ਮੁੰਬਈ— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ ਟਾਈਗਰ ਜਿੰਦਾ ਹੈ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਸਲਮਾਨ ਖਾਨ ਲਈ ਇਹ ਦੁਗਣੀ ਖੁਸ਼ੀ ਦੀ ਗੱਲ ਹੈ। ਪਹਿਲਾਂ ਟਾਈਗਰ ਜਿੰਦਾ ਹੈ ਫਿਲਮ ਦਾ ਹਿੱਟ ਹੋਣਾ, ਦੂਜਾ ਉਨ੍ਹਾਂ ਦਾ ਜਨਮਦਿਨ। ਸਾਰੇ ਕਹਿੰਦੇ ਹਨ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਲਮਾਨ ਆਪਣਾ ਜਨਮਦਿਨ ਨਹੀਂ ਮਨਾਉਂਗੇ ਕਿਉਂਕਿ ਉਹ ਆਪਣੀ ਫਿਲਮ ਰੇਸ 3 ਦੀ ਸ਼ੂਟਿੰਗ ਲਈ ਆਊਟ ਆਫ ਮੁੰਬਈ ਜਾ ਰਹੇ ਹਨ ਪਰ ਸਾਡੀ ਖਬਰ ਦੇ ਮੁਤਾਬਿਕ ਸਲਾਮਾਨ ਖਾਨ ਨੇ ਜਨਮਦਿਨ ਤੋਂ ਪਹਿਲਾ ਹੀ ਆਪਣਾ ਬਰਥਡੇ ਕੇਕ ਕੱਟ ਲਿਆ ਹੈ। ਜੀ ਹਾਂ ਸਲਮਾਨ ਖਾਨ ਨੇ ਅਨਿਲ ਕਪੂਰ ਅਤੇ ਰੇਸ 3 ਦੀ ਟੀਮ ਦੇ ਨਾਲ ਨਾ ਸਿਰਫ ਖੁਦ ਜਨਮਦਿਨ ਮਨਾਇਆ ਸਗੋਂ ਅਨਿਲ ਕਪੂਰ ਦਾ ਜਨਮਦਿਨ ਵੀ ਮਨਾਇਆ।
ਇਸ ਤਸਵੀਰ ਨੂੰ ਅਨਿਲ ਕਪੂਰ ਨੇ ਸ਼ੋਸ਼ਲ ਮੀਡਿਆ 'ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਕੋਣ ਕਹਿੰਦਾ ਹੈ ਕਿ ਸੈੱਟ 'ਤੇ ਮਨਾਇਆ ਜਨਮਦਿਨ ਬੋਰਿੰਗ ਹੁੰਦਾ ਹੈ ਮੇਰੇ ਲਈ ਤਾਂ ਸਪੈਸ਼ਲ ਸੀ। ਸੂਤਰ ਦੱਸਦੇ ਹਨ ਕਿ ਅਨਿਲ ਕਪੂਰ ਲਈ ਕੇਕ ਮੰਗਵਾਇਆ ਗਿਆ ਸੀ ਅਤੇ ਉਨ੍ਹਾਂ ਦਾ ਜਨਮਦਿਨ ਮਨਾਇਆ ਗਿਆ। ਅਨਿਲ ਦੇ ਜ਼ੋਰ ਦੇਣ 'ਤੇ ਸਲਮਾਨ ਨੇ ਵੀ ਜਨਮਦਿਨ ਤੋਂ ਪਹਿਲਾਂ ਹੀ ਕੇਕ ਕੱਟ ਲਿਆ ਅਤੇ ਟੀਮ ਦੇ ਸਾਰੇ ਮੈਂਬਰਾਂ ਨਾਲ ਸੈਲੀਬ੍ਰੈਸ਼ਨ ਵੀ ਕਰ ਲਿਆ। ਦੱਸਣ ਯੋਗ ਗੱਲ ਇਹ ਹੈ ਕਿ ਬੀਤੇ 24 ਦਸੰਬਰ ਦੇ ਦਿਨ ਹੀ ਅਨਿਲ ਕਪੂਰ ਦਾ ਜਨਮਦਿਨ ਸੀ ਅਤੇ ਉਸੇ ਦਿਨ ਤੋਂ ਅਭਿਨੇਤਾ ਨੇ ਰੇਸ 3 ਦੀ ਸ਼ੂਟਿੰਗ ਵੀ ਸ਼ੁਰੂ ਕੀਤੀ ਸੀ।
ਆਓ ਹੁਣ ਕੁਝ ਗੱਲਾਂ ਰੇਸ 3 ਫਿਲਮ 'ਚ ਅਨਿਲ ਕਪੂਰ ਦੇ ਰੋਲ ਦੀ ਹੀ ਕਰ ਲੈਂਦੇ ਹਾਂ ਖਬਰਾਂ ਦੀ ਮੰਨੀਏ ਤਾਂ ਫਿਲਮ 'ਚ ਅਨਿਲ ਕਪੂਰ ਰਾਬਟ ਡੀਸਕੋਸਟਾ ਨਾਮ ਦੇ ਵਿਅਕਤੀ ਦਾ ਕਿਰਦਾਰ ਨਿਭਾ ਰਹੇ ਹਨ। ਉਹ ਇਕ ਪ੍ਰਾਈਵੇਟ ਡਿਟੈਕਟਿਵ ਹਨ। ਪਹਿਲਾਂ ਦੇ ਦੋਵਾਂ ਪਾਰਟ 'ਚ ਅਨਿਲ ਕਪੂਰ ਨੇ ਇਕ ਅਫਸਰ ਦੀ ਭੂਮਿਕਾ ਨਿਭਾਈ ਸੀ। ਪਹਿਲੇ ਪਾਰਟ 'ਚ ਅਨਿਲ ਕਪੂਰ ਦੀ ਸੈਕਰੇਟਰੀ ਸਮੀਰਾ ਰੈੱਡੀ ਸੀ ਅਤੇ ਦੂਜੇ ਪਾਰਟ 'ਚ ਅਮੀਸ਼ਾ ਪਟੇਲ। ਪਹਿਲਾਂ ਖਬਰ ਇਹ ਸੀ ਕਿ ਰੇਸ 3 'ਚ ਅਨਿਲ ਕਪੂਰ ਦੇ ਲਈ ਕੋਈ ਥਾਂ ਨਹੀਂ ਸੀ ਪਰ ਸਲਮਾਨ ਖਾਨ ਦੀ ਕੋਸ਼ਿਸ਼ਾਂ ਦੇ ਬਾਅਦ ਅਨਿਲ ਕਪੂਰ ਲਈ ਖਾਸ ਜਗ੍ਹਾ ਬਣਾਈ ਗਈ। ਫਿਲਮ ਦਾ ਨਿਰਦੇਸ਼ਨ ਰੈਮੋ ਡਿਸੂਜ਼ਾ ਕਰ ਰਹੇ ਹਨ।