FacebookTwitterg+Mail

'ਟਾਈਗਰ ਜ਼ਿੰਦਾ ਹੈ' ਦੀ ਰੈਪਅੱਪ ਪਾਰਟੀ 'ਚ ਦਿਖੇ ਸਲਮਾਨ-ਕੈਟਰੀਨਾ

salman khan
30 July, 2017 06:22:02 PM

ਮੁੰਬਈ— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਜੋੜੀ ਇਕ ਵਾਰ ਫਿਰ ਤੋਂ 'ਟਾਈਗਰ ਜ਼ਿੰਦਾ ਹੈ' 'ਚ ਨਜ਼ਰ ਆਵੇਗੀ। ਹਾਲ ਹੀ 'ਚ ਇਹ ਦੋਵੇਂ ਸਟਾਰ ਮੋਰੱਕੋ ਤੋਂ ਸ਼ੂਟਿੰਗ ਕਰਨ ਤੋਂ ਬਾਅਦ ਵਾਪਸ ਆ ਚੁੱਕੇ ਹਨ। ਫਿਲਮ ਦੀ ਸ਼ੂਟਿੰਗ ਦੌਰਾਨ ਦੋਵਾਂ ਨੇ ਕਾਫੀ ਮਸਤੀ ਕੀਤੀ ਹੈ। ਇਸ ਤੋਂ ਇਲਾਵਾ ਫਿਲਮ 'ਚ ਦੋਵੇਂ ਕਾਫੀ ਸਟੰਟ ਕਰਦੇ ਨਜ਼ਰ ਆਉਣਗੇ ਜਿਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਵੀ ਆ ਚੁੱਕੀਆਂ ਹਨ।


ਹਾਲ ਹੀ 'ਚ ਇਕ ਤਸਵੀਰ ਸਾਹਮਣੇ ਆਈ ਹੈ ਜੋ ਕਿ ਮੋਰੱਕੋ ਸ਼ੂਟਿੰਗ ਦੇ ਬਾਅਦ ਰੈਪਅੱਪ ਪਾਰਟੀ ਦੀ ਹੈ। ਇਸ ਤਸਵੀਰ 'ਚ ਭਾਈਜਾਨ ਕਾਲੇ ਰੰਗ ਦੀ ਟੀ-ਸ਼ਰਟ, ਮੋਨੋਕ੍ਰੋਮ ਵਾਲਾ ਸਕਰਾਫ ਅਤੇ ਜੀਨਸ਼ ਪਹਿਣੇ ਨਜ਼ਰ ਆ ਰਹੇ ਹਨ। ਉੱਥੇ ਹੀ ਕੈਟਰੀਨਾ ਸਫੇਦ ਰੰਗ ਦੀ ਟੀ-ਸ਼ਰਟ ਅਤੇ ਜੀਨਸ ਪਹਿਣੇ ਦਿਖ ਰਹੀ ਹੈ। ਸਲਮਾਨ ਅਤੇ ਕੈਟਰੀਨਾ ਦੀ ਜੋੜੀ ਕਰੀਬ 5 ਸਾਲ ਬਾਅਦ ਇਕੱਠੇ ਨਜ਼ਰ ਆਉਣਗੇ। ਆਖਰੀ ਵਾਰ ਦੋਵੇਂ 2012 'ਚ ਆਈ ਫਿਲਮ 'ਟਾਈਗਰ ਜ਼ਿੰਦਾ ਹੈ' 'ਚ ਦਿਖਾਈ ਦਿੱਤੇ ਸਨ। ਇਸ ਤੋਂ ਇਲਾਵਾ 16 ਜੁਲਾਈ ਨੂੰ ਹੋਏ ਨਿਊਯਾਰਕ 'ਚ ਆਈਫਾ ਐਵਾਰਡਸ 2017 'ਚ ਸਲਮਾਨ ਅਤੇ ਕੈਟਰੀਨਾ ਦੀ ਜੋੜੀ ਕਾਫੀ ਖੂਬਸੂਤਰ ਦਿਖਾਈ ਦੇ ਰਹੀ ਸੀ।


Tags: Salman Khan Salman Khan Wrap up party Hindi Film Tiger Zinda Hai ਸਲਮਾਨ ਖਾਨ ਕੈਟਰੀਨਾ ਕੈਫ