FacebookTwitterg+Mail

ਜਾਣੋ ਸਲਮਾਨ ਖ਼ਾਨ ਬਾਰੇ ਕੁਝ ਖਾਸ ਗੱਲਾਂ, ਹੀਰੋ ਨਹੀਂ 'ਪਾਪਾ' ਦੀ ਤਰ੍ਹਾਂ ਬਣਨਾ ਚਾਹੁੰਦੇ ਸਨ ਲੇਖਕ

    1/13
27 December, 2016 04:01:36 PM
ਮੁੰਬਈ—ਸੁਪਰਸਟਾਰ ਸਲਮਾਨ ਖ਼ਾਨ ਅੱਜ 51 ਸਾਲਾਂ ਦੇ ਹੋ ਗਏ ਹਨ। ਸਲਮਾਨ ਨੇ ਆਪਣੇ ਪੂਰੇ ਪਰਿਵਾਰ ਅਤੇ ਬਾਲੀਵੁੱਡ ਦੇ ਸਾਰੇ ਦੋਸਤਾਂ ਨਾਲ ਆਪਣਾ 51ਵਾਂ ਜਨਮਦਿਨ ਦਾ ਜਸ਼ਨ ਮਨਾਇਆ। ਇਸ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਸਲਮਾਨ ਦੀ 10 ਇਸ ਤਰ੍ਹਾਂ ਗੱਲਾਂ ਦੱਸਣ ਜਾ ਰਹੇ ਹਨ, ਜੋ ਤੁਸੀਂ ਸ਼ਾਇਦ ਹੀ ਕਦੇ ਸੁਣੀਆਂ ਨਹੀਂ ਹੋਣਗੀਆਂ। ਸਲਮਾਨ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਸ਼ੁਰੂਆਤੀ ਦਿਨਾਂ 'ਚ ਕਰਨਾ ਪਿਆ ਸੰਘਰਸ਼
- ਬਾਲੀਵੁੱਡ ਦੇ ਭਾਈਜਾਨ ਕਹਾਉਣ ਵਾਲੇ ਸਲਮਾਨ ਖ਼ਾਨ ਦਾ ਅਸਲੀ ਨਾਂ ਅਬਦੁਲ ਰਾਸ਼ਿਦ ਸਲੀਮ ਸਲਮਾਨ ਖ਼ਾਨ ਹਨ। ਸਲਮਾਨ ਦਾ ਜਨਮ 27 ਅਕਤੂਬਰ, 1965 ਨੂੰ ਹੋਇਆ। ਉਨ੍ਹਾਂ ਦੇ ਪਿਤਾ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਲੇਖਕ ਹਨ, ਜਿਨ੍ਹਾਂ ਨੇ ਫਿਲਮ 'ਸ਼ੋਲੇ' ਵਰਗੀਆਂ ਕਈ ਹਿੱਟ ਫਿਲਮਾਂ ਦੀਆਂ ਕਹਾਣੀਆਂ ਲਿਖੀਆਂ। ਸਲਮਾਨ ਖ਼ਾਨ ਨੂੰ ਫਿਲਮ ਇੰਡਸਟਰੀ 'ਚ ਆਪਣੀ ਜਗ੍ਹਾ ਬਣਾਉਣ ਲਈ ਕਾਫੀ ਸੰਘਰਸ਼ ਕਰਨਾ ਪਿਆ। ਇਸ ਦੌਰਾਨ ਉਨ੍ਹਾਂ ਦੇ ਹੱਥ ਕਈ ਵਾਰ ਨਿਰਾਸ਼ਾ ਲੱਗੀ। ਸੰਘਰਸ਼ ਦੌਰਾਨ ਸਲਮਾਨ ਬੀ-ਗ੍ਰੇਡ ਫਿਲਮਾਂ ਦੇ ਡਾਇਰੈਕਟਰ ਕੋਲ ਵੀ ਗਏ ਸਨ, ਜਿਨ੍ਹਾਂ ਨੇ ਆਪਣੇ ਚਪੜਾਸੀ ਨੂੰ ਕਹਿ ਦਿੱਤਾ ਸੀ ਕਿ ਸਲਮਾਨ ਨੂੰ ਦਫਤਰ ਤੋਂ ਬਾਹਰ ਜਾਣ ਲਈ ਕਹਿ ਦਿੱਤਾ ਸੀ। ਫਿਲਮਾਂ 'ਚ ਆਉਣ ਤੋਂ ਪਹਿਲਾ ਸਲਮਾਨ ਖ਼ਾਨ ਨੇ ਉਸ ਸਮੇਂ ਦੇ ਡਾਇਰੈਕਟਰ ਸ਼ਸ਼ੀਲਾਲ ਨਾਇਰ ਨਾਲ ਬਤੌਰ ਅਸਿਸਟੈਂਟ ਡਾਇਰੈਕਟਰ ਦੇ ਰੂਪ 'ਚ ਵੀ ਕੰਮ ਕੀਤਾ ਸੀ ਤਾਂ ਕਿ ਉਹ ਪਰਦੇ ਦੇ ਖਾਸ ਬਾਰੀਕਿਆਂ ਨੂੰ ਸਮਝ ਸਕਣ।
ਵਿਗਿਆਪਨ 'ਚ ਮਿਲਿਆ ਕੰਮ
- ਸਲਮਾਨ ਨੇ ਸ਼ੁਰੂਆਤ 1989 ਤੋਂ ਕੀਤੀ। ਇਸ ਵਿਗਿਆਪਨ ਨਾਲ ਜੈਕੀ ਸ਼ਰਾਫ ਦੀ ਪਤਨੀ ਅਤੇ ਟਾਈਗਰ ਸ਼ਰਾਫ ਦੀ ਮਾਂ ਆਇਸ਼ਾ ਸ਼ਰਾਫ ਨਾਲ ਨਜ਼ਰ ਆਏ ਸਨ। ਸਲਮਾਨ ਨੂੰ ਤੈਰਾਕੀ ਦਾ ਵੀ ਬਹੁਤ ਸ਼ੌਂਕ ਹੈ। ਸਕੂਲ ਦੇ ਦਿਨਾਂ 'ਚ ਸਲਮਾਨ ਨੈਸ਼ਨਲ ਲੈਬਲ 'ਤੇ ਸਵੀਮਿੰਗ ਕਰਦੇ ਹੁੰਦੇ ਸਨ, ਇਹ ਹੀ ਨਹੀਂ ਸਲਮਾਨ ਨੂੰ ਲੱਗਦਾ ਹੈ ਕਿ ਸਵੀਮਿੰਗ ਕਾਰਨ ਹੀ ਉਸ ਨੂੰ ਆਪਣਾ ਪਹਿਲਾ ਵਿਗਿਆਪਨ ਮਿਲਿਆ।
ਦੋਸਤਾਂ ਦੀ ਮਦਦ ਕਰਨ 'ਚ ਹਮੇਸ਼ਾ ਅੱਗੇ ਰਹਿੰਦੇ
- ਸਲਮਾਨ ਸੰਜੇ ਦੱਤ, ਆਮਿਰ ਖ਼ਾਨ ਵਰਗੇ ਕਲਾਕਾਰਾਂ ਨੂੰ ਬੇਹੱਦ ਕਰੀਬੀ ਦੋਸਤ ਹਨ ਪਰ ਸੰਘਰਸ਼ ਦੇ ਦਿਨਾਂ 'ਚ ਸਲਮਾਨ ਨੂੰ ਇਨ੍ਹਾਂ ਵੱਡਿਆਂ ਕਲਾਕਾਰਾਂ ਤੋਂ ਈਰਖਾ ਹੁੰਦੀ ਸੀ। ਬਹੁਤ ਘੱਟ ਲੋਕ ਜਾਣਦੇ ਹਨ ਕਿ ਸਲਮਾਨ ਆਪਣੇ ਦੋਸਤਾਂ ਦੀਆਂ ਤਸਵੀਰਾਂ ਆਪਣੇ ਨਾਲ ਰੱਖਦੇ ਸਨ। ਖੁਦ ਕੰਮ 'ਚ ਰਿਜੈਕਟ ਹੋਣ ਦੇ ਬਾਵਜ਼ੂਦ ਵੀ ਸਲਮਾਨ ਆਪਣੇ ਦੋਸਤਾਂ ਲਈ ਕੰਮ ਮੰਗਦੇ ਸਨ।
ਰਾਕੇਸ਼ ਰੋਸ਼ਨ ਨਾਲ ਹੋਈ ਮੁਲਾਕਾਤ
- ਸਲਮਾਨ ਦੇ ਪਿੱਛੇ ਐਕਟਰ ਬਣਾਉਣ 'ਚ ਸਭ ਤੋਂ ਵੱਡਾ ਹੱਥ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਰਾਕੇਸ਼ ਰੋਸ਼ਨ ਦਾ ਹੈ। ਉਨ੍ਹਾਂ ਨੇ ਸਲਮਾਨ ਨੂੰ ਅਭਿਨੇਤਾ ਬਣਨ ਦੀ ਸਲਾਹ ਦਿੱਤੀ ਸੀ। ਇਸ ਪਾਰਟੀ 'ਚ ਹੋਈ ਮੁਲਾਕਾਤ 'ਚ ਰਾਕੇਸ਼ ਰੋਸ਼ਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਅੱਗੇ ਜਾ ਕੇ ਇਕ ਵੱਡਾ ਕਲਾਕਾਰ ਬਣਨਗੇ। ਬਾਅਦ 'ਚ ਸਾਲ 1989 'ਚ ਸਲਮਾਨ ਦੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਹੋਈ ਫਿਲਮ 'ਬੀਵੀ ਹੋ ਤੋ ਐਸੀ' ਇਸ ਫਿਲਮ 'ਚ ਸਲਮਾਨ ਸਪੋਰਟਿੰਗ ਅਦਾਕਾਰ 'ਚ ਦਿਖਾਈ ਦਿੱਤੇ ਪਰ ਇਸ ਫਿਲਮ 'ਚ ਉਨ੍ਹਾਂ ਦੀ ਅਵਾਜ਼ ਕਿਸੇ ਹੋਰ ਆਰਟਿਸਟ ਦੀ ਲਈ ਗਈ ਸੀ।
ਦੋਸਤਾਂ ਨਾਲ ਖੁਦ ਦੀ ਆਪਣੀ ਪਹਿਲੀ ਫਿਲਮ ਦੇਖਣ ਗਏ
- ਸਲਮਾਨ ਖ਼ਾਨ ਆਪਣੇ ਦੋਸਤ ਰਾਜੀਵ ਨਾਲ ਆਪਣੀ ਹੀ ਫਿਲਮ 'ਮੈਨੇ ਪਿਆਰ ਕੀਆ' ਦੇਖਣ ਗਏ ਸਨ ਪਰ ਮਜ਼ੇਦਾਰ ਗੱਲ ਇਸ ਸੀ ਕਿ ਹਾਲ 'ਚ ਅੰਦਰ ਜਾਂਦੇ ਸਮੇਂ ਘੱਟ ਲੋਕਾਂ ਨੇ ਪਛਾਣਿਆਂ ਸੀ ਪਰ ਫਿਲਮ ਖਤਮ ਹੋਣ 'ਤੇ ਹਾਲ 'ਚੋਂ ਬਾਹਰ ਨਿਕਲਣ ਸਮੇਂ ਅੱਧਿਆ ਤੋਂ ਜ਼ਿਆਦਾ ਭੀੜ ਉਨ੍ਹਾਂ ਦੀ ਬਾਈਕ ਦੇ ਪਿੱਛੇ ਭੱਜਦੇ ਰਹੇ ਸੀ। ਫਿਲਮ 'ਮੈਨੇ ਪਿਆਰ ਕਿਉ ਕਿਆ' ਦੇ ਰਿਲੀਜ਼ ਤੋਂ ਬਾਅਦ 6 ਮਹੀਨੇ ਤੋਂ ਬਾਅਦ ਉਨ੍ਹਾਂ ਨੂੰ ਕੋਈ ਆਫਰ ਨਹੀਂ ਮਿਲਿਆ।
ਬਾਲੀਵੁੱਡ ਸੁੰਦਰੀਆਂ ਨਾਲ ਅਫੇਅਰ
- ਸਲਮਾਨ ਦੀ ਪਹਿਲੀ ਪ੍ਰੇਮਿਕਾ ਸ਼ਹੀਨ ਜਾਫਰੀ ਸੀ। ਸ਼ਾਹੀਨ ਅਸ਼ੋਕ ਕੁਮਾਰ ਦੀ ਦੋਹਤੀ ਸੀ। ਉਸ ਸਮੇਂ ਸਲਮਾਨ ਸੈਂਟ ਜੈਨੀਅਰਸ ਕਾਲਜ ਦੇ ਬਾਹਰ ਆਪਣੀ ਰੈੱਡ ਕਲਰ ਦੀ ਸਪੋਰਟਸ ਕਾਰ 'ਚ ਉਸ ਦਾ ਇੰਤਜ਼ਾਰ ਕਰਦੇ ਹੁੰਦੇ ਸਨ। ਸ਼ਹੀਨ ਸਲਮਾਨ ਦੀ ਗੁਆਢੀ ਵੀ ਸੀ ਅਤੇ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਸ ਲਈ ਸਲਮਾਨ ਦੁੱਧ ਵਾਲੇ ਤੱਕ ਬਣ ਗਏ ਸਨ। ਸਲਮਾਨ ਉਸ ਦੇ ਘਰ 'ਚ ਦੁੱਧ ਅਤੇ ਬ੍ਰੈਡ ਤੱਕ ਦੇ ਕੇ ਆਉਂਦੇ ਸਨ। ਬਾਅਦ 'ਚ ਸਲਮਾਨ ਦੇ ਅਫੇਅਰ ਸੰਗੀਤਾ ਬਿਜਲਾਨੀ, ਸੋਮੀ ਅਲੀ, ਐਸ਼ਵਰਿਆ ਸਮੇਤ ਕਈ ਅਦਾਕਾਰਾਂ ਨਾਲ ਹੋਏ।
ਪਿਤਾ ਦੀ ਦਿੱਤਾ ਬਰੈੱਸਲੇਟ ਹੋਇਆ ਲੱਕੀ ਸਾਬਿਤ
- ਸਲਮਾਨ ਜੋ ਹਮੇਸ਼ਾ ਲਈ ਆਪਣੇ ਹੱਥ 'ਚ ਬਰੈੱਸਲੇਟ ਪਾ ਕੇ ਰੱਖਦੇ ਹਨ ਉਹ ਉਨ੍ਹਾਂ ਦੇ ਪਾਪਾ ਸਲੀਮ ਨੇ ਦਿੱਤਾ ਹੈ, ਉਨ੍ਹਾਂ ਦੇ ਪਾਪਾ ਵੀ ਉਸੇ ਤਰ੍ਹਾਂ ਦੇ ਬਰੈੱਸਲੇਟ ਪਾ ਕੇ ਰੱਖਦੇ ਹਨ। ਇਸ ਬਰੈੱਸਲੇਟ ਨੂੰ ਸਲਮਾਨ ਆਪਣੇ ਲਈ ਲੱਕੀ ਮੰਨਦੇ ਹਨ।
ਫੋਨ 'ਤੇ ਗੱਲ ਕਰਾਨ ਹੈ ਪਸੰਦ
- ਸਲਮਾਨ ਖ਼ਾਨ ਨੂੰ ਹਮੇਸ਼ਾ ਟਵਿੱਟਰ 'ਤੇ ਆਪਣੇ ਪ੍ਰਸ਼ੰਸ਼ਕਾਂ ਨਾਲ ਕਈ ਵਾਰ ਗੱਲਬਾਤ ਕਰਦੇ ਦੇਖਿਆ ਗਿਆ। ਸਲਮਾਨ ਦੀ ਕੋਈ ਈ-ਮੇਲ ਆਈ ਡੀ ਨਹੀਂ ਹੈ ਉਨ੍ਹਾਂ ਨੂੰ ਮੇਲ ਕਰਨਾ ਬਿਲਕੁਲ ਪਸੰਦ ਨਹੀਂ, ਉਹ ਹਮੇਸ਼ਾ ਫੋਨ 'ਤੇ ਗੱਲ ਕਰਨਾ ਪਸੰਦ ਕਰਦੇ ਹਨ।
ਬੀਮਾਰੀ ਨਾਲ ਪੀੜਿਤ
- ਸਲਮਾਨ ਨੂੰ 'trigeminal neuralgia' ਨਾਂ ਦੀ ਬੀਮਾਰੀ ਹੈ, ਜੋ ਲਾਈਲਾਜ ਹੈ। ਇਸ ਨੂੰ 'Suicide disease' ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਸਲਮਾਨ ਦਾ ਕਹਿਣਾ ਹੈ ਕਿ ਇਸ ਕਾਰਨ ਇਕ ਆਂਡਾ ਖਾਣ 'ਚ ਕਈ ਵਾਰ ਕਈ ਘੰਟੇ ਲੱਗ ਜਾਂਦੇ ਹਨ।

Tags: ਸਲਮਾਨ ਖ਼ਾਨਜਨਮਦਿਨਜਸ਼ਨ Salman Khan birthday celebration