ਮੁੰਬਈ— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਬੀਤੀ ਰਾਤ ਸ਼ਨਿਵਾਰ 'ਬਿਗ ਐਵਾਰਡਸ 2017' ਦੇ ਸਮਾਰੋਹ 'ਚ ਪਹੁੰਚੇ ਹੋਏ ਹਨ। ਇਸ ਮੌਕੇ ਸਲਮਾਨ ਆਪਣੀ ਫਿਲਮ 'ਜੈ ਹੋ' ਦੀ ਕੋ-ਸਟਾਰ ਸਨਾ ਖਾਨ ਨੂੰ ਗਲੇ ਲਗਾਉਂਦੇ ਕੈਮਰੇ 'ਚ ਕੈਦ ਹੋ ਗਏ। ਇਸ ਸਮਾਰੋਹ ਦੌਰਾਨ ਸਲਮਾਨ ਬਲੂ ਅਤੇ ਬਲੈਕ ਸੂਟ 'ਚ ਬੇਹੱਦ ਹੈਂਡਸਮ ਦਿਖਾਈ ਦੇ ਰਹੇ ਸੀ। ਉੱਥੇ ਹੀ ਸਨਾ ਡਿਜਾਈਨਰ ਨਿਕਿਤਾ ਟੰਡਨ ਦੀ ਬਲੈਕ ਬੈਕਲੈੱਸ ਗਾਉਣ ਪਹਿਣੇ ਬੇਹੱਦ ਖੂਬਸੂਰਤ ਅਤੇ ਹੌਟ ਦਿਖਾਈ ਦੇ ਰਹੀ ਸੀ।
ਸਨਾ ਖਾਨ
'ਉੜਤਾ ਪੰਜਾਬ' ਦੀ ਅਭਿਨੇਤਰੀ ਆਲੀਆ ਭੱਟ ਪਿੰਕ ਗਾਉਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਕਾਜੋਲ, ਦਿਸ਼ਾ ਪਟਾਨੀ, ਹੁਮਾ ਕੁਰੈਸ਼ੀ, ਸੁਸ਼ਾਂਤ ਸਿੰਘ ਰਾਜਪੂਤ ਸਮੇਤ ਕਈ ਬਾਲੀਵੁੱਡ ਸਿਤਾਰੇ ਇਸ ਐਵਾਰਡ ਸੈਰੇਮਨੀ ਦਾ ਹਿੱਸਾ ਬਣੇ ਹੋਏ ਹਨ।
ਦਿਸ਼ਾ ਪਟਾਨੀ
ਸੁਸ਼ਾਂਤ ਸਿੰਘ ਰਾਜਪੂਤ
ਸ਼ਾਹਿਦ ਕਪੂਰ
ਬਾਲੀਵੁੱਡ ਸਟਾਰਜ਼ ਤੋਂ ਇਲਾਵਾ ਟੀ. ਵੀ. ਦੇ ਕਈ ਸਿਤਾਰੇ ਵੀ ਇਸ ਮੌਕੇ ਪਹੁੰਚੇ ਹੋਏ ਸੀ। ਟੀ ਵੀ ਅਦਾਕਾਰਾ ਦਿਵਿਆਂਕਾ ਤਿਰਪਾਠੀ ਪਤੀ ਵਿਵੇਕ ਦਹਿਆ ਨਾਲ ਮੌਜੂਦ ਸੀ।
'ਬੇਬੀ ਡੋਲ' ਦੀ ਫੇਮ ਗਾਇਕਾ ਕਨਿਕਾ ਕਪੂਰ ਰੈੱਡ ਸਾੜੀ ਲੁੱਕ 'ਚ ਦਿਖਾਈ ਦੇ ਰਹੀ ਸੀ।