FacebookTwitterg+Mail

ਕੈਟਰੀਨਾ ਨਾਲ ਪੁਲ 'ਤੇ ਆਰਾਮ ਫਰਮਾਉਂਦੇ ਨਜ਼ਰ ਆਏ ਸਲਮਾਨ ਖਾਨ

salman khan
16 May, 2017 03:54:24 PM

ਮੁੰਬਈ— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ' ਦੀ ਸ਼ੂਟਿੰਗ 'ਚ ਵਿਅਸਥ ਹਨ। ਇਸ ਫਿਲਮ 'ਚ ਕੈਟਰੀਨਾ ਕੈਫ ਇਕ ਅਹਿਮ ਕਿਰਦਾਰ ਨਿਭਾਅ ਰਹੀ ਹੈ। ਬੀਤੇ ਦਿਨੀਂ ਇਨ੍ਹਾਂ ਦੋਵਾਂ ਦੀਆਂ ਅਸਟਰੇਲੀਆਂ 'ਚ ਆਪਣੀ ਸ਼ੂਟਿੰਗ ਦੌਰਾਨ ਇਕ ਰੌਮਾਂਟਿਕ ਗੀਤ ਅਤੇ ਕੁਝ ਤਸਵੀਰਾਂ ਸ਼ੇਅਰ ਹੋਈਆਂ ਸਨ। ਹਾਲ ਹੀ 'ਚ ਕੈਟਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸਲਮਾਨ ਅਤੇ ਕੈਟਰੀਨਾ ਪੁਲ ਦੇ ਕੋਲ ਬੈਠੇ ਨਜ਼ਰ ਆ ਰਹੇ ਹਨ। ਦੋਵਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ.

ਜ਼ਿਕਰਯੋਗ ਹੈ ਕਿ ਸਲਮਾਨ ਦੀ ਆਉਣ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ' 'ਚ ਸਲਮਾਨ ਕੈਟਰੀਨਾ ਨਾਲ ਇਕ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਅਕਸਰ ਫਿਲਮ ਦੇ ਸੈੱਟ ਤੋਂ ਦੋਵਾਂ ਦੀਆਂ ਤਸਵੀਰਾਂ ਸ਼ੇਅਰ ਹੁੰਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਸਲਮਾਨ ਜਲਦ ਹੀ ਈਦ ਦੇ ਮੌਕੇ ਆਪਣੇ ਫੈਨਜ਼ ਲਈ ਇਕ ਹੋਰ ਤੋਹਫਾ ਲੈ ਕੇ ਆ ਰਹੇ ਹਨ। ਸਲਮਾਨ ਦੀ ਫਿਲਮ 'ਟਿਊਬਲਾਈਟ' ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋ ਸਕਦੀ ਹੈ।


Tags: Salman Khan Katrina Kaif Film actress Tiger Zinda Hai Tubelight Swimming pool ਸਲਮਾਨ ਖਾਨ ਕੈਟਰੀਨਾ ਕੈਫ