FacebookTwitterg+Mail

ਸਲਮਾਨ ਨਾਲ ਫਿਰ ਤੋਂ ਕੰਮ ਕਰਨਾ ਚਾਹੁੰਦੀ ਹੈ ਸਨਾ ਖਾਨ

salman khan
08 May, 2017 11:25:00 AM

ਮੁੰਬਈ— ਬਾਲੀਵੁੱਡ ਅਭਿਨੇਤਰੀ ਸਨਾ ਖਾਨ ਦਾ ਕਹਿਣਾ ਹੈ ਕਿ ਉਹ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨਾਲ ਇਕ ਵਾਰੀ ਫਿਰ ਤੋਂ ਕੰਮ ਕਰਨਾ ਚਾਹੁੰਦੀ ਹੈ। ਸਨਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਲਮਾਨ ਦੀ ਫਿਲਮ 'ਜੈ ਹੋ' ਨਾਲ ਕੀਤੀ ਸੀ। ਇਕ ਇੰਟਰਵਿਊ ਦੌਰਾਨ ਸਨਾ ਨੇ ਕਿਹਾ, ''ਮੈਂ ਉਨ੍ਹਾਂ ਨਾਲ ਫਿਰ ਤੋਂ ਕੰਮ ਕਰਨ ਦੀ ਇੱਛਾ ਰੱਖਦੀ ਹਾਂ। ਮੈਂ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਲਈ ਕਈ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਫਿਲਮ 'ਜੈ ਹੋ' ਦਾ ਹਿੱਸਾ ਬਣਨ 'ਤੇ ਮੈਂ ਸਲਮਾਨ ਦਾ ਧੰਨਵਾਦ ਕਰਦੀ ਹਾਂ। ਕਿਉਂ ਕਿ ਇਸ ਫਿਲਮ 'ਚ ਮੇਰਾ ਅਨੁਭਵ ਬਹੁਤ ਵਧੀਆ ਰਿਹਾ ਸੀ।

ਸਨਾ ਨੇ ਕਿਹਾ, ''ਮੈਂ ਬਹੁਤ ਸਾਰੇ ਸੁਪਨੇ ਦੇਖੇ ਸੀ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਮਿਹਨਤ ਵੀ ਕੀਤੀ। ਮੈਂ ਆਪਣੀ ਮਾਂ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਉਹ ਹਮੇਸ਼ਾ ਮੇਰੇ ਨਾਲ ਸਨ। ਇਸ ਤੋਂ ਇਲਾਵਾ ਜਿਨ੍ਹਾਂ ਨੇ ਸਮੇਂ 'ਤੇ ਮੇਰਾ ਵਿਸ਼ਵਾਸ ਕੀਤਾ ਮੈਂ ਉਨ੍ਹਾਂ ਦੀ ਬਹੁਤ ਧੰਨਵਾਦੀ ਹਾਂ।''


Tags: Salman Khan Sana Khan Jai Ho Carrier ਸਲਮਾਨ ਖਾਨ ਸਨਾ ਖਾਨ