FacebookTwitterg+Mail

ਜਦੋਂ ਸ਼ੋਅ 'ਚ ਸਲਮਾਨ ਬਾਰੇ ਉਨ੍ਹਾਂ ਦੇ ਹੀ ਭਰਾ ਨੇ ਕੀਤਾ ਸੀ ਨਿੱਜੀ ਤੇ ਹੈਰਾਨੀਜਨਕ ਖੁਲਾਸਾ

salman khan
20 October, 2017 10:38:03 AM

ਮੁੰਬਈ(ਬਿਊਰੋ)— ਕਰਨ ਜੌਹਰ ਨੂੰ ਜਿੰਨੀ ਪ੍ਰਸਿੱਧੀ ਬਤੌਰ ਨਿਰਦੇਸ਼ਕ-ਨਿਰਮਾਤਾ ਮਿਲੀ ਹੈ, ਉਨੀਂ ਹੀ ਪ੍ਰਸਿੱਧੀ ਉਹ ਟੀ. ਵੀ. 'ਤੇ ਹੋਸਟ ਦੇ ਰੂਪ 'ਤੇ ਵੀ ਹੋਏ ਹਨ। ਉਨ੍ਹਾਂ ਦੇ ਸ਼ੋਅ 'ਕਾਫੀ ਵਿਦ ਕਰਨ' ਦੇ ਪੰਜ ਸੀਜ਼ਨ ਹੁਣ ਤੱਕ ਟੈਲੀਕਾਸਟ ਹੋ ਚੁੱਕੇ ਹਨ ਤੇ ਚਰਚਾ ਹੈ ਕਿ ਉਹ ਜਲਦ ਹੀ ਛੇਵੇਂ ਸੀਜ਼ਨ ਨਾਲ ਵਾਪਸੀ ਕਰਨਗੇ।
ਜਾਣਕਾਰੀ ਮੁਤਾਬਕ ਸ਼ੋਅ ਦੇ 5ਵੇਂ ਸੀਜ਼ਨ 'ਚ ਸਲਮਾਨ ਖਾਨ ਦੇ ਭਰਾ ਅਰਬਾਜ਼ ਨੇ ਇੱਥੇ ਖੁਲਾਸਾ ਕੀਤਾ ਸੀ ਕਿ ਸਲਮਾਨ ਖਾਨ ਸੈਕਸ ਤੇ ਵਰਕਆਊਟ ਤੋਂ ਬਿਨਾਂ ਇਕ ਮਹੀਨੇ ਵੀ ਨਹੀਂ ਰਹਿ ਸਕਦੇ। ਐਪੀਸੋਡ 'ਚ ਰੇਪਿਡ ਫਾਇਰ ਸੀਜ਼ਨ 'ਚ ਜਦੋਂ ਕਰਨ ਨੇ ਪੁੱਛਿਆ ਕਿ ਕੌਣ ਹੈ, ਜੋ ਇਕ ਮਹੀਨੇ ਬਿਨਾਂ ਸੈਕਸ ਚੈਲੇਂਜ ਸਵੀਕਾਰ ਨਹੀਂ ਕਰ ਸਕਦਾ? ਜਵਾਬ 'ਚ ਅਰਬਾਜ਼ ਨੇ ਸਲਮਾਨ ਦਾ ਨਾਂ ਲਿਆ ਸੀ। ਇਸ ਤੋਂ ਬਾਅਦ ਸਲਮਾਨ ਹੱਸ ਪਏ ਤੇ ਅਰਬਾਜ਼ ਨੂੰ ਕਿਹਾ, ''ਕੀ ਬੋਲ ਰਿਹੈ।''
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਲਮਾਨ ਇਹ ਵੀ ਖੁਲਾਸਾ ਕਰ ਚੁੱਕੇ ਸਨ ਕਿ ਉਹ ਵਰਜਿਨ ਹਨ।


Tags: Koffee with karanSalman khanArbaaz KhanBollywood celebrityਕਰਨ ਜੌਹਰ ਸਲਮਾਨ ਖਾਨ