FacebookTwitterg+Mail

ਜ਼ਬਰਦਸਤ ਅੰਦਾਜ਼ 'ਚ ਸਲਮਾਨ ਨੇ ਕੀਤਾ ਜੀਜੇ ਆਯੁਸ਼ ਦੀ 'ਲਵਰਾਤਰੀ' ਦਾ ਐਲਾਨ

salman khan
14 December, 2017 05:43:45 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਵੀਰਵਾਰ ਨੂੰ ਆਪਣੇ ਪ੍ਰੋਡਕਸ਼ਨ ਬੈਨਰ ਹੇਠ ਬਣ ਰਹੀ ਨਵੀਂ ਫਿਲਮ 'ਲਵਰਾਤਰੀ' ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਉਹ ਆਪਣੇ ਜੀਜੇ ਆਯੁਸ਼ ਸ਼ਰਮਾ ਨੂੰ ਬਤੌਰ ਅਭਿਨੇਤਾ ਬਾਲੀਵੁੱਡ 'ਚ ਲਾਂਚ ਕਰਨ ਜਾ ਰਹੇ ਹਨ। ਇਹ ਸਲਮਾਨ ਦੇ ਪ੍ਰੋਡਕਸ਼ਨ ਬੈਨਰ ਸਲਮਾਨ ਖਾਨ ਫਿਲਮਸ (SKF) ਹੇਠ ਰਿਲੀਜ਼ ਹੋਣ ਵਾਲੀ 5ਵੀਂ ਫਿਲਮ ਹੋਵੇਗੀ। ਨਿਰਦੇਸ਼ਕ ਅਭਿਰਾਜ ਮਿਨਵਾਲਾ ਇਸ ਫਿਲਮ ਦਾ ਨਿਰਦੇਸ਼ਨ ਕਰਨਗੇ। ਸਲਮਾਨ ਨੇ ਟਵੀਟ ਕਰਦੇ ਹੋਏ ਲਿਖਿਆ, ''SKF ਫਿਲਮਸ ਪ੍ਰੋਡਕਸ਼ਨ ਦੀ 5ਵੀਂ ਫਿਲਮ 'ਲਵਰਾਤਰੀ' ਨਾਲ ਆਯੁਸ਼ਮਾਨ ਨੂੰ ਪੇਸ਼ ਕਰਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ, ਇਹ ਅਭਿਰਾਜ ਮੀਨਾਵਾਲਾ ਵਲੋਂ ਨਿਰਦੇਸ਼ਿਤ ਹੋਵੇਗੀ, ਹੋਰ ਜਾਣਕਾਰੀ ਜਲਦ ਹੀ ਦਿੱਤੀ ਜਾਵੇਗੀ''।


ਉੱਥੇ ਹੀ ਉਨ੍ਹਾਂ ਇਸ ਲਈ ਸਲਮਾਨ ਨੂੰ ਦਿੱਤਾ ਕੀਤਾ। ਉਨ੍ਹਾਂ ਕਿਹਾ, ''ਧੰਨਵਾਦ ਭਾਈ, ਇਸ ਯਾਤਰਾ ਲਈ ਨਰਵਸ ਹਾਂ, ਵਿਸ਼ਵਾਸ ਨਹੀਂ ਹੈ ਕਿ ਇਹ ਹੋ ਰਿਹਾ ਹੈ, 'ਲਵਰਾਤਰੀ' ਲਈ ਉਤਸ਼ਾਹਿਤ ਹਾਂ''। ਹਾਲਾਕਿ ਅਜੇ ਤੱਕ ਫਿਲਮ ਦੀ ਲੀਡ ਅਭਿਨੇਤਰੀ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

 


Tags: Salman Khan Aayush Sharma Loveratri Twitter Abhiraj Minawala HIndi Film