FacebookTwitterg+Mail

'ਫਿਰੰਗੀ' ਨੇ ਸਲਮਾਨ ਤੇ ਕਪਿਲ ਦੇ ਰਿਸ਼ਤੇ 'ਚ ਆਈ ਤਰੇੜ ਨੂੰ ਭਰਿਆ, ਸਾਰਿਆਂ ਸਾਹਮਣੇ ਲਾਇਆ ਇਕ-ਦੂਜੇ ਨੂੰ ਗਲੇ

salman khan
12 November, 2017 02:08:11 PM

ਮੁੰਬਈ(ਬਿਊਰੋ)— ਕਪਿਲ ਸ਼ਰਮਾ ਨੇ ਸਲਮਾਨ ਖਾਨ ਦੇ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 11' 'ਚ ਆਪਣੀ ਆਉਣ ਵਾਲੀ ਫਿਲਮ 'ਫਿਰੰਗੀ' ਨੂੰ ਪ੍ਰਮੋਟ ਕੀਤਾ। ਕਪਿਲ ਦੀ ਪਹਿਲੀ ਫਿਲਮ 'ਕਿਸ ਕਿਸ ਕੋ ਪਿਆਰ ਕਰੂੰ' ਨੂੰ ਬਾਕਸ ਆਫਿਸ 'ਤੇ ਠੀਕ-ਠਾਕ ਪ੍ਰਤੀਕਿਰਿਆ ਮਿਲੀ। ਅਜਿਹੇ 'ਚ ਹੁਣ ਆਪਣੀ ਇਸ ਦੂਜੀ ਫਿਲਮ ਨਾਲ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਲਮਾਨ ਨੂੰ ਕਪਿਲ ਨਾਲ ਸ਼ੋਅ 'ਤੇ ਦੇਖਣਾ ਦਰਸ਼ਕਾਂ ਲਈ ਸਰਪ੍ਰਾਈਜ਼ ਸੀ। ਅਸਲ 'ਚ ਸਲਮਾਨ ਤੇ ਕਪਿਲ ਦੇ ਰਿਸ਼ਤੇ 'ਚ ਆਈ ਦਰਾੜ ਤੋਂ ਬਾਅਦ ਕਿਸੇ ਨੇ ਨਹੀਂ ਸੋਚਿਆਂ ਹੋਵੇਗਾ ਕਿ ਇਹ ਦੋਵੇਂ ਕਦੇ ਇਕੱਠੇ ਨਜ਼ਰ ਆਉਣਗੇ ਪਰ ਕਪਿਲ ਨੇ ਹੁਣ ਸ਼ਾਨਦਾਰ ਢੰਗ ਨਾਲ 'ਬਿੱਗ ਬੌਸ' ਦੇ ਮੰਚ 'ਤੇ ਆਪਣੀ ਇਸ ਫਿਲਮ ਨੂੰ ਸਲਮਾਨ ਨਾਲ ਪ੍ਰਮੋਟ ਕੀਤਾ ਹੈ। ਮੀਡੀਆ 'ਚ ਆਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਨੇ ਬੀਤੀਆਂ ਗੱਲਾਂ ਨੂੰ ਭੁਲਾ ਕੇ ਕਪਿਲ ਨੂੰ ਗਲੇ ਲਾ ਲਿਆ। ਨਾਲ ਹੀ ਦੋਵੇਂ ਇਕ-ਦੂਜੇ ਦੀ ਕੰਪਨੀ 'ਚ ਹਸਦੇ ਮੁਸਕਰਾਉਂਦੇ ਨਜ਼ਰ ਆ ਰਹੇ ਹਨ।

Punjabi Bollywood Tadka

ਕੁਝ ਮਹੀਨੇ ਪਹਿਲਾਂ ਖਬਰ ਆਈ ਸੀ ਕਿ ਸਲਮਾਨ ਖਾਨ ਕਪਿਲ ਨਾਲ ਕਾਫੀ ਗੁੱਸੇ ਹਨ ਤੇ ਇਸ ਲਈ ਉਨ੍ਹਾਂ ਨੇ ਆਪਣੀ ਫਿਲਮ 'ਟਿਊਬਲਾਈਟ' ਦਾ ਪ੍ਰਮੋਸ਼ਨ ਕਰਨ ਲਈ ਕਪਿਲ ਦੇ ਸ਼ੋਅ 'ਚ ਨਾ ਜਾਂਦੇ ਹੋਏ ਸੁਨੀਲ ਗੋਰਵਰ ਦੇ ਸ਼ੋਅ ਨੂੰ ਚੁਣਿਆ। ਇਸ ਦੇ ਨਾਲ ਹੀ ਕਪਿਲ ਸ਼ਰਮਾ ਤੇ ਕਲਰਸ ਚੈਨਲ 'ਚ ਵੀ ਵਿਵਾਦ ਦੀ ਖਬਰ ਸੁਣਨ ਨੂੰ ਮਿਲੀ ਸੀ, ਜਿਸ ਤੋਂ ਬਾਅਦ ਕਪਿਲ ਨੇ ਆਪਣੇ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ ਸ਼ਰਮਾ' ਨੂੰ ਬਦਲ ਕੇ 'ਦਿ ਕਪਿਲ ਸ਼ਰਮਾ ਸ਼ੋਅ' ਕਰ ਦਿੱਤਾ ਤੇ ਉਸ ਨੂੰ ਸੋਨੀ ਟੀ. ਵੀ. 'ਤੇ ਨਵੇਂ ਸਿਰੇ ਤੋਂ ਇਸ ਦਾ ਪ੍ਰਸਾਰਨ ਕੀਤਾ। ਲੱਗਦਾ ਹੈ ਕਿ ਕਪਿਲ ਸਲਮਾਨ ਤੇ ਕਲਰਸ ਚੈਨਲ ਨਾਲ ਟੁੱਟੇ ਹੋਏ ਰਿਸ਼ਤੇ ਨੂੰ ਇਕ ਵਾਰ ਫਿਰ ਜੋੜਨ 'ਚ ਲੱਗ ਗਏ ਹਨ। ਨਾਲ ਹੀ 'ਫਿਰੰਗੀ' ਨੂੰ ਸਲਮਾਨ ਨਾਲ ਉਨ੍ਹਾਂ ਦੇ ਮਸ਼ਹੂਰ ਟੀ. ਵੀ. ਸ਼ੋਅ 'ਤੇ ਪ੍ਰਮੋਟ ਕਰਨਾ ਕਪਿਲ ਲਈ ਕਾਫੀ ਫਾਇਦੇਮੰਦ ਸਾਬਿਤ ਹੋ ਸਕਦਾ ਹੈ।


Tags: Bigg Boss 11 Kapil SharmaSalman Khan Firangiਕਪਿਲ ਸ਼ਰਮਾਬਿੱਗ ਬੌਸ 11ਫਿਰੰਗੀ