ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਅਤੇ ਅਭਿਨੇਤਰੀ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੇ ਰਿਲੇਸ਼ਨਸ਼ਿੱਪ ਨੂੰ ਲੈ ਕੇ ਫਿਰ ਤੋਂ ਸੁਰਖੀਆਂ 'ਚ ਹਨ। ਕਰੀਬ 5 ਸਾਲ ਬਾਅਦ 'ਟਾਈਗਰ ਜ਼ਿੰਦਾ ਹੈ' 'ਚ ਇਹ ਜੋੜੀ ਦੇਖਣ ਨੂੰ ਮਿਲੇਗੀ। ਆਪਣੀ ਇਸ ਫਿਲਮ ਨੂੰ ਲੈ ਕੇ ਦੋਵੇਂ ਕਾਫੀ ਚਰਚਾ 'ਚ ਹਨ। ਇਸ ਦੌਰਾਨ ਹੀ ਕੈਟਰੀਨਾ ਦਾ ਸਲਮਾਨ ਦੇ ਭਾਣਜੇ ਆਹਿਲ ਨਾਲ ਇਕ ਬੇਹੱਦ ਕਿਊਟ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਕੈਟਰੀਨਾ, ਆਹਿਲ ਨਾਲ ਟ੍ਰੇਨ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ।
ਕੈਟਰੀਨਾ ਅਤੇ ਆਹਿਲ ਦਾ ਇਹ ਵੀਡੀਓ ਸਲਮਾਨ ਦੀ ਭੈਣ ਅਤੇ ਅਹਿਲ ਦੀ ਮਾਂ ਅਰਪਿਤਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਦਰਸਅਲ ਇਹ ਵੀਡੀਓ ਅਭਿਨੇਤਰੀ ਰਾਣੀ ਮੁਖਰਜੀ ਦੀ ਬੇਟੀ ਆਦਿਰਾ ਦੇ ਦੂਜੇ ਜਨਮਦਿਨ ਦਾ ਹੈ ਜਿਸਦੀ ਪਾਰਟੀ ਮੁੰਬਈ 'ਚ ਕਾਫੀ ਧੁੰਮ-ਧਾਮ ਨਾਲ ਮਨਾਈ ਗਈ। ਇਸ ਪਾਰਟੀ 'ਚ ਕੈਟਰੀਨਾ ਅਹਿਮ ਨਾਲ ਮਸਤੀ ਕਰਦੀ ਦਿਖਾਈ ਦਿੱਤੀ। ਇਸ ਤੋਂ ਇਲਾਵਾ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਟਾਈਗਰ ਜ਼ਿੰਦਾ ਹੈ' 22 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।