FacebookTwitterg+Mail

ਸਾਲਾਂ ਬਾਅਦ ਫਿਰ ਨਾਰਾਜ਼ ਹੋਏ ਸਲਮਾਨ, ਇਸ ਸਿੰਗਰ ਨੂੰ ਦਿਖਾਇਆ ਬਾਹਰ ਦਾ ਰਸਤਾ

salman khan
19 February, 2018 10:28:46 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਟਾਈਗਰ ਇਕ ਵਾਰ ਫਿਰ ਤੋਂ ਨਾਰਾਜ਼ ਹੋ ਗਏ ਹਨ ਅਤੇ ਇਸ ਵਾਰ ਵੀ ਉਨ੍ਹਾਂ ਦਾ ਨਿਸ਼ਾਨਾ ਕੋਈ ਹੋਰ ਨਹੀਂ ਸਗੋਂ ਅਰਿਜੀਤ ਸਿੰਘ ਹੀ ਬਣੇ ਹਨ। ਖਬਰਾਂ ਦੀਆਂ ਮੰਨੀਏ ਤਾਂ ਸਲਮਾਨ ਖਾਨ ਨੇ ਇਕ ਵਾਰ ਫਿਰ ਤੋਂ ਆਪਣੀ ਫਿਲਮ 'ਚੋਂ ਅਰਿਜੀਤ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।

Punjabi Bollywood Tadka
ਸਲਮਾਨ ਅਤੇ ਅਰਿਜੀਤ ਦੇ ਰਿਸ਼ਤੀਆਂ ਵਿਚਕਾਰ ਦੂਰੀ ਸਾਲ 2013 'ਚ ਆਈ ਸੀ। ਜਿਸ ਤੋਂ ਬਾਅਦ 'ਸੁਲਤਾਨ' ਫਿਲਮ ਨਾਲ ਅਰਿਜੀਤ ਦਾ ਗਾਇਆ ਹੋਇਆ ਗੀਤ ਵੀ ਹਟਾ ਦਿੱਤਾ ਗਿਆ ਸੀ। ਉਥੇ ਹੀ ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਸਲਮਾਨ ਨੇ ਹਾਲ ਹੀ 'ਚ ਆਉਣ ਵਾਲੀ ਫਿਲਮ 'ਵੈੱਲਕਮ ਟੂ ਨਿਊਯਾਰਕ' ਨਾਲ ਅਰਿਜੀਤ ਦੇ ਹੱਥੋਂ ਗੀਤ ਖੌਹ ਲਿਆ ਹੈ।

Punjabi Bollywood Tadka
ਦਰਅਸਲ, ਸਲਮਾਨ ਖਾਨ ਸੋਨਾਕਸ਼ੀ ਸਿਨਹਾ ਦੀ ਆਉਣ ਵਾਲੀ ਫਿਲਮ 'ਵੈੱਲਕਮ ਟੂ ਨਿਊਯਾਰਕ' ਵਿਚ ਕੈਮਓ ਨਿਭਾਉਂਦੇ ਹੋਏ ਦਿਖਾਈ ਦੇਣਗੇ। ਖਬਰਾਂ ਮੁਤਾਬਕ ਇਸ ਫਿਲਮ ਨਾਲ ਜੁੜੇ ਇਕ ਰਾਜ਼ ਦਾ ਖੁਲਾਸਾ ਕੀਤਾ ਹੈ। ਵੈਬਸਾਈਟ ਮੁਤਾਬਕ ਅਰਿਜੀਤ ਨੇ ਟ੍ਰੈਕ ਦੇ ਨਾਲ ਇਕ ਗੀਤ ਨੂੰ ਰਫ ਤੌਰ 'ਤੇ ਗਾਇਆ ਸੀ ਜਿਸ ਨੂੰ ਫਿਲਮ 'ਚ ਇਸਤੇਮਾਲ ਕੀਤਾ ਜਾਣਾ ਸੀ। ਸਲਮਾਨ ਨੂੰ ਜਿਵੇਂ ਹੀ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੇਕਰਸ ਨੂੰ ਕਿਹਾ ਕਿ ਅਰਿਜੀਤ ਨੂੰ ਛੱਡ ਕੇ ਕੋਈ ਹੋਰ ਵੀ ਇਹ ਟਰੈਕ ਗਾ ਸਕਦਾ ਹੈ। ਅਜਿਹੀ ਹਾਲਤ ਵਿਚ ਰਾਹਤ ਫਤਿਹ ਅਲੀ ਖਾਨ ਨੇ ਇਸ ਟ੍ਰੈਕ ਨੂੰ ਗਾਇਆ।

Punjabi Bollywood Tadka
ਤੁਹਾਨੂੰ ਦੱਸ ਦਈਏ ਕਿ ਅਰਿਜੀਤ ਅਤੇ ਸਲਮਾਨ ਦੇ ਰਿਸ਼ਤਿਆਂ 'ਚ ਦਰਾਰ ਆਉਣ ਤੋਂ ਬਾਅਦ ਅਰਿਜੀਤ ਨੇ ਦਬੰਗ ਖਾਨ ਦੀ ਕਿਸੇ ਵੀ ਫਿਲਮ 'ਚ ਕੋਈ ਗੀਤ ਨਹੀਂ ਗਾਇਆ ਹੈ। ਇਨ੍ਹਾਂ ਫਿਲਮਾਂ 'ਚ ਕਈ ਵੱਡੇ ਬਜਟ ਦੀਆਂ ਫਿਲਮਾਂ ਵੀ ਸ਼ਾਮਿਲ ਹੈ। ਕਿਹਾ ਜਾਂਦਾ ਹੈ ਕਿ ਇਕ ਅਵਾਰਡ ਸ਼ੋਅ ਨੂੰ ਸਲਮਾਨ ਹੋਸਟ ਕਰ ਰਹੇ ਸਨ। ਉਦੋਂ ਅਰਿਜੀਤ ਨੂੰ ਅਵਾਰਡ ਲਈ ਬੁਲਾਇਆ ਗਿਆ ਅਤੇ ਉਹ ਚੱਪਲ ਪਾ ਕੇ ਉੱਥੇ ਪਹੁੰਚ ਗਏ। ਸਟੇਜ ਉੱਤੇ ਜਾਂਦੇ ਸਮੇਂ ਮੀਡੀਆ ਨੇ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਸਲਮਾਨ ਨੇ ਕਿਹਾ,'' ਤੂੰ ਹੈ ਵਿਜੇਤਾ'' ਇਸ ਦੇ ਨਾਲ ਹੀ ਸਲਮਾਨ ਨੇ ਅਵਾਰਡ 'ਚ ਅਰਿਜੀਤ ਦੇ ਸੌਂਣ ਨੂੰ ਲੈ ਕੇ ਵੀ ਸਵਾਲ ਕੀਤਾ ਸੀ। ਜਿਸ ਦੇ ਜਵਾਬ 'ਚ ਅਰਿਜੀਤ ਨੇ ਕਿਹਾ,'' ਆਪ ਲੋਗੋ ਨੇ ਸੁਲਾ ਦਿਆ।'' ਉਸ ਵੇਲੇ ਤੋਂ ਸਲਮਾਨ ਅਰਿਜੀਤ ਨਾਲ ਨਾਰਾਜ਼ ਹਨ।


Tags: Salman KhanArijit Singh Welcome to New YorkRahat Fateh Ali Khan

Edited By

Manju

Manju is News Editor at Jagbani.