FacebookTwitterg+Mail

ਅਧੂਰੀ ਖੁਆਇਸ਼ ਨੂੰ ਪੂਰਾ ਕਰਨਾ ਚਾਹੁੰਦੀ ਹੈ ਸਲਮਾਨ ਖਾਨ ਦੀ ਮਾਂ

salman khan
01 August, 2019 10:34:30 AM

ਮੁੰਬਈ(ਬਿਊਰੋ)— ਸਲਮਾਨ ਖਾਨ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਆਪਣੇ ਵਿਆਹ ਨੂੰ ਲੈ ਕੇ ਦਰਦ ਬਿਆਨ ਕੀਤਾ ਸੀ। ਸਲਮਾਨ ਦਾ ਕਹਿਣਾ ਸੀ ਕਿ ਉਨ੍ਹਾਂ ਲਈ ਅੱਜ ਤੱਕ ਕੋਈ ਵੀ ਵਿਆਹ ਲਈ ਰਿਸ਼ਤਾ ਨਹੀਂ ਆਇਆ ਹੈ। ਇਸ ਵਿਚਕਾਰ ਉਨ੍ਹਾਂ ਨਾਲ ਜੁੜੀ ਇਕ ਵੱਡੀ ਖਬਰ ਆਈ ਹੈ। ਸ਼ਾਇਦ ਇਸ ਖਬਰ ਨੂੰ ਪੜ੍ਹਨ ਤੋਂ ਬਾਅਦ ਤੁਹਾਨੂੰ ਲੱਗੇ ਕਿ ਸਲਮਾਨ 50 ਦੀ ਉਮਰ ਪਾਰ ਕਰਨ ਤੋਂ ਬਾਅਦ ਹੁਣ ਵਿਆਹ ਲਈ ਤਿਆਰ ਹਨ। ਰਿਪੋਰਟ ਮੁਤਾਬਕ, ਸਲਮਾਨ ਖਾਨ ਦੀ ਮਾਂ ਸਲਮਾਨ ਖਾਨ ਨੂੰ ਵਿਆਹੁਤਾ ਦੇਖਣਾ ਚਾਹੁੰਦੀ ਹੈ। ਲੰਬੇ ਸਮੇਂ ਤੋਂ ਇਹ ਵੀ ਖਬਰ ਆ ਰਹੀ ਹੈ ਕਿ ਸਲਮਾਨ ਰੋਮਾਨੀਅਨ ਬਿਊਟੀ ਯੂਲੀਆ ਵੰਤੂਰ ਨੂੰ ਡੇਟ ਕਰ ਰਹੇ ਹਨ। ਅਜਿਹੇ 'ਚ ਯੂਲੀਆ ਦੇ ਜਨਮਦਿਨ 'ਤੇ ਸਲਮਾਨ ਨੇ ਉਨ੍ਹਾਂ ਨੂੰ ਬੇਹੱਦ ਵਧੀਆ ਗਿਫਟ ਦਿੱਤਾ ਹੈ।
Punjabi Bollywood Tadka

ਮਾਂ ਦੇ ਕਹਿਣ 'ਤੇ ਯੂਲੀਆ ਨੂੰ ਗਿਫਟ ਕੀਤੀ ਹੀਰੇ ਦੀ ਅੰਗੂਠੀ

ਰਿਪੋਰਟ ਮੁਤਾਬਕ, ਯੂਲੀਆ ਨੇ ਪਿਛਲੇ ਦਿਨ੍ਹੀਂ ਆਪਣਾ 39ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਇਸ ਮੌਕੇ 'ਤੇ ਸਲਮਾਨ ਨੇ ਯੂਲੀਆ ਨੂੰ ਹੀਰੇ ਦੀ ਅੰਗੂਠੀ ਗਿਫਟ 'ਚ ਦਿੱਤੀ ਹੈ। ਅਜਿਹਾ ਉਨ੍ਹਾਂ ਨੇ ਮਾਂ ਦੇ ਕਹਿਣ ਉੱਤੇ ਕੀਤਾ ਹੈ। ਸਲਮਾ ਖਾਨ ਚਾਹੁੰਦੀ ਸੀ ਕਿ ਸਲਮਾਨ ਆਪਣੀ ਲੇਡੀ ਲਵ ਨੂੰ ਕੋਈ ਜਿਊਲਰੀ ਗਿਫਟ ਕਰੇ। ਅਜਿਹੇ 'ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਲਮਾਨ, ਯੂਲੀਆ ਦੇ ਨਾਲ ਰਿਸ਼ਤਾ ਅੱਗੇ ਵਧਾ ਸਕਦੇ ਹਨ।
Punjabi Bollywood Tadka
ਦੱਸ ਦੇਈਏ ਕਿ ਯੂਲੀਆ, ਸਲਮਾਨ ਦੀ ਫਿਲਮ 'ਚ ਗੀਤ ਵੀ ਗਾ ਚੁੱਕੀ ਹੈ। ਉਨ੍ਹਾਂ ਨੇ 'ਸੁਲਤਾਨ' 'ਚ 'ਬੇਬੀ ਕੋ ਬੇਸ ਪਸੰਦ ਹੈ' ਅਤੇ 'ਰੇਸ 3' 'ਚ 'ਸੈਲਫਿਸ਼' ਗੀਤ ਗਾਇਆ ਸੀ। ਇਸ ਤੋਂ ਇਲਾਵਾ ਹੁਣ ਯੂਲੀਆ ਦੀ ਡੈਬਿਊ ਫਿਲਮ ਆਉਣ ਵਾਲੀ ਹੈ। ਫਿਲਮ ਦਾ ਨਾਮ 'ਰਾਧਾ ਕਿਉਂ ਗੋਰੀ ਮੈਂ ਕਿਉਂ ਕਾਲਾ' ਹੈ। ਉੱਥੇ ਹੀ ਸਲਮਾਨ ਹੁਣ ਫਿਲਮ 'ਦਬੰਗ 3' 'ਚ ਨਜ਼ਰ ਆਉਣਗੇ।
Punjabi Bollywood Tadka
ਇਸ ਫਿਲਮ ਨੂੰ ਪ੍ਰਭੂਦੇਵਾ ਡਾਇਰੈਕਟ ਕਰ ਰਹੇ ਹਨ। ਫਿਲਮ 'ਚ ਸੋਨਾਕਸ਼ੀ ਸਿਨਹਾ ਲੀਡ ਅਦਾਕਾਰਾ ਦੇ ਰੋਲ 'ਚ ਨਜ਼ਰ ਆਵੇਗੀ। ਫਿਲਮ ਦੇ ਪ੍ਰੋਡਿਊਸਰ ਵੀ ਅਰਬਾਜ਼ ਖਾਨ ਹਨ। ਇਸ ਵਾਰ 'ਦਬੰਗ 3' ਤੋਂ ਸਾਈਂ ਮਾਂਜਰੇਕਰ ਬਾਲੀਵੁਡ ਡੈਬਿਊ ਕਰੇਗੀ। ਜੋ ਕਿ ਮਹੇਸ਼ ਮਾਂਜਰੇਕਰ ਦੀ ਬੇਟੀ ਹੈ। ਉਹ ਫਿਲਮ 'ਚ ਛੋਟੇ ਚੁਲਬੁਲ ਪਾਂਡੇ ਨਾਲ ਰੋਮਾਂਸ ਕਰਦੀ ਨਜ਼ਰ ਆ ਸਕਦੀ ਹੈ।


Tags: Salman Khanlulia VanturSalma KhanBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari