FacebookTwitterg+Mail

ਸਲਮਾਨ ਸਾਹਮਣੇ ਫੈਨ ਨੂੰ ਸ਼ੋਅ-ਆਫ ਕਰਨਾ ਪੈ ਗਿਆ ਮਹਿੰਗਾ, ਲੋਕਾਂ ਸਾਹਮਣੇ ਇੰਝ ਬਣਿਆ ਮਖੌਲ ਦਾ ਕੇਂਦਰ

salman khan
05 September, 2017 01:33:15 PM

ਮੁੰਬਈ— ਬਾਲੀਵੁੱਡ ਐਕਟਰ ਸਲਮਾਨ ਖਾਨ ਮੂਡੀ ਪਰਸਨ ਹਨ। ਚੰਗਾ ਮੂਡ ਹੋਵੇ ਤਾਂ ਕਿਸੇ ਦੀ ਲਾਈਫ ਬਣਾ ਦਿੰਦੇ ਹਨ। ਉੱਥੇ ਦੂਜੇ ਪਾਸੇ ਖਰਾਬ ਮੂਡ 'ਚ ਕੁਝ ਵੀ ਕਰ ਜਾਂਦੇ ਹਨ। ਇਕ ਇਵੈਂਟ ਦੌਰਾਨ ਕੁਝ ਅਜਿਹਾ ਹੀ ਹੋਇਆ, ਜਿਸ ਨੂੰ ਦੇਖ ਸਾਰੇ ਹੈਰਾਨ ਰਹਿ ਗਏ। ਅਸਲ 'ਚ ਇਕ ਐਵਾਰਡ ਸ਼ੋਅ ਦੌਰਾਨ ਸਲਮਾਨ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਗੱਲ ਕਰ ਰਹੇ ਸਨ। ਉਸੇ ਸਮੇਂ ਇਕ ਫੈਨ ਉਨ੍ਹਾਂ ਦੇ ਕੋਲ ਆਇਆ ਅਤੇ ਉਨ੍ਹਾਂ ਨੂੰ ਆਪਣਾ ਅਣਬ੍ਰੇਕੇਬਲ ਫੋਨ ਦਿਖਾਉਣ ਲੱਗਾ। 
ਜਾਣਕਾਰੀ ਮੁਤਾਬਕ ਫੈਨ ਦਾ ਕਹਿਣਾ ਸੀ ਕਿ ਇਹ ਫੋਨ ਕਦੀ ਟੁੱਟ ਨਹੀ ਸਕਦਾ। ਪਹਿਲਾਂ ਤਾਂ ਸਲਮਾਨ ਨੇ ਇਸ ਗੱਲ ਨੂੰ ਇਗਨੋਰ ਕੀਤਾ ਅਤੇ ਮੁੜ ਦੋਸਤਾਂ ਨਾਲ ਗੱਲਬਾਤ ਕਰਨ ਲੱਗੇ ਪਰ ਜਦੋਂ ਉਹ ਫੈਨ ਫਿਰ ਵੀ ਨਾ ਟਲਿਆ ਤਾਂ ਗੁੱਸੇ 'ਚ ਆ ਕੇ ਸਲਮਾਨ ਨੇ ਉਸ ਤੋਂ ਫੋਨ ਫੜਿਆ ਅਤੇ ਜ਼ੋਰ ਦੀ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਫੋਨ ਟੁੱਟ ਗਿਆ। ਸਲਮਾਨ ਨੇ ਫੋਨ ਦੇ ਟੁੱਕੜਿਆਂ ਨੂੰ ਚੁੱਕਿਆਂ ਅਤੇ ਫੈਨ ਨੂੰ ਕਿਹਾ— ਅਣਬ੍ਰੇਕੇਬਲ ਫੋਨ? ਇਸ ਤੋਂ ਬਾਅਦ ਉੱਥੇ ਮੌਜੂਦ ਸਾਰੇ ਲੋਕ ਹੱਸਣ ਲੱਗੇ। ਉਸ ਦੌਰਾਨ ਫੈਨ ਨੂੰ ਵੀ ਸਲਮਾਨ ਸਾਹਮਣੇ ਸ਼ੋਅ-ਆਫ ਕਰਨ ਦਾ ਪਛਤਾਵਾ ਹੋ ਰਿਹਾ ਹੋਵੇਗਾ।


Tags: Salman khanBollywood celebrity Phoneਸਲਮਾਨ ਖਾਨ