇ ਬਾਡੀਗਾਰਡ ਨੇ ਉਨ੍ਹਾਂ ਨੂੰ ਗੱਡੀ 'ਚ ਬੈਠਾਇਆ। ਇਸ ਦੌਰਾਨ ਸਲਮਾਨ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਨੇ ਜ਼ੋਰ-ਜ਼ੋਰ ਨਾਲ ਹੂਟਿੰਗ ਸ਼ੁਰੂ ਕਰ ਦਿੱਤੀ। ਸਲਮਾਨ ਖਾਨ ਦੇ ਫੈਨ ਕਲੱਬ ਨੇ ਇਹ ਵੀਡੀਓ ਸ਼ੇਅਰ ਕੀਤੀ ਹੈ।


ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸਲਮਾਨ ਨੇ ਸਕਾਈ ਬਲੂ ਕਲਰ ਦੀ ਟੀ-ਸ਼ਰਟ ਪਹਿਨੀ ਹੋਈ ਸੀ। ਸਲਮਾਨ ਦੀ ਇਕ ਝਲਕ ਦੇਖਣ ਲਈ ਉਨ੍ਹਾਂ ਦੇ ਫੈਨ ਕੁਝ ਵੀ ਕਰ ਜਾਂਦੇ ਹਨ। ਇਸੇ ਦੌਰਾਨ ਹੀ ਕੋਈ ਦਰੱਖਤ 'ਤੇ ਚੜ੍ਹਿਆ ਹੋਇਆ ਸੀ ਤਾਂ ਕੋਈ ਘਰ ਦੀ ਛੱਤ 'ਤੇ ਚੜ੍ਹ ਕੇ ਸਲਮਾਨ ਨੂੰ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਭੀੜ ਨੂੰ ਦੇਖਦੇ ਹੋਏ ਸਲਮਾਨ ਕਿਸੇ ਨਾਲ ਹੱਥ ਮਿਲਾਏ ਬਿਨਾਂ ਹੀ ਗੱਡੀ 'ਚ ਬੈਠ ਕੇ ਚਲੇ ਗਏ।


'ਦਬੰਗ 3' 'ਚ ਸਲਮਾਨ ਖਾਨ ਦੇ ਆਓਜਿਟ ਸੋਨਾਕਸ਼ੀ ਸਿਨਹਾ ਹਨ। ਸੋਨਾਕਸ਼ੀ ਫਿਲਮ 'ਚ ਸਲਮਾਨ ਖਾਨ ਦੀ ਪਤਨੀ ਰੱਜੋ ਦਾ ਕਿਰਦਾਰ ਨਿਭਾ ਰਹੀ ਹੈ। ਉਥੇ ਹੀ ਕੰਨੜ ਐਕਟਰ ਸੁਦੀਪ ਨਜ਼ਰ ਵਿਲੇਨ ਦੀ ਭੂਮਿਕਾ 'ਚ ਦਿਖਾਈ ਦੇਣਗੇ। ਫਿਲਮ ਨੂੰ ਪ੍ਰਭੂਦੇਵਾ ਡਾਇਰੈਕਟ ਕਰ ਰਹੇ ਹਨ। ਬਾਕਸ ਆਫਿਸ 'ਤੇ ਇਹ ਫਿਲਮ 20 ਦਸੰਬਰ 2019 ਨੂੰ ਰਿਲੀਜ਼ ਹੋਵੇਗੀ।


Tags: Salman KhanDabangg 3Sonakshi SinhaVideoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari