FacebookTwitterg+Mail

ਝਾਂਸੀ 'ਚ 'ਟਾਈਗਰ ਜ਼ਿੰਦਾ ਹੈ' ਨੂੰ ਲੈ ਕੇ ਹੋਇਆ ਬਵਾਲ

salman khan
27 December, 2017 09:22:28 AM

ਝਾਂਸੀ(ਬਿਊਰੋ)— ਕਮਾਈ ਦੇ ਮਾਮਲੇ ਵਿਚ ਰੋਜ਼ ਰਿਕਾਰਡ ਕਾਇਮ ਕਰ ਰਹੀ ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਦੀ ਫਿਲਮ 'ਟਾਈਗਰ ਜ਼ਿੰਦਾ ਹੈ' ਦੇ ਖਿਲਾਫ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਲਮਾਨ ਵਲੋਂ ਕਥਿਤ ਤੌਰ 'ਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਨ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਉਸਦੇ ਇਕ ਪ੍ਰਸ਼ੰਸਕ ਨੇ ਇਥੇ ਇਤਰਾਜ਼ਯੋਗ ਨਾਅਰੇਬਾਜ਼ੀ ਕਰਕੇ ਇਕ ਨਵਾਂ ਪੰਗਾ ਖੜ੍ਹਾ ਕਰ ਦਿੱਤਾ। ਦਰਅਸਲ, ਕੱਲ ਸ਼ਾਮ ਫਿਲਮ ਦੇ ਸ਼ੋਅ ਦੌਰਾਨ ਸੁਹੇਲ ਨਾਮਕ ਇਕ ਨੌਜਵਾਨ ਨੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਸੁਹੇਲ ਦੀ ਦੇਖਾ-ਦੇਖੀ ਉਸਦੇ ਇਕ ਹੋਰ ਦੋਸਤ ਨੇ ਵੀ ਅਜਿਹਾ ਹੀ ਕਰਨਾ ਸ਼ੁਰੂ ਕਰ ਦਿੱਤਾ। ਹਾਲ ਵਿਚ ਮੌਜੂਦ ਲੋਕਾਂ ਵਲੋਂ ਮਨ੍ਹਾ ਕਰਨ 'ਤੇ ਵੀ ਜਦੋਂ ਦੋਵੇਂ ਨਹੀਂ ਮੰਨੇ ਤਾਂ ਲੋਕਾਂ ਨੇ ਉਨ੍ਹਾਂ ਦਾ ਰੱਜ ਕੇ ਕੁਟਾਪਾ ਚਾੜ੍ਹਿਆ। ਇਸ ਸਬੰਧੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਸੁਹੇਲ ਨੂੰ ਗ੍ਰਿਫਤਾਰ ਕਰ ਲਿਆ।
ਸਲਮਾਨ ਖਾਨ ਦਾ ਪੁਤਲਾ ਫੂਕਿਆ
ਬਾਰਾਂ-ਰਾਜਸਥਾਨ ਦੇ ਬਾਰਾਂ ਜ਼ਿਲੇ ਵਿਚ ਅੱਜ ਵਾਲਮੀਕਿ ਸਮਾਜ ਨੇ ਪ੍ਰਤਾਪ ਚੌਰਾਹੇ 'ਤੇ ਫਿਲਮ ਅਦਾਕਾਰ ਸਲਮਾਨ ਖਾਨ ਦਾ ਪੁਤਲਾ ਫੂਕ ਕੇ ਵਿਰੋਧ ਪ੍ਰਦਰਸ਼ਨ ਕੀਤਾ। ਵਾਲਮੀਕਿ ਸਮਾਜ ਸਲਮਾਨ ਤੋਂ ਆਪਣੇ ਸ਼ਬਦਾਂ ਨੂੰ ਵਾਪਸ ਲੈਣ ਅਤੇ ਮੁਆਫੀ ਮੰਗਣ ਦੀ ਮੰਗ ਕਰ ਰਿਹਾ ਹੈ।


Tags: Salman KhanTiger Zinda HaiEk Tha TigerKabir KhanAli Abbas Zafarਸਲਮਾਨ ਖਾਨਟਾਈਗਰ ਜ਼ਿੰਦਾ ਹੈਪਾਕਿਸਤਾਨ ਜ਼ਿੰਦਾਬਾਦ