FacebookTwitterg+Mail

OMG : ਇਸ ਮਾਮਲੇ 'ਚ ਆਪਣੇ ਦੋਵੇਂ ਭਰਾਵਾਂ ਤੋਂ ਲੱਕੀ ਹੈ ਸੋਹੇਲ ਖਾਨ

salman khan
21 December, 2017 10:18:48 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਵਿਚ ਖਾਨ ਦੀ ਗੱਲ ਹੁੰਦੀ ਹੈ, ਤਾਂ ਸਭ ਤੋਂ ਪਹਿਲਾਂ ਕਿੰਗ ਖਾਨ ਯਾਦ ਆਉਂਦੇ ਹਨ ਅਤੇ ਫਿਰ ਭਰਾ ਜਾਨ ਅਤੇ ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖਾਨ ਤੋਂ ਬਿਨਾਂ ਤਾਂ ਇਹ ਲਿਸਟ ਪੂਰੀ ਹੋ ਹੀ ਨਹੀਂ ਸਕਦੀ ਪਰ ਅਸੀ ਭੁੱਲ ਜਾਂਦੇ ਹਾਂ ਕਿ ਬਾਲੀਵੁੱਡ ਵਿਚ ਖਾਨ ਹੋਰ ਵੀ ਹਨ। ਸਲਮਾਨ ਦੇ ਲਾਡਲੇ ਛੋਟੇ ਭਰਾ ਸੋਹੇਲ ਖਾਨ ਦਾ ਬੀਤੇ ਦਿਨੀਂ ਜਨਮਦਿਨ ਸੀ। ਸੋਹੇਲ ਦਾ ਨਾਂ ਆਉਂਦਾ ਹੈ ਤਾਂ ਬੇਸ਼ੱਕ ਜ਼ਿਆਦਾ ਕੁਝ ਯਾਦ ਨਹੀਂ ਆਉਂਦਾ ਪਰ ਉਨ੍ਹਾਂ ਦੀ ਇਕ ਗੱਲ ਅਜਿਹੀ ਹੈ, ਜਿਸ ਵਿਚ ਉਹ ਆਪਣੇ ਦੋਵਾਂ ਭਰਾਵਾਂ ਸਲਮਾਨ ਅਤੇ ਅਰਬਾਜ ਤੋਂ ਕਾਫੀ ਅੱਗੇ ਹੈ।

Punjabi Bollywood Tadka
ਅਸਲ ਤਿੰਨਾਂ ਭਰਾਵਾਂ ਵਿਚ ਸੋਹੇਲ ਹੀ ਹੈ, ਜੋ ਇਕ ਹੈਪੀ ਮੈਰਿਡ ਲਾਇਫ ਜਿਊਂਦਾ ਹੈ। 50 ਸਾਲ ਪਾਰ ਕਰ ਚੁੱਕੇ ਸਲਮਾਨ ਜਿੱਥੇ ਕਈ ਅਫੇਅਰਸ ਤੋਂ ਬਾਅਦ ਵੀ ਵਿਆਹ ਦੇ ਬੰਧਨ ਵਿਚ ਨਹੀਂ ਬੱਝ ਸਕੇ, ਉੱਥੇ ਹੀ ਅਰਬਾਜ਼ ਖਾਨ ਦਾ 18 ਸਾਲਾਂ ਤੋਂ ਬਾਅਦ ਤਲਾਕ ਹੋ ਗਿਆ। ਦੱਸ ਦੇਈਏ ਕਿ ਸੋਹੇਲ ਇਸ ਮਾਮਲੇ ਵਿਚ ਕਾਫ਼ੀ ਲੱਕੀ ਰਿਹਾ ਹੈ।

Punjabi Bollywood Tadka

ਹਾਲਾਂਕਿ ਉਸ ਦੇ ਵਿਆਹ ਦੀ ਕਹਾਣੀ ਵੀ ਕਾਫ਼ੀ ਦਿਲਚਸਪ ਹੈ। ਸੋਹੇਲ ਨੂੰ ਦਿੱਲੀ ਦੀ ਰਹਿਣ ਵਾਲੀ ਪੰਜਾਬੀ ਕੁੜੀ ਸੀਮਾ ਸਚਦੇਵ ਨਾਲ ਪਹਿਲੀ ਨਜ਼ਰ ਵਿਚ ਹੀ ਪਿਆਰ ਹੋ ਗਿਆ ਸੀ। ਦੋਨੋਂ ਵਿਆਹ ਕਰਨਾ ਚਾਹੁੰਦੇ ਸਨ ਪਰ ਸੀਮਾ ਦਾ ਪਰਿਵਾਰ ਇਸ ਇੰਟਰਕਾਸਟ ਵਿਆਹ ਲਈ ਰਾਜੀ ਨਹੀਂ ਸੀ।

Punjabi Bollywood Tadka
ਸੋਹੇਲ ਨੇ ਆਪਣਾ ਫਿਲਮੀ ਕਰੀਅਰ 1997 ਵਿਚ ਡਾਇਰੈਕਟਰ ਦੇ ਤੌਰ 'ਤੇ ਸ਼ੁਰੂ ਕੀਤਾ ਸੀ। ਉਸ ਨੇ ਪਹਿਲੀ ਫਿਲਮ ਸੰਜੈ ਕਪੂਰ, ਸਲਮਾਨ ਖਾਨ ਅਤੇ ਸ਼ਿਲਪਾ ਸ਼ੈੱਟੀ ਸਟਾਰਰ 'ਔਜਾਰ' ਡਾਇਰੈਕਟ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਭਰਾ ਸਲਮਾਨ ਖਾਨ ਦੀ ਫਿਲਮ 'ਪਿਆਰ ਕੀਆ ਤੋਂ ਡਰਨਾ ਕਿਆ' ਡਾਇਰੈਕਟ ਕੀਤੀ। ਇਹ ਉਹੀ ਫਿਲਮ ਹੈ, ਜਿਸ ਨੇ ਉਸ ਨੂੰ ਇੰਡਸਟਰੀ ਵਿਚ ਬਤੌਰ ਫਿਲਮ ਮੇਕਰ ਸੈਟਲ ਕਰਵਾਇਆ।

Punjabi Bollywood Tadka


Tags: Arbaaz KhanSalman KhanSohail KhanSeema Sachdev Khanਅਰਬਾਜ਼ ਖਾਨਸੋਹੇਲ ਖਾਨ